PM ਮੋਦੀ ਕੇਂਦਰੀ ਬਜਟ ਪੇਸ਼ ਹੋਣ ਤੋਂ ਬਾਅਦ CII ਵੱਲੋਂ ਕਰਵਾਏ ਜਾ ਰਹੇ ਸੰਮੇਲਨ ਨੂੰ ਕਰਨਗੇ ਸੰਬੋਧਨ
Monday, Jul 29, 2024 - 07:08 PM (IST)
ਜੈਤੋ (ਰਘੂਨੰਦਨ ਪਰਾਸ਼ਰ)- ਪ੍ਰਧਾਨ ਮੰਤਰੀ ਦਫ਼ਤਰ ਨੇ ਸੋਮਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਜੁਲਾਈ 2024 ਨੂੰ ਦੁਪਹਿਰ 12 ਵਜੇ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਹੋਣ ਵਾਲੇ 'ਵਿਕਸਿਤ ਭਾਰਤ ਵੱਲ ਯਾਤਰਾ : ਕੇਂਦਰੀ ਬਜਟ 2024-25 ਤੋਂ ਬਾਅਦ ਸੰਮੇਲਨ' ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ।
ਇਹ ਸੰਮੇਲਨ ਭਾਰਤੀ ਉਦਯੋਗ ਸੰਘ (ਸੀ.ਆਈ.ਆਈ.) ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਦਾ ਮੰਤਵ ਵਿਕਾਸ ਲਈ ਸਰਕਾਰ ਦੇ ਵਿਆਪਕ ਦ੍ਰਿਸ਼ਟੀਕੋਣ ਤੇ ਇਸ ਦੌਰਾਨ ਉਦਯੋਗ ਦੀ ਭੂਮਿਕਾ ਦੀ ਰੂਪਰੇਖਾ ਨੂੰ ਪੇਸ਼ ਕਰਨਾ ਹੈ। ਉਦਯੋਗ, ਸਰਕਾਰ, ਕੂਟਨੀਤਿਕ ਸਮੂਹ, ਥਿੰਕ ਟੈਂਕ ਆਦਿ ਤੋਂ 1000 ਤੋਂ ਵੱਧ ਲੋਕ ਵਿਅਕਤੀਗਤ ਰੂਪ 'ਚ ਇਸ ਸੰਮੇਲਨ 'ਚ ਹਿੱਸਾ ਲੈਣਗੇ, ਜਦਕਿ ਹੋਰ ਲੋਕ ਤੇ ਦੇਸ਼ਾਂ-ਵਿਦੇਸ਼ਾਂ ਦੇ ਸੰਘਾਂ ਰਾਹੀਂ ਇਸ ਸੰਮੇਲਨ 'ਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- ਠੇਕੇ ਦੇ ਬਾਹਰ ਲਿਖਿਆ- ''ਦਿਨ ਦਿਹਾੜੇ ਅੰਗਰੇਜ਼ੀ ਬੋਲਣਾ ਸਿੱਖੋ'', ਪੈ ਗਿਆ ਪੰਗਾ, ਝੱਲਣਾ ਪਿਆ ਨੁਕਸਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e