PM ਮੋਦੀ ਕੱਲ ਸ਼ਾਮ 4 ਵਜੇ ਦੇਸ਼ ਨੂੰ ਕਰਨਗੇ ਸੰਬੋਧਿਤ, ਚੀਨ ਨੂੰ ਦੇ ਸਕਦੇ ਹਨ ਵੱਡਾ ਸੰਦੇਸ਼

Monday, Jun 29, 2020 - 10:37 PM (IST)

PM ਮੋਦੀ ਕੱਲ ਸ਼ਾਮ 4 ਵਜੇ ਦੇਸ਼ ਨੂੰ ਕਰਨਗੇ ਸੰਬੋਧਿਤ, ਚੀਨ ਨੂੰ ਦੇ ਸਕਦੇ ਹਨ ਵੱਡਾ ਸੰਦੇਸ਼

ਨਵੀਂ ਦਿੱਲੀ- ਇਕ ਪਾਸੇ ਪੂਰਬੀ ਲੱਦਾਖ 'ਚ ਐੱਲ. ਏ. ਸੀ. 'ਤੇ ਭਾਰਤ-ਚੀਨ ਰੁਕਾਵਟ ਬਣਿਆ ਹੋਇਆ ਹੈ। ਇਸ ਦੌਰਾਨ ਦੇਸ਼ ਕੋਰੋਨਾ ਨਾਲ ਵੀ ਲੜ ਰਿਹਾ ਹੈ। ਇਸ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਸ਼ਾਮ ਚਾਰ ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ। ਸੂਤਰਾਂ ਦੇ ਅਨੁਸਾਰ ਇਸ ਸੰਬੋਧਿਤ 'ਚ ਉਹ ਚੀਨ ਨੂੰ ਵੱਡਾ ਸੰਦੇਸ਼ ਦੇ ਸਕਦੇ ਹਨ। ਜ਼ਿਕਰਯੋਗ ਹੈ ਕਿ 15/16 ਜੂਨ ਦੀ ਰਾਤ ਨੂੰ ਭਾਰਤ ਤੇ ਚੀਨ ਫ਼ੌਜੀਆਂ ਦੇ ਵਿਚ ਹਿੰਸਕ ਝੜਪ ਹੋਈ ਸੀ, ਜਿਸ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਿਸ ਤੋਂ ਬਾਅਦ ਭਾਰਤ ਤੇ ਚੀਨ ਦੇ ਵਿਚ ਲਗਾਤਾਰ ਰੁਕਾਵਟ ਬਣਿਆ ਹੋਇਆ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਤੋਂ ਭਾਰਤ ਤੇ ਚੀਨ ਦੇ ਵਿਚ ਐਕਚੁਅਲ ਲਾਈਨ ਆਫ ਕੰਟਰੋਲ (ਐੱਲ. ਏ. ਸੀ.) 'ਤੇ ਤਣਾਅ ਬਣਿਆ ਹੋਇਆ ਹੈ।

PunjabKesari


author

Gurdeep Singh

Content Editor

Related News