PM ਮੋਦੀ ਅੱਜ ਰਾਤ ਕੈਨੇਡਾ ਦੇ ਮਰਖਮ ’ਚ ਇਕ ਪ੍ਰੋਗਰਾਮ ਨੂੰ ਕਰਨਗੇ ਸੰਬੋਧਿਤ

05/01/2022 4:11:02 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਐਤਵਾਰ ਰਾਤ ਕਰੀਬ 9 ਵਜੇ ਕੈਨੇਡਾ ਦੇ ਮਰਖਮ ’ਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ। ਜਿੱਥੇ ਸਨਾਤਨ ਮੰਦਰ ਸੰਸਕ੍ਰਿਤਕ ਕੇਂਦਰ ’ਚ ਸਰਦਾਰ ਵੱਲਭ ਭਾਈ ਪਟੇਲ ਦੇ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਭਾਰਤ ਨਾਲ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਪ੍ਰਵਾਸੀ ਭਾਰਤੀਆਂ ਵਲੋਂ ਇਕ ‘ਮਹਾਨ ਪਹਿਲ’ ਦੇ ਰੂਪ ’ਚ ਬੁੱਤ ਦਾ ਉਦਘਾਟਨ ਕੀਤੇ ਜਾਣ ਸਬੰਧੀ ਕਦਮ ਦਾ ਸਵਾਗਤ ਕੀਤਾ। 

ਇਹ ਵੀ ਪੜ੍ਹੋ: ਚਾਰ ਧਾਮ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੈਅ, ਜਾਣੋ ਇਕ ਦਿਨ ’ਚ ਇੰਨੇ ਲੋਕ ਕਰ ਸਕਣਗੇ ਦਰਸ਼ਨ

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਇਸ ਬਾਬਤ ਟਵੀਟ ਕੀਤਾ, ‘‘ਅੱਜ ਰਾਤ ਲੱਗਭਗ 9 ਵਜੇ, ਮੈਂ ਕੈਨੇਡਾ ਦੇ ਮਰਖਮ ’ਚ ਇਕ ਪ੍ਰੋਗਰਾਮ ’ਚ ਆਪਣੀ ਗੱਲ ਸਾਂਝੀ ਕਰਾਂਗਾ, ਜਿੱਥੇ ਸਨਾਤਨ ਮੰਦਰ ਸੰਸਕ੍ਰਿਤਕ ਕੇਂਦਰ ਵਿਚ ਸਰਦਾਰ ਪਟੇਲ ਦੇ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ। ਭਾਰਤ ਨਾਲ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਸਾਡੇ ਪ੍ਰਵਾਸੀ ਭਾਰਤੀਆਂ ਦੀ ਇਹ ਇਕ ਮਹਾਨ ਪਹਿਲ ਹੈ।’’

ਇਹ ਵੀ ਪੜ੍ਹੋ: ਬ੍ਰੇਨ ਡੈੱਡ ਧੀ ਦੇ ਮਾਪਿਆਂ ਨੇ ਦਾਨ ਕੀਤੇ ਅੰਗ, ਪਿਤਾ ਨੇ ਆਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਰਮਨੀ, ਡੈਨਮਾਰਕ ਅਤੇ ਫਰਾਂਸ ਦੀ ਯਾਤਰਾ ’ਤੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਦੀ ਇਸ ਯਾਤਰਾ ਦਾ ਮਕਸਦ ਯੂਰਪੀ ਦੇਸ਼ਾਂ ਨਾਲ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਾਂਤੀ ਅਤੇ ਖੁਸ਼ਹਾਲੀ ਲਈ ਭਾਰਤ, ਯੂਰਪੀ ਸਾਂਝੇਦਾਰ ਪ੍ਰਮੁੱਖ ਸਾਥੀ ਹੈ। ਇਸ ਸਾਲ ਪ੍ਰਧਾਨ ਮੰਤਰੀ ਮੋਦੀ ਦੀ ਇਹ ਪਹਿਲੀ ਯਾਤਰਾ ਹੈ। ਉਹ ਜਰਮਨ ਚਾਂਸਲਰ ਓਲਾਫ ਸ਼ਾਲਜ ਦੇ ਸੱਦੇ ’ਤੇ 2 ਮਈ ਨੂੰ ਬਰਲਿਨ ਪਹੁੰਚਣਗੇ। ਇਸ ਤੋਂ ਬਾਅਦ ਉਹ ਡੈਨਮਾਰਕ ਦੇ ਆਪਣੇ ਹਮ-ਰੁਤਬਾ ਮੇਟੇ ਫਰੈਡਰਿਕਸੇਨ ਦੇ ਸੱਦੇ ’ਤੇ 3-4 ਮਈ ਨੂੰ ਕੋਪੇਨਹੇਗਨ ਦੀ ਯਾਤਰਾ ਕਰਨਗੇ। 


Tanu

Content Editor

Related News