ਵਿਰੋਧੀ ਪਾਰਟੀਆਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ PM ਮੋਦੀ, ''ਆਪ'' ਦੀ ਮਹਾਰੈਲੀ ''ਚ ਬੋਲੇ ਕਪਿਲ ਸਿੱਬਲ

06/11/2023 3:44:40 PM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਸੇਵਾਵਾਂ 'ਤੇ ਕੰਟਰੋਲ ਨਾਲ ਜੁੜੇ ਕੇਂਦਰ ਸਰਕਾਰ ਦੇ ਆਰਡੀਨੈਂਸ ਦੇ ਵਿਰੁੱਦ ਐਤਵਾਰ ਨੂੰ ਆਮ ਆਦਮੀ ਪਾਰਟੀ ਦੀ ਮਹਾਰੈਲੀ ਆਯੋਜਿਤ ਹੋਈ। ਇਸ ਰੈਲੀ 'ਚ ਰਾਜ ਸਭਾ ਦੇ ਮੈਂਬਰ ਕਪਿਲ ਸਿੱਬਲ ਵੀ ਪਹੁੰਚੇ। ਉਨ੍ਹਾਂ ਆਪਣੇ ਸੰਬੋਧਨ 'ਚ ਪੀ.ਐੱਮ. ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਵਿਰੋਧੀ ਪਾਰਟੀਆਂ ਨੂੰ ਖਤਮ ਕਰਨ 'ਚ ਲੱਗੇ ਹੋਏ ਹਨ। ਸਿੱਬਲ ਨੇ ਕਿਹਾ ਕਿ ਜੇਕਰ ਵਿਰੋਧੀ ਪਾਰਟੀਆਂ ਇਕਜੁਟ ਨਹੀਂ ਹੋਈਆਂ ਤਾਂ ਉਹ ਵਿਰੋਧੀ ਪਾਰਟੀਆਂ ਦਾ ਖਾਤਮਾ ਕਰ ਦੇਣਗੇ। 

ਅੱਜ ਲੋਕਤੰਤਰ ਅਤੇ ਭਾਈਚਾਰਾ ਖਤਰੇ 'ਚ ਹੈ

ਕਪਿਲ ਸਿੱਬਲ ਨੇ ਦਿੱਲੀ ਸਰਕਾਰ ਦੇ ਅਧਿਕਾਰਾਂ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਚੁਣੀ ਹੋਈ ਸਰਕਾਰ ਦੀ ਸਾਰੀ ਤਾਕਤ ਉਸਦੇ ਹੱਥਾਂ 'ਚ ਰਹੇ ਪਰ ਦਿੱਲੀ ਦੀ ਜਨਤਾ ਨੂੰ ਕੇਜਰੀਵਾਲ 'ਤੇ ਭਰੋਸਾ ਹੈ। ਇਹੀ ਗੱਲ ਉਨ੍ਹਾਂ ਨੂੰ ਹਜ਼ਮ ਨਹੀਂ ਹੋ ਰਹੀ। ਰਾਮ ਲੀਲਾ ਮੈਦਾਨ 'ਤੇ ਹੋ ਰਹੀ 'ਆਪ' ਦੀ ਮਹਾਰੈਲੀ 'ਚ ਸਿੱਬਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ 60 ਮਹੀਨੇ ਮੰਗੇ ਸਨ। ਅੱਜ ਲੋਕਤੰਤਰ ਅਤੇ ਭਾਈਚਾਰਾ ਖਤਰੇ 'ਚ ਹੈ। ਅੱਜ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਮਿਲ ਕੇ ਮੋਦੀ ਦਾ ਸਾਹਮਣਾ ਕਰਨਾ ਹੋਵੇਗਾ। 'ਆਪ' ਨੇ ਮੁੱਖ ਮੰਤਰੀ ਨੂੰ ਚੁਣਿਆ ਪਰ ਉਦੋਂ ਤੋਂ ਇਨ੍ਹਾਂ ਦਾ ਟੀਚਾ ਹੈ ਕਿ ਸੂਬਾ ਸਰਕਾਰ ਨੂੰ ਕੰਮ ਨਾ ਕਰ ਦਿਓ।


Rakesh

Content Editor

Related News