'ਮਨ ਕੀ ਬਾਤ' ਦੇ ਵਿਸ਼ਿਆਂ 'ਤੇ ਆਧਾਰਿਤ ਪ੍ਰਦਰਸ਼ਨੀ ਦੇਖਣ ਪਹੁੰਚੇ PM ਮੋਦੀ (ਦੇਖੋ ਤਸਵੀਰਾਂ)

05/14/2023 6:54:04 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 100ਵੇਂ ਐਪੀਸੋਡ ਨੂੰ ਮਨਾਉਣ ਲਈ ਇੱਥੇ ਨੈਸ਼ਨਲ ਗੈਲਰੀ ਆਫ ਮਾਡਰਲ ਆਰਟ (ਐੱਨ.ਜੀ.ਐੱਮ.ਏ.) ਵਿਚ ਆਯੋਜਿਤ ਇਕ ਕਲਾ ਪ੍ਰਦਰਸ਼ਨੀ ਦਾ ਦੌਰਾ ਕੀਤਾ। ਪ੍ਰਦਰਸ਼ਨੀ ‘ਜਨ ਸ਼ਕਤੀ: ਏ ਕਲੈਕਟਿਵ ਪਾਵਰ’ ਵਿਚ ਕਈ ਨਾਮਵਰ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।

PunjabKesari

ਇਹ ਵੀ ਪੜ੍ਹੋ– ਗੁਜਰਾਤ: ਪਰਿਵਾਰ ਨਾਲ ਸੁੱਤੇ ਹੋਏ 2 ਸਾਲ ਦੇ ਬੱਚੇ ਨੂੰ ਚੁੱਕ ਕੇ ਲੈ ਗਿਆ ਆਦਮਖੋਰ ਤੇਂਦੁਆ, 1 ਹਫ਼ਤੇ 'ਚ ਤੀਜਾ ਮਾਮਲਾ

ਸੱਭਿਆਚਾਰਕ ਮੰਤਰਾਲਾ ਦੇ ਅਨੁਸਾਰ, ਪ੍ਰਦਰਸ਼ਨੀ ਦੇ ਦੌਰੇ ਦੌਰਾਨ ਕਲਾਕਾਰਾਂ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀਆਂ ਕਲਾਕ੍ਰਿਤੀਆਂ ਅਤੇ 'ਮਨ ਕੀ ਬਾਤ' ਦੇ ਵਿਸ਼ਿਆਂ ਬਾਰੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਹੈ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਕਲਾਕ੍ਰਿਤੀਆਂ ਨੂੰ ਦੇਖਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ 'ਜਨ ਸ਼ਕਤੀ' ਪ੍ਰਦਰਸ਼ਨੀ ਕੈਟਲਾਗ 'ਤੇ ਦਸਤਖਤ ਕੀਤੇ ਅਤੇ ਸੰਦੇਸ਼ ਲਿਖਿਆ ਕਿ ਮਨ ਮੰਦਰ ਦੀ ਇਕ ਸੁਹਾਵਣੀ ਯਾਤਰਾ। ਇਸ ਕੈਟਲਾਗ 'ਤੇ 13 ਕਲਾਕਾਰਾਂ ਨੇ ਵੀ ਦਸਤਖਤ ਕੀਤੇ ਹਨ। 

PunjabKesari

ਇਹ ਵੀ ਪੜ੍ਹੋ– ਸਾਵਧਾਨ! ਚੋਰੀ-ਛੁਪੇ ਤੁਹਾਡੀਆਂ ਪ੍ਰਾਈਵੇਟ ਗੱਲਾਂ ਸੁਣ ਰਿਹੈ WhatsApp

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਇਸ ਦੌਰੇ ਦੀਆਂ ਕੁਝ ਤਸਵੀਰਾਂ ਟਵਿਟਰ 'ਤੇ ਸਾਂਝੀਆਂ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਐੱਨ.ਜੀ.ਐੱਮ.ਏ. 'ਚ 'ਜਨ ਸ਼ਕਤੀ' ਕਲਾ ਪ੍ਰਦਰਸ਼ਨ ਦਾ ਦੌਰਾ ਕੀਤਾ। ਇਹ 'ਮਨ ਕੀ ਬਾਤ' ਐਪੀਸੋਡ ਦੇ ਕੁਝ ਵਿਸ਼ਿਆਂ 'ਤੇ ਆਧਾਰਿਤ ਕਲਾ ਦੇ ਸ਼ਾਨਦਾਰ ਕੰਮਾਂ ਦੀ ਪ੍ਰਦਰਸ਼ਨ ਹੈ। ਮੈਂ ਉਨ੍ਹਾਂ ਸਾਰੇ ਕਲਾਕਾਰਾਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਆਪਣੀ ਰਚਨਾਤਮਕਤਾ ਨਾਲ ਪ੍ਰਦਰਸ਼ਨੀ ਨੂੰ ਨਿਖਾਰਿਆ ਹੈ। 

PunjabKesari

ਇਹ ਵੀ ਪੜ੍ਹੋ– ਟਵਿਟਰ ਯੂਜ਼ਰਜ਼ ਲਈ ਖ਼ੁਸ਼ਖ਼ਬਰੀ, ਜਲਦ ਮਿਲੇਗੀ ਵੌਇਸ ਤੇ ਵੀਡੀਓ ਕਾਲਿੰਗ ਦੀ ਸਹੂਲਤ


Rakesh

Content Editor

Related News