ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਜਨਤਾ ਤੋਂ ਕੀਤੀ ਇਕ ਖਾਸ ਅਪੀਲ

03/22/2017 5:30:12 PM

ਨਵੀਂ ਦਿੱਲੀ— ਵਿਸ਼ਵ ਜਲ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੇਸ਼ਵਾਸੀਆਂ ਤੋਂ ਇਕ ਖਾਸ ਅਪੀਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਜਨਤਾ ਤੋਂ ਇਸ ਕੁਦਰਤੀ ਸਰੋਤ ਦੀ ਹਰੇਕ ਕੀਮਤੀ ਬੂੰਦ ਨੂੰ ਬਚਾਉਣ ਦਾ ਸੰਕਲਪ ਲੈਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,''''ਆਓ ਵਿਸ਼ਵ ਜਲ ਦਿਵਸ ''ਤੇ ਪਾਣੀ ਦੀ ਹਰੇਕ ਬੂੰਦ ਬਚਾਉਣ ਦਾ ਸੰਕਲਪ ਲੈਣ। ਜਦੋਂ ਜਨ ਸ਼ਕਤੀ ਆਪਣੇ ਮਨ ''ਚ ਕੁਝ ਠਾਨ ਲੈਂਦੀ ਹੈ ਤਾਂ ਅਸੀਂ ਜਲ ਸ਼ਕਤੀ ਨੂੰ ਸਫਲਤਾਪੂਰਵਕ ਬਚਾ ਸਕਦੇ ਹਾਂ।''''
ਮੋਦੀ ਨੇ ਕਿਹਾ,''''ਇਸ ਸਾਲ ਸੰਯੁਕਤ ਰਾਸ਼ਟਰ ਨੇ ਇਕ ਉਪਯੁਕਤ ਥੀਮ ਚੁਣੀ ਹੈ- ਦੂਸ਼ਿਤ ਜਲ। ਇਹ ਪਾਣੀ ਰੀਸਾਈਕਲਿੰਗ ਬਾਰੇ ਜਾਗਰੂਕਤਾ ਫੈਲਾਉਣ ''ਚ ਮਦਦ ਕਰੇਗੀ। ਇਸ ਨਾਲ ਇਸ ਬਾਰੇ ਵੀ ਜਾਗਰੂਕਤਾ ਫੈਲੇਗੀ ਕਿ ਇਹ ਸਾਡੇ ਗ੍ਰਹਿ ਲਈ ਜ਼ਰੂਰੀ ਕਿਉਂ ਹੈ?''''


Disha

News Editor

Related News