PM ਮੋਦੀ 11 ਨਵੰਬਰ ਨੂੰ ਕਰਨਾਟਕ ''ਚ ਵੰਦੇ ਭਾਰਤ ਟਰੇਨ ਨੂੰ ਦਿਖਾਉਣਗੇ ਹਰੀ ਝੰਡੀ

Monday, Nov 07, 2022 - 02:32 PM (IST)

PM ਮੋਦੀ 11 ਨਵੰਬਰ ਨੂੰ ਕਰਨਾਟਕ ''ਚ ਵੰਦੇ ਭਾਰਤ ਟਰੇਨ ਨੂੰ ਦਿਖਾਉਣਗੇ ਹਰੀ ਝੰਡੀ

ਬੈਂਗਲੁਰੂ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਨਵੰਬਰ ਨੂੰ ਕਰਨਾਟਕ ਦਾ ਦੌਰਾ ਕਰਨਗੇ ਅਤੇ ਸੂਬੇ ਭਰ 'ਚ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਅਧਿਕਾਰੀਆਂ ਨੇ ਕਿਹਾ ਕਿ ਪੀ.ਐੱਮ. ਮੋਦੀ 11 ਨਵੰਬਰ ਨੂੰ ਜਿਨ੍ਹਾਂ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਜਾ ਰਹੇ ਹਨ, ਇਨ੍ਹਾਂ 'ਚ ਐੱਸ.ਬੀ.ਸੀ. ਰੇਲਵੇ ਸਟੇਸ਼ਨ ਤੋਂ ਵੰਦੇ ਭਾਰਤ (ਚੇਨਈ-ਮੈਸੂਰ-ਬੈਂਗਲੁਰੂ) ਰੇਲ ਗੱਡੀ ਦਾ ਸ਼ੁੱਭ ਆਰੰਭ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕਰਨਾਟਕ ਸੂਬੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਸੀ ਅਤੇ ਪੀ.ਐੱਮ. ਮੋਦੀ ਇਸ ਹਾਈ-ਸਪੀਡ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ। 

ਅਧਿਕਾਰੀਆਂ ਨੇ ਕਿਹਾ ਕਿ ਬੈਂਗਲੁਰੂ ਪਹੁੰਚਣ ਵਾਲੇ ਕੌਮਾਂਤਰੀ ਯਾਤਰੀਆਂ ਦੀ ਗਿਣਤੀ ਬਹੁਤ ਵੱਡੀ ਹੈ, ਇਸ ਲਈ 25 ਲੱਖ ਅਤੇ 100 ਕਾਊਂਟਰਾਂ ਦੀ ਸਮਰੱਥਾ ਵਾਲੇ ਇਕ ਕੌਮਾਂਤਰੀ ਟਰਮਿਨਲ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਜੇਕਰ ਦੋਵੇਂ ਟਰਮਿਨਲਾਂ ਨੂੰ ਜੋੜ ਦਿੱਤਾ ਜਾਵੇ ਤਾਂ ਇਹ ਦਿੱਲੀ ਤੋਂ ਬਾਅਦ ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੋਵੇਗਾ। ਪੀ.ਐੱਮ. ਮੋਦੀ ਸੂਬੇ ਦੀ ਆਪਣੀ ਯਾਤਰਾ ਦੌਰਾਨ ਨਾਦਪ੍ਰਭੂ ਕੇਂਪੇਗੌੜਾ ਦੀ 108 ਫੁੱਟ ਉੱਚੀ ਮੂਰਤੀ ਦਾ ਵੀ ਉਦਘਾਟਨ ਕਰਨਗੇ।


author

DIsha

Content Editor

Related News