ਪੀ.ਐੱਮ. ਮੋਦੀ 28 ਦਸੰਬਰ ਨੂੰ ਪਹਿਲੀ ਡਰਾਈਵਰਲੈਸ ਮੈਟਰੋ ਨੂੰ ਦਿਖਾਉਣਗੇ ਹਰੀ ਝੰਡੀ
Friday, Dec 25, 2020 - 01:01 AM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਦਸੰਬਰ ਨੂੰ ਦੇਸ਼ ਦੀ ਪਹਿਲੀ ਪੂਰੀ ਤਰ੍ਹਾਂ ਖੁਦ ਚੱਲਣ ਵਾਲੀ ਟ੍ਰੇਨ ਸੇਵਾ ਨੂੰ ਦਿੱਲੀ ਮੈਟਰੋ ਦੀ ‘‘ਮਜੇਂਟਾ ਲਾਈਨ‘‘ 'ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਦਿੱਲੀ ਮੈਟਰੋ ਰੇਲ ਨਿਗਮ (ਡੀ.ਐੱਮ.ਆਰ.ਸੀ.) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਮੈਟਰੋ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਵੀਂ ਪੀੜ੍ਹੀ ਦੀ ਇਸ ਟਰੇਨ ਦਾ ਵਪਾਰਕ ਸੰਚਾਲਨ ਇੱਕ ਵੱਡੀ ਤਕਨੀਕੀ ਉਪਲਬੱਧੀ ਸਾਬਤ ਹੋਣ ਵਾਲਾ ਹੈ। ਇਨ੍ਹਾਂ ਟਰੇਨਾਂ ਦਾ ਸੰਚਾਲਨ ਪ੍ਰੋਗਰਾਮ ਤੋਂ ਬਾਅਦ ਸ਼ੁਰੂ ਹੋਵੇਗਾ।
ਚੀਨੀ ਕੰਪਨੀ ਨੂੰ ਝਟਕਾ, ਭਾਰਤੀ ਰੇਲਵੇ ਨੇ ਵੰਦੇ ਭਾਰਤ ਪ੍ਰੋਜੈਕਟ ਨੂੰ ਦਿਖਾਇਆ ਬਾਹਰ ਦਾ ਰਸਤਾ
ਡੀ.ਐੱਮ.ਆਰ.ਸੀ. ਨੇ ਇੱਕ ਬਿਆਨ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ 37 ਕਿਲੋਮੀਟਰ ਲੰਬੀ ਮਜੇਂਟਾ ਲਾਈਨ 'ਤੇ ਦੇਸ਼ ਦੀ ਹੁਣ ਤੱਕ ਦੀ ਪਹਿਲੀ ਪੂਰੀ ਤਰ੍ਹਾਂ ਖੁਦ ਚੱਲਣ ਵਾਲੀ ਟ੍ਰੇਨ ਸੇਵਾ ਨੂੰ ਹਰੀ ਝੰਡੀ ਦਿਖਾਉਣਗੇ ਅਤੇ 23 ਕਿਲੋਮੀਟਰ ਲੰਬੀ ਏਅਰਪੋਰਟ ਐਕਸਪ੍ਰੈੱਸ ਲਾਈਨ (ਨਵੀਂ ਦਿੱਲੀ ਤੋਂ ਦੁਆਰਕਾ ਸੈਕਟਰ 21 ਤੱਕ) 'ਤੇ ਯਾਤਰਾ ਲਈ ਪੂਰੀ ਤਰ੍ਹਾਂ ਸੰਚਾਲਨ ਵਾਲੇ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ (ਐੱਨ.ਸੀ.ਐੱਮ.ਸੀ.) ਨੂੰ ਵੀ ਜਾਰੀ ਕਰਨਗੇ। ਡੀ.ਐੱਮ.ਆਰ.ਸੀ. ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੋਨਾਂ ਪ੍ਰੋਗਰਾਮਾਂ, ਚਾਲਕ ਰਹਿਤ ਟ੍ਰੇਨ ਨੂੰ ਹਰੀ ਝੰਡੀ ਵਿਖਾਉਣ ਅਤੇ ਏਅਰਪੋਰਟ ਐਕਸਪ੍ਰੈੱਸ ਲਾਈਨ 'ਤੇ ਐੱਨ.ਸੀ.ਐੱਮ.ਸੀ. ਦੀ ਸ਼ੁਰੂਆਤ ਵੀਡੀਓ ਕਾਨਫਰੰਸ ਦੇ ਜ਼ਰੀਏ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ, ‘‘ਇਹ ਪਹਿਲਾ ਮੌਕਾ ਹੋਵੇਗਾ ਜਦੋਂ ਯਾਤਰੀ ਦਿੱਲੀ ਮੈਟਰੋ ਦੇ ਕਿਸੇ ਵੀ ਰਸਤੇ 'ਤੇ ਐੱਨ.ਸੀ.ਐੱਮ.ਸੀ. ਦੀ ਵਰਤੋ ਕਰ ਸਕਣਗੇ।
ਦਾਰਜਲਿੰਗ 'ਚ ਸੈਲਾਨੀਆਂ ਲਈ ਕ੍ਰਿਸਮਸ ਤੋਹਫਾ, 9 ਮਹੀਨਿਆਂ ਬਾਅਦ ਸ਼ੁਰੂ ਹੋਵੇਗੀ 'ਟੋਏ ਟ੍ਰੇਨ'
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।