ਕੋਰੋਨਾ ਨਾਲ ਚੀਨ 'ਚ ਹਾਹਾਕਾਰ; ਭਾਰਤ ਸਰਕਾਰ ਵੀ ਅਲਰਟ, PM ਮੋਦੀ ਅੱਜ ਕਰਨਗੇ ਉੱਚ ਪੱਧਰੀ ਬੈਠਕ

Thursday, Dec 22, 2022 - 10:40 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿਚ ਕੋਵਿਡ-19 (ਕੋਰੋਨਾ ਵਾਇਰਸ) ਦੀ ਤਾਜ਼ਾ ਸਥਿਤੀ ਦੀ ਵੀਰਵਾਰ ਯਾਨੀ ਕਿ ਅੱਜ ਉੱਚ ਪੱਧਰੀ ਬੈਠਕ ਵਿਚ ਸਮੀਖਿਆ ਕਰਨਗੇ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਨਰਿੰਦਰ ਮੋਦੀ ਬੈਠਕ ਦੀ ਪ੍ਰਧਾਨਗੀ ਕਰਨਗੇ। ਬੈਠਕ ਵਿਚ ਕੇਂਦਰੀ ਸਿਹਤ ਮੰਤਰੀ ਸਮੇਤ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਮੌਜੂਦ ਹੋਣਗੇ। ਚੀਨ 'ਚ ਓਮੀਕ੍ਰੋਨ ਦੇ ਸਬ ਵੈਰੀਐਂਟ BF.7 ਕਾਰਨ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਗੁਜਰਾਤ ਦੇ ਵਡੋਦਰਾ 'ਚ ਵੀ ਇਸ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਯਾਨੀ ਕਿ ਕੋਰੋਨਾ ਨੇ ਦੇਸ਼ ਵਿਚ ਦਸਤਕ ਦੇ ਦਿੱਤੀ ਹੈ, ਜਿਸ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਸਥਿਤੀ ਦੀ ਬੈਠਕ ਕਰਨਗੇ।

ਇਹ ਵੀ ਪੜ੍ਹੋ-  ਚੀਨ 'ਚ ਕਹਿਰ ਵਰ੍ਹਾਉਣ ਵਾਲਾ ਕੋਰੋਨਾ ਦਾ ਨਵਾਂ ਵੇਰੀਐਂਟ ਪੁੱਜਾ ਭਾਰਤ, ਮਿਲਿਆ ਪਹਿਲਾ ਮਰੀਜ਼

ਦੱਸ ਦੇਈਏ ਕਿ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਹੀ ਦੁਨੀਆ ਵਿਚ ਤੇਜ਼ੀ ਨਾਲ ਵਧਦੇ ਕੋਵਿਡ-19 ਦੇ ਤਾਜ਼ਾ ਮਾਮਲਿਆਂ ਨੂੰ ਵੇਖਦੇ ਹੋਏ ਇਕ ਸਮੀਖਿਆ ਬੈਠਕ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਲਾਗ ਤੋਂ ਬਚਾਅ ਦੇ ਨਿਯਮਾਂ ਦਾ ਪਾਲਣ ਕਰਨ, ਭੀੜ-ਭਾੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣ ਅਤੇ ਟੀਕਾਕਰਨ ਨੂੰ ਲਗਾਤਾਰ ਜਾਰੀ ਰੱਖਣ ਦੀ ਸਲਾਹ ਦਿੱਤੀ ਸੀ। 

ਇਹ ਵੀ ਪੜ੍ਹੋ- 'ਜਾਣਾ ਕਿੱਥੇ ਹੈ' ਦਿੱਲੀ ਹਵਾਈ ਅੱਡੇ ਆ ਕੇ ਭੁੱਲਿਆ ਨੌਜਵਾਨ, 40 ਘੰਟੇ ਬੈਠਾ ਰਿਹਾ ਬੋਰਡਿੰਗ ਗੇਟ ਕੋਲ

ਮਾਂਡਵੀਆ ਨੇ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਦੇ ਵੀ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਇਕ ਟਵੀਟ 'ਚ ਕਿਹਾ ਸੀ ਕਿ ਕੁਝ ਦੇਸ਼ਾਂ 'ਚ ਕੋਵਿਡ -19 ਦੇ ਮਾਮਲਿਆਂ 'ਚ ਵਾਧੇ ਦੇ ਮੱਦੇਨਜ਼ਰ ਅੱਜ ਮਾਹਰਾਂ ਅਤੇ ਅਧਿਕਾਰੀਆਂ ਨਾਲ ਸਥਿਤੀ ਦੀ ਸਮੀਖਿਆ ਕੀਤੀ। ਕੋਵਿਡ ਅਜੇ ਖਤਮ ਨਹੀਂ ਹੋਇਆ ਹੈ। ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਚੀਨ ਸਮੇਤ ਕਈ ਹੋਰ ਦੇਸ਼ਾਂ ਵਿਚ ਕੋਵਿਡ-19 ਲਾਗ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ-  5 ਦਿਨ ਤੋਂ ਲਾਪਤਾ ਬੱਚੇ ਦੀ ਲਾਸ਼ ਗੰਨੇ ਦੀ ਖੇਤ 'ਚੋਂ ਮਿਲੀ, 30 ਲੱਖ ਦੀ ਫਿਰੌਤੀ ਲਈ ਚਾਚੇ ਨੇ ਦਿੱਤੀ ਦਰਦਨਾਕ ਮੌਤ


Tanu

Content Editor

Related News