PM ਮੋਦੀ ਭਲਕੇ ਉੱਤਰਾਖੰਡ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਦਿਖਾਉਣ ਹਰੀ ਝੰਡੀ

05/24/2023 5:52:39 PM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਹਰਾਦੂਨ ਤੋਂ ਦਿੱਲੀ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਵੀਰਵਾਰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਉੱਤਰਾਖੰਡ 'ਚ ਸ਼ੁਰੂ ਹੋਣ ਵਾਲੀ ਪਹਿਲੀ ਵੰਦੇ ਭਾਰਤ ਟਰੇਨ ਹੈ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵਲੋਂ ਜਾਰੀ ਇਕ ਬਿਆਨ 'ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਉਸ ਅਨੁਸਾਰ ਪ੍ਰਧਾਨ ਮੰਤਰੀ ਇਸ ਮੌਕੇ ਨਵੇਂ ਬਿਜਲੀ ਵਾਲੇ ਰੇਲਵੇ ਸੈਕਸ਼ਨਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪੀ.ਐੱਮ.ਓ. ਨੇ ਕਿਹਾ,''ਪ੍ਰਧਾਨ ਮੰਤਰੀ ਮੋਦੀ 25 ਮਈ ਸਵੇਰੇ 11 ਵਜੇ ਵੀਡੀਓ ਕਾਨਫਰੈਂਸਿੰਗ ਰਾਹੀਂ ਦੇਹਰਾਦੂਨ ਤੋਂ ਦਿੱਲੀ ਲਈ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।''

ਪੀ.ਐੱਮ.ਓ. ਅਨੁਸਾਰ ਇਹ ਉੱਤਰਾਖੰਡ 'ਚ ਸ਼ੁਰੂ ਹੋਣ ਵਾਲੀ ਪਹਿਲੀ ਵੰਦੇ ਭਾਰਤ ਰੇਲ ਗੱਡੀ ਹੈ ਜੋ ਵਿਸ਼ਵ ਪੱਧਰੀ ਸਹੂਲਤਾਂ ਨਾਲ ਰਾਜ ਦੀ ਯਾਤਰਾ ਕਰਨ ਵਾਲੇ ਸੈਲਾਨੀਆਂ ਨੂੰ ਆਰਾਮਦਾਇਕ ਯਾਤਰਾ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। ਇਸ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਦਾ ਨਿਰਮਾਣ ਦੇਸ਼ 'ਚ ਕੀਤਾ ਗਿਆ ਹੈ ਅਤੇ ਇਹ 'ਕਵਚ' ਤਕਨੀਕ ਸਮੇਤ ਉੱਨਤ ਸੁਰੱਖਿਆ ਸਹੂਲਤਾਂ ਨਾਲ ਲੈੱਸ ਹੈ। ਪੀ.ਐੱਮ.ਓ. ਨੇ ਕਿਹਾ ਕਿ ਜਨਤਕ ਟਰਾਂਸਪੋਰਟ ਦੇ ਸਵੱਛ ਸਾਧਨ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਰੂਪ ਭਾਰਤੀ ਰੇਲਵੇ ਦੇਸ਼ 'ਚ ਰੇਲ ਮਾਰਗਾਂ ਦਾ 100 ਫੀਸਦੀ ਬਿਜਲੀਕਰਨ ਕਰਨ ਦੀ ਕੋਸ਼ਿਸ਼ 'ਚ ਹੈ। ਇਸ ਦਿਸ਼ਾ 'ਚ ਅੱਗੇ ਵਧਦੇ ਹੋਏ ਪ੍ਰਧਾਨ ਮੰਤਰੀ ਉੱਤਰਾਖੰਡ 'ਚ ਨਵੇਂ ਰੇਲ ਲਾਈਨ ਸੈਕਸ਼ਨਾਂ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਪੀ.ਐੱਮ.ਓ. ਨੇ ਿਕਹਾ ਕਿ ਇਸ ਦੇ ਨਾਲ ਹੀ ਉੱਤਰਾਖੰਡ 'ਚ ਪੂਰੇ ਰੇਲ ਮਾਰਗ ਦਾ 100 ਫੀਸਦੀ ਬਿਜਲੀਕਰਨ ਪੂਰਾ ਹੋ ਜਾਵੇਗਾ। ਉਸ ਨੇ ਕਿਹਾ,''ਇਲੈਕਟ੍ਰੀਫਾਈਡ ਸੈਕਸ਼ਨਾਂ 'ਤੇ ਬਿਜਲੀ ਰਾਹੀਂ ਚਲਾਈਆਂ ਜਾਣ ਵਾਲੀਆਂ ਰੇਲ ਗੱਡੀਆਂ ਦੇ ਨਤੀਜੇ ਵਜੋਂ ਰੇਲ ਗੱਡੀਆਂ ਦੀ ਰਫ਼ਤਾਰ 'ਚ ਵਾਧਾ ਹੋਵੇਗਾ ਅਤੇ ਢੁਆਈ ਸਮਰੱਥਾ ਵੀ ਵਧੇਗੀ।''


DIsha

Content Editor

Related News