ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਗੁਜਰਾਤ ''ਚ ਮਨਾਉਣਗੇ ਪੀ.ਐੱਮ. ਮੋਦੀ
Tuesday, Oct 13, 2020 - 12:29 AM (IST)
ਅਹਿਮਦਾਬਾਦ - ਸਰਦਾਰ ਵੱਲਭਭਾਈ ਪਟੇਲ ਦੀ 31 ਅਕਤੂਬਰ ਨੂੰ ਜਯੰਤੀ ਹੈ। ਇਸ ਵਾਰ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਨੂੰ ਏਕਤਾ ਦਿਵਸ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ 'ਚ ਸਟੈਚੂ ਆਫ ਯੂਨਿਟੀ ਰਾਸ਼ਟਰੀ ਏਕਤਾ ਦਿਵਸ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਹਿੱਸਾ ਲੈਣਗੇ। ਇਸ ਦੇ ਨਾਲ ਹੀ ਪੀ.ਐੱਮ. ਮੋਦੀ ਅਹਿਮਦਾਬਾਦ 'ਚ ਸੀ ਪਲੇਨ ਦੇ ਉਦਘਾਟਨ ਕਰਨਗੇ ਅਤੇ ਨਰਮਦਾ ਕੇਵੜੀਆ ਕਲੋਨੀ ਵੀ ਜਾਣਗੇ ਅਤੇ ਜਾਇਜ਼ਾ ਲੈਣਗੇ।
ਪੀ.ਐੱਮ. ਮੋਦੀ ਸਾਬਰਮਤੀ ਨਦੀ 'ਤੇ ਸੀ ਪਲੇਨ ਦਾ ਕਰਨਗੇ ਉਦਘਾਟਨ
ਪੀ.ਐੱਮ. ਮੋਦੀ ਪਟੇਲ ਜਯੰਤੀ ਤੋਂ ਪਹਿਲਾਂ 30 ਅਕਤੂਬਰ ਨੂੰ ਅਹਿਮਦਾਬਾਦ ਪਹੁੰਚਣਗੇ ਅਤੇ ਗਾਂਧੀਨਗਰ ਰਾਜ-ਮਹਿਲ ਜਾਣਗੇ। ਗਾਂਧੀਨਗਰ 'ਚ ਰਾਤ ਅਰਾਮ ਕਰਨ ਤੋਂ ਬਾਅਦ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ 'ਚ ਸਾਬਰਮਤੀ ਨਦੀ 'ਤੇ ਸੀ ਪਲੇਨ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਪੀ.ਐੱਮ. ਗਾਂਧੀਨਗਰ 'ਚ ਆਪਣੀ ਮਾਤਾ ਹੀਰਾ ਬਾ ਨਾਲ ਵੀ ਮੁਲਾਕਾਤ ਕਰਨਗੇ। ਹਰ ਵਾਰ ਪੀ.ਐੱਮ. ਮੋਦੀ ਆਪਣੇ ਜਨਮ ਦਿਨ 'ਤੇ ਆਪਣੀ ਬਜ਼ੁਰਗ ਮਾਂ ਨੂੰ ਮਿਲਣ ਜਾਂਦੇ ਸਨ ਪਰ ਕੋਰੋਨਾ ਦੇ ਚੱਲਦੇ ਉਹ ਇਸ ਵਾਰ ਪਹਿਲੀ ਵਾਰ ਨਹੀਂ ਜਾ ਸਕੇ। ਪੀ.ਐੱਮ. ਅਹਿਮਦਾਬਾਦ ਤੋਂ ਸੀ ਪਲੇਨ ਦੇ ਜ਼ਰੀਏ ਨਰਮਦਾ ਦੇ ਕੇਵੜੀਆ 'ਤੇ ਸਰਦਾਰ ਸਰੋਵਰ ਬੰਨ੍ਹ ਤੱਕ ਜਾਣਗੇ। ਸਮਾਗਮ ਦੇ ਪ੍ਰਬੰਧ ਲਈ ਕਰੀਬ 5 ਤੋਂ 6000 ਪੁਲਸ ਮੁਲਾਜ਼ਮ ਸੁਰੱਖਿਆ ਵਿਵਸਥਾ 'ਚ ਤਾਇਨਾਤ ਹੋਣਗੇ।