PM ਮੋਦੀ ਨੇ ਪ੍ਰਚਾਰ ਦੌਰਾਨ ਪਹਿਲੀ ਵਾਰ ਲਿਆ 'ਅੰਬਾਨੀ-ਅਡਾਨੀ' ਦਾ ਨਾਂ, ਕਾਂਗਰਸ 'ਤੇ ਵੀ ਵਿਨ੍ਹਿਆ ਨਿਸ਼ਾਨਾ

Friday, May 10, 2024 - 03:27 AM (IST)

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਡਾਨੀ ਅਤੇ ਅੰਬਾਨੀ ਨੂੰ ਲੈ ਕੇ ਰਾਹੁਲ ਗਾਂਧੀ ’ਤੇ ਕੀਤੇ ਗਏ ਹਮਲੇ ਤੋਂ ਦੇਸ਼ ਦਾ ਕਾਰਪੋਰੇਟ ਸੈਕਟਰ ਹੈਰਾਨ ਹੈ। ਇਕ ਵੱਡੀ ਕਾਰਪੋਰੇਟ ਕੰਪਨੀ ਦੇ ਸੀ.ਈ.ਓ. ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਦੇਸ਼ ਦੇ ਦੋ ਵੱਡੇ ਉਦਯੋਗਪਤੀਆਂ ਬਾਰੇ ਪ੍ਰਧਾਨ ਮੰਤਰੀ ਦਾ ਬਿਆਨ ਹੈਰਾਨੀਜਨਕ ਹੈ। ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਵਿਚ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਕਾਂਗਰਸ ਦੇ ਸ਼ਹਿਜਾਦੇ ਇਹ ਐਲਾਨ ਕਰਨ ਕਿ ਉਨ੍ਹਾਂ ਨੇ ਚੋਣਾਂ ਵਿਚ ਅਡਾਨੀ ਅਤੇ ਅੰਬਾਨੀ ਤੋਂ ਕਿੰਨਾ ਮਾਲ ਲਿਆ ਹੈ। ਕਾਲੇ ਧਨ ਦੀਆਂ ਬੋਰੀਆਂ ਵਿਚ ਕਿੰਨੇ ਰੁਪਏ ਮਾਰੇ ਹਨ।

ਚੋਣ ਪ੍ਰਚਾਰ ਦੌਰਾਨ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਕ ਤੌਰ ’ਤੇ ਅਡਾਨੀ ਅਤੇ ਅੰਬਾਨੀ ਦਾ ਨਾਂ ਲਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹਾਂ ਦੋ ਉਦਯੋਗਪਤੀਆਂ ਦਾ ਨਾਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦੇ ਰਹੇ ਹਨ ਅਤੇ ਰਾਹੁਲ ਕੇਂਦਰ ਸਰਕਾਰ ’ਤੇ ਸੂਟ-ਬੂਟ ਦੀ ਸਰਕਾਰ ਹੋਣ ਦੇ ਦੋਸ਼ ਲਗਾਉਂਦੇ ਰਹੇ ਹਨ। ਇਸ ਦੌਰਾਨ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਵੱਡੇ ਉਦਯੋਗਪਤੀਆਂ ਦੇ ਮੁੱਦੇ ’ਤੇ ਵਿਰੋਧੀ ਪਾਰਟੀਆਂ ਵੱਲੋਂ ਧਾਰੀ ਚੁੱਪ ਦੇ ਮਾਮਲੇ ਨੂੰ ਉਠਾ ਰਹੇ ਹਨ।

ਇਹ ਵੀ ਪੜ੍ਹੋ- ਫਰਿੱਜ ਵੇਚਣ ਪਿੱਛੇ ਭਰਾ ਨੇ ਹੀ ਕਰ'ਤਾ ਭਰਾ ਦਾ ਕਤਲ, ਬੈੱਡ 'ਚ ਲਾਸ਼ ਲੁਕਾ ਖ਼ੁਦ ਫ਼ੋਨ ਕਰ ਕਿਹਾ, 'ਆ ਕੇ ਸਾਂਭ ਲਵੋ'

ਅਲਫਨੀਟੀ ਫਿਨਟੇਕ ਦੇ ਸਹਿ-ਸੰਸਥਾਪਕ ਯੂ.ਆਰ. ਭੱਟ ਨੇ ਕਿਹਾ ਕਿ ਜੇਕਰ ਤੁਸੀਂ ਦੇਸ਼ ਵਿਚ ਇਕ ਵੱਡੀ ਸਿਆਸੀ ਤਾਕਤ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉਦਯੋਗ ਅਤੇ ਕਾਰੋਬਾਰ ਦੇ ਅਨੁਕੂਲ ਹੋਣਾ ਹੋਵੇਗਾ। ਕਿਉਂਕਿ ਦੇਸ਼ ਵਿਚ ਨੌਕਰੀਆਂ ਪੈਦਾ ਕਰਨ ਦਾ ਕੰਮ ਸਿਰਫ਼ ਕਾਰਪੋਰੇਟ ਸੈਕਟਰ ਹੀ ਕਰਦਾ ਹੈ। ਅਜਿਹੇ ’ਚ ਸਰਕਾਰ ਅਤੇ ਕਾਰਪੋਰੇਟ ਸੈਕਟਰ ਵਿਚਾਲੇ ਹਮੇਸ਼ਾ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਇਨ੍ਹਾਂ ਸਬੰਧਾਂ ਨੂੰ ਕਦੇ ਵੀ ਬਚਿਆ ਨਹੀਂ ਜਾ ਸਕਦਾ। ਕੋਈ ਵੀ ਛੋਟੀ ਜਾਂ ਵੱਡੀ ਸਿਆਸੀ ਪਾਰਟੀ ਕਾਰਪੋਰੇਟ ਸੈਕਟਰ ਨਾਲ ਆਪਣੇ ਸਬੰਧਾਂ ਦਾ ਹਵਾਲਾ ਦੇ ਕੇ ਸਰਕਾਰ ’ਤੇ ਸਿਆਸੀ ਹਮਲਾ ਕਰ ਸਕਦੀ ਹੈ, ਪਰ ਜਦੋਂ ਜਨਤਾ ਦੀ ਭਲਾਈ ਦੀ ਗੱਲ ਆਉਂਦੀ ਹੈ ਤਾਂ ਉਸ ਨੂੰ ਕਾਰਪੋਰੇਟ ਸੈਕਟਰ ਦੀ ਮਦਦ ਲੈਣੀ ਪੈਂਦੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਨੂੰ ਹੁਣ ਇਹ ਗੱਲ ਸਮਝ ਆ ਗਈ ਹੈ।

ਇਕ ਹੋਰ ਕੰਪਨੀ ਦੇ ਸੀ.ਈ.ਓ. ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਚੋਣਾਂ ਦੀ ਗਰਮੀ ਵਿਚ ਦਿੱਤੇ ਜਾਂਦੇ ਹਨ ਅਤੇ ਇਸ ਵਿਚ ਕੋਈ ਵੱਡੀ ਗੱਲ ਨਹੀਂ ਹੋਣੀ ਚਾਹੀਦੀ। ਇਕ ਹੋਰ ਸੀ.ਈ.ਓ. ਨੇ ਕਿਹਾ ਕਿ ਚੋਣਾਂ ਦੀ ਗਰਮੀ ਕਾਰਨ ਇਹ ਇਕ ਚਾਹ ਦੇ ਕੱਪ ਵਿਚ ਤੂਫਾਨ ਹੋ ਸਕਦਾ ਹੈ। ਸਟਾਕ ਮਾਰਕੀਟ ਵਿਸ਼ਲੇਸ਼ਕ ਅਤੇ ਐੱਸ.ਪੀ. ਤੁਲਸੀਆਨ ਡਾਟ ਕਾਮ ਦੇ ਸੰਸਥਾਪਕ ਐੱਸ.ਪੀ. ਤੁਲਸੀਆਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਰਾਹੁਲ ਨੂੰ ਕਾਬੂ ਕਰਨ ਦਾ ਵਧੀਆ ਤਰੀਕਾ ਸੀ, ਜੋ ਪ੍ਰਧਾਨ ਮੰਤਰੀ ’ਤੇ ਕੁਝ ਕਾਰਪੋਰੇਟਾਂ ਦਾ ਪੱਖ ਲੈਣ ਦਾ ਦੋਸ਼ ਲਗਾ ਰਹੇ ਹਨ। ਮੈਨੂੰ ਇਥੇ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ਨੂੰ ਗੈਰ-ਕਾਨੂੰਨੀ ਧਨ ਦੇ ਪ੍ਰਵਾਹ ਬਾਰੇ ਅਸਲ ਜਾਣਕਾਰੀ ਦੇ ਆਧਾਰ ’ਤੇ ਕੁਝ ਕਿਹਾ ਹੈ ਜਾਂ ਨਹੀਂ। ਪਰ ਇਹ ਯਕੀਨੀ ਤੌਰ ’ਤੇ ਵੋਟਰਾਂ ਨੂੰ ਪ੍ਰਭਾਵਿਤ ਕਰੇਗਾ।

ਇਹ ਵੀ ਪੜ੍ਹੋ- ਕਲਯੁਗੀ ਪੁੱਤ ਦਾ ਕਾਰਾ, ਬਿਨਾਂ ਪੁੱਛੇ ਇਨਵਰਟਰ ਲਿਆਉਣ 'ਤੇ ਮਾਂ ਦਾ ਇੱਟ ਮਾਰ ਕੇ ਕਰ'ਤਾ ਕਤਲ

ਇਸ ਦੌਰਾਨ ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀ.ਆਈ.ਆਈ.), ਐਸੋਸੀਏਟਿਡ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਆਫ ਇੰਡੀਆ ਅਤੇ ਫੈੱਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਨੇ ਫਿਲਹਾਲ ਇਸ ਮਾਮਲੇ ’ਤੇ ਕੋਈ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਰਿਲਾਇੰਸ ਇੰਡਸਟਰੀ ਅਤੇ ਅਡਾਨੀ ਗਰੁੱਪ ਨੇ ਇਸ ਮਾਮਲੇ ’ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

#WATCH | In his address to a public meeting in Telangana's Karimnagar, PM Narendra Modi says, "'Shehzada' of Congress, since his issue of Rafale grounded, he started talking about '5 industrialists' all the time in the last five years...later he started saying 'Ambani-Adani', but… pic.twitter.com/lIbSURkY1C

— ANI (@ANI) May 8, 2024

 ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਤੋਂ ਆਹਮੋ-ਸਾਹਮਣੇ ਆਏ ਰਾਜਾ ਵੜਿੰਗ ਤੇ ਰਵਨੀਤ ਬਿੱਟੂ, ਪੋਸਟਰਾਂ ਨੂੰ ਲੈ ਕੇ ਛਿੜੀ 'ਟਵੀਟ ਵਾਰ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News