ਹੁਣ PM ਮੋਦੀ ਨੇ ਬ੍ਰਿਟੇਨ ਦੇ PM ਬੋਰਿਸ ਜਾਨਸਨ ਨਾਲ ਫੋਨ 'ਤੇ ਕੀਤੀ ਗੱਲ

08/20/2019 11:06:51 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਾਰਿਸ ਜਾਨਸਨ ਨਾਲ ਫੋਨ 'ਤੇ ਗੱਲਬਾਤ ਕੀਤੀ। ਪੀ.ਐੱਮ. ਮੋਦੀ ਨੇ ਬੋਰਿਸ ਜਾਨਸਨ ਨੂੰ ਆਮ ਚੋਣਾਂ 'ਚ ਮਿਲੀ ਜਿੱਤ ਦੀ ਵਧਾਈ ਦਿੱਤੀ ਤੇ ਭਾਰਤ ਤੇ ਬ੍ਰਿਟੇਨ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨਾਲ ਕੰਮ ਕਰਨ ਦੀ ਉਤਸੁਕਤਾ ਜ਼ਾਹਿਰ ਕੀਤੀ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੇ ਕਾਰਜਕਾਲ 'ਚ ਦੂਜੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਾਅਦ ਦੀ ਚੁਣਾਵੀ ਜਿੱਤ ਲਈ ਵਧਾਈ ਦਿੱਤੀ। ਇਸ ਤੋਂ ਇਲਾਵਾ ਪੀ.ਐੱਮ. ਮੋਦੀ ਨੇ ਹਾਲ ਹੀ 'ਚ ਬ੍ਰਿਟੇਨ 'ਚ ਸਥਿਤ ਭਾਰਤੀ ਦੂਤਘਰ ਦੇ ਬਾਹਰ ਹੋਏ ਵਿਰੋਧ ਪ੍ਰਦਰਸ਼ਨ 'ਤੇ ਵੀ ਚਿੰਤਾ ਜ਼ਾਹਿਰ ਕੀਤੀ। ਇਸ 'ਤੇ ਜਾਨਸਨ ਨੇ ਭਾਰਤੀ ਦੂਤਘਰ ਦੀ ਸੁਰੱਖਿਆ ਵਧਾਉਣ ਦੀ ਗੱਲ ਕਹੀ ਹੈ।

ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ 'ਤੇ ਗੱਲ ਕੀਤੀ ਸੀ। ਟਰੰਪ ਨਾਲ ਹੋਈ ਗੱਲਬਾਤ 'ਚ ਉਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਖਤਮ ਕੀਤੇ ਧਾਰਾ 370 'ਤੇ ਚਰਚਾ ਕੀਤੀ ਤੇ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।


Inder Prajapati

Content Editor

Related News