UN ਸੰਬੋਧਨ 'ਚ ਬੋਲੇ PM ਮੋਦੀ, ਸਾਡਾ ਟੀਚਾ "ਸਬ ਕਾ ਸਾਥ, ਸਬ ਕਾ ਵਿਕਾਸ, ਸਬ ਕਾ ਵਿਸ਼ਵਾਸ"

Friday, Jul 17, 2020 - 09:09 PM (IST)

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ (ਯੂ.ਐੱਨ.) ਨੂੰ ਸੰਬੋਧਿਤ ਕਰ ਰਹੇ ਹਨ। ਪੀ.ਐੱਮ. ਮੋਦੀ  ਦਾ ਇਹ ਸੰਬੋਧਨ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਤੋਂ ਪਹਿਲਾਂ ਦੀ ਸ਼ਾਮ ਨਿਊਯਾਰਕ 'ਚ ਆਯੋਜਿਤ ਇੱਕ ਪ੍ਰੋਗਰਾਮ 'ਚ ਹੋ ਰਿਹਾ ਹੈ। ਯੂ.ਐੱਨ. (ਸੁਰੱਖਿਆ ਪਰਿਸ਼ਦ) ਦਾ ਅਸਥਾਈ ਮੈਂਬਰ ਬਣਨ ਤੋਂ ਬਾਅਦ ਪੀ.ਐੱਮ. ਮੋਦੀ ਦਾ ਇਹ ਪਹਿਲਾ ਸੰਬੋਧਨ ਹੈ।

ਸੰਯੁਕਤ ਰਾਸ਼ਟਰ ਦੇ ਆਪਣੇ ਵਰਚੁਅਲ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਖਾਦ ਸੁਰੱਖਿਆ ਯੋਜਨਾ ਨਾਲ 830 ਮਿਲੀਅਨ ਨਾਗਰਿਕਾਂ ਨੂੰ ਲਾਭ ਮਿਲਿਆ ਹੈ। ਪੀ.ਐੱਮ. ਆਵਾਸ ਯੋਜਨਾ ਦੇ ਜ਼ਰੀਏ 2022 ਤੱਕ ਹਰ ਭਾਰਤੀ ਦੇ ਸਿਰ 'ਤੇ ਆਪਣੀ ਛੱਤ ਹੋਵੇਗੀ ਜਦੋਂ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੋਵੇਗਾ।

ਪੀ.ਐੱਮ. ਮੋਦੀ ਨੇ ਅੱਗੇ ਕਿਹਾ ਕਿ ਅਸੀਂ ਗਰੀਬਾਂ ਲਈ ਘਰ ਬਣਾਏ। ਅਸੀਂ ਗਰੀਬਾਂ ਦੇ ਇਲਾਜ ਲਈ ਆਯੁਸ਼ਮਾਨ ਯੋਜਨਾ ਸ਼ੁਰੂ ਕੀਤੀ। ਪੰਜ ਸਾਲ 'ਚ ਅਸੀਂ 38 ਮਿਲੀਅਨ ਕਾਰਬਨ ਨਿਕਾਸ ਨੂੰ ਘੱਟ ਕੀਤਾ। ਸਿੰਗਲ ਯੂਜ਼ ਪਲਾਸਟਿਕ ਬੈਨ ਦੀ ਮੁਹਿੰਮ ਸ਼ੁਰੂ ਕੀਤੀ। ਅਸੀਂ ਸਾਰੇ ਕੁਦਰਤੀ ਆਫਤਾਂ ਨਾਲ ਲੜੇ। ਅਸੀਂ ਸਾਰਕ ਕੋਵਿਡ ਐਮਰਜੰਸੀ ਫੰਡ ਬਣਾਇਆ। ਕੋਰੋਨਾ ਨਾਲ ਲੜਾਈ ਨੂੰ ਅਸੀਂ ਜਨ ਅੰਦੋਲਨ ਬਣਾਇਆ। ਆਰਥਿਕ ਹਾਲਤ ਨੂੰ ਵਾਪਸ ਟ੍ਰੈਕ 'ਤੇ ਲਿਆਉਣ ਲਈ ਪੈਕੇਜ ਲਿਆਂਦੇ।

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਬਦਲ ਗਈ ਹੈ।ਭਾਰਤ ਹਰ ਖੇਤਰ 'ਚ ਅੱਗੇ ਵੱਧ ਰਿਹਾ ਹੈ। ਅਸੀਂ ਆਪਣੀਆਂ ਔਰਤਾਂ ਨੂੰ ਤਾਕਤਵਰ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ 6 ਸਾਲ 'ਚ ਅਸੀਂ ਸਿੱਧਾ ਲਾਭ ਪ੍ਰੋਗਰਾਮ ਲਈ 40 ਕਰੋੜ ਬੈਂਕ ਖਾਂਤੇ ਖੋਲ੍ਹੇ ਹਨ। ਜ਼ਰੂਰਤਮੰਦ ਲੋਕਾਂ ਦੇ ਖਾਂਤੇ 'ਚ ਸਿੱਧੇ ਪੈਸੇ ਪਹੁੰਚਾਏ।

ਪੀ.ਐੱਮ. ਮੋਦੀ ਨੇ ਕਿਹਾ, ਅਸੀ ਏਜੰਡਾ 2030 ਨੂੰ ਪੂਰਾ ਕਰਣ ਲਈ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਕਰ ਰਹੇ ਹਾਂ। ਸਾਡਾ ਟੀਚਾ ਹੈ "ਸਬ ਕਾ ਸਾਥ, ਸਬ ਕਾ ਵਿਕਾਸ ਅਤੇ ਸਬ ਕਾ ਵਿਸ਼ਵਾਸ।"


Inder Prajapati

Content Editor

Related News