ਚੋਣ ਨਤੀਜਿਆਂ ਤੋਂ ਬਾਅਦ ਬੋਲੇ PM ਮੋਦੀ, ''ਉੱਤਰ-ਪੂਰਬ ਤੇ ਦਿੱਲੀ ਵਿਚਾਲੇ ਦੂਰੀ ਘਟੀ, ਇਹ ਇਤਿਹਾਸ ਸਿਰਜਣ ਦਾ ਸਮਾਂ''

03/03/2023 3:11:23 AM

ਨੈਸ਼ਨਲ ਡੈਸਕ: ਤਿੰਨੋ ਉੱਤਰ-ਪੂਰਬੀ ਸੂਬਿਆਂ (ਨਾਗਾਲੈਂਡ, ਤ੍ਰਿਪੁਰਾ ਤੇ ਮੇਘਾਲਿਆ) ਵਿਚ ਚੋਣ ਨਤੀਜੇ ਐਲਾਨੇ ਜਾਣ ਦੇ ਨਾਲ ਹੀ ਪੂਰੀ ਤਸਵੀਰ ਸਾਫ਼ ਹੋ ਗਈ ਹੈ। ਚੋਣ ਐਲਾਨਾਂ ਤੋਂ ਬਾਅਦ ਭਾਜਪਾ ਦੇ ਵਰਕਰਾਂ ਤੋਂ ਲੈ ਕੇ ਤਮਾਮ ਵੱਡੇ ਆਗੂਆਂ ਤਕ ਖੁਸ਼ੀ ਦਾ ਮਾਹੌਲ ਹੈ। ਉੱਥੇ ਹੀ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ 'ਚ ਵੀ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਮੇਘਾਲਿਆ, ਤ੍ਰਿਪੁਰਾ ਅਤੇ ਨਾਗਾਲੈਂਡ ਦੇ ਵਿਧਾਨਸਭਾ ਚੋਣ ਨਤੀਜੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਹੈੱਡਕੁਆਰਟਰ ਪਹੁੰਚ ਗਏ ਹਨ ਇਸ ਦੌਰਾਨ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਪੀ.ਐੱਮ. ਦਾ ਸੁਆਗਤ ਕੀਤਾ।

ਇਹ ਖ਼ਬਰ ਵੀ ਪੜ੍ਹੋ - ਪੱਛਮੀ ਬੰਗਾਲ 'ਚ ਖੁੱਲ੍ਹਿਆ ਕਾਂਗਰਸ ਦਾ ਖਾਤਾ, ਸਾਗਰਦਿਘੀ ਜ਼ਿਮਨੀ ਚੋਣ 'ਚ ਮਿਲੀ ਜਿੱਤ

ਜਨਤਾ ਨੇ ਦਿੱਤਾ ਭਰਪੂਰ ਅਸ਼ੀਰਵਾਦ

ਪੀ.ਐੱਮ. ਮੋਦੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਸੂਬਿਆਂ ਦੀ ਜਨਤਾ ਨੇ ਭਰਪੂਰ ਅਸ਼ੀਰਵਾਦ ਦਿੱਤਾ ਹੈ। ਮੈਂ ਤ੍ਰਿਪੁਰਾ, ਮੇਘਾਲਿਆ, ਨਾਗਾਲੈਂਡ ਦੇ ਵਰਕਰਾਂ ਨੂੰ ਵਧਾਈ ਦਿੰਦਾ ਹਾਂ। ਦਿੱਲੀ ਵਿਚ ਜਾਂ ਸਾਡੇ ਹੋਰ ਇਲਾਕਿਆਂ ਵਿਚ ਭਾਜਪਾ ਦਾ ਕੰਮ ਇੰਨਾ ਔਖਾ ਨਹੀਂ ਹੈ, ਜਿੰਨਾ ਉੱਤਰ-ਪੂਰਬ 'ਚ ਹੈ। ਇਸ ਲਈ ਇੱਥੇ ਦੇ ਵਰਕਰ ਵਧਾਈ ਦੇ ਪਾਤਰ ਹਨ। ਇਹ ਸਾਰੇ ਭਾਜਪਾ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ। ਇਸ ਚੋਣ ਨਤੀਜੇ ਵਿਚ ਦੁਨੀਆ ਲਈ ਕਈ ਸੰਦੇਸ਼ ਹਨ। ਅੱਜ ਦੇ ਨਤੀਜੇ ਇਹ ਦਰਸਾਉਂਦੇ ਹਨ ਕਿ ਭਾਰਤ ਵਿਚ ਲੋਕਤੰਤਰ ਤੇ ਲੋਕਤੰਤਰਿਕ ਪ੍ਰਬੰਧਾਂ 'ਤੇ ਆਸਥਾ ਹੈ।

ਇਹ ਖ਼ਬਰ ਵੀ ਪੜ੍ਹੋ - ਇਸ ਸੂਬੇ 'ਚ ਬਣਾਏ ਜਾਣਗੇ 3 ਹਜ਼ਾਰ ਮੰਦਰ, ਸਰਕਾਰ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਉਪਰਾਲਾ

ਪੀ.ਐੱਮ. ਮੋਦੀ ਨੇ ਦੱਸਿਆ ਜਿੱਤ ਦਾ ਭੇਤ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤ੍ਰਿਵੇਣੀ 'ਚ ਭਾਜਪਾ ਦੀ ਜਿੱਤ ਦਾ ਭੇਤ ਹੈ ਭਾਜਪਾ ਸਰਕਾਰਾਂ ਦੇ ਕੰਮ ਕਰਨ ਦਾ ਸੱਭਿਆਚਾਰ ਤੇ ਭਾਜਪਾ ਵਰਕਰਾਂ ਦਾ ਸੇਵਾ ਭਾਵ। ਇਹ ਤ੍ਰਿਵੇਣੀ ਰਲ਼ ਕੇ ਭਾਜਪਾ ਦੀ ਸ਼ਕਤੀ ਨੂੰ 111 ਗੁਣਾ ਵਧਾ ਦਿੰਦੇ ਹਨ। ਅਸੀਂ ਦੇਸ਼ ਨੂੰ ਨਵੀਂ ਰਾਜਨੀਤੀ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News