ਔਰਤਾਂ, ਦਲਿਤਾਂ ਤੇ ਘੱਟ ਗਿਣਤੀ ਵਾਲੇ ਲੋਕਾਂ ਦੇ ਮੁੱਦਿਆਂ ''ਤੇ ਚੁੱਪ ਰਹਿੰਦੇ ਹਨ PM ਮੋਦੀ : ਨਿਊਯਾਰਕ ਟਾਈਮਜ਼

Tuesday, Apr 17, 2018 - 11:37 PM (IST)

ਨਵੀਂ ਦਿੱਲੀ/ਵਾਸ਼ਿੰਗਟਨ — ਕਠੂਆ ਕਾਂਡ ਅਤੇ ਉਨਾਂਵ ਕਾਂਡ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੁੱਪੀ ਨਾ ਤੋੜਣ 'ਤੇ ਨਿਊਯਾਰਕ ਟਾਈਮਜ਼ ਨੇ ਸਖਤ ਪ੍ਰਤੀਕਿਰਿਆਿ ਦਿੱਤੀ ਹੈ। ਮੰਗਲਵਾਰ ਨੂੰ ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਨੇ ਆਪਣੀ ਸੰਪਾਦਕੀ 'ਚ ਲਿਖਿਆ ਕਿ ਭਾਰਤ 'ਚ ਇਸ ਤਰ੍ਹਾਂ ਦੀਆਂ ਹੋਰ ਹਿੰਸਕ ਘਟਨਾਵਾਂ ਔਰਤਾਂ, ਮੁਸਲਿਮਾਂ ਅਤੇ ਦਲਿਤਾਂ ਨੂੰ ਡਰਾਉਣ ਲਈ 'ਰਾਸ਼ਟਰਵਾਦੀ ਤਾਕਤਾਂ ਵੱਲੋਂ ਇਕ ਸੰਗਠਿਤ ਅਤੇ ਵਿਵਸਥਤ ਅਭਿਆਨ' ਦਾ ਹਿੱਸਾ ਹਨ। 'ਮੋਦੀਜ ਲਾਂਗ ਸਾਇਲੇਂਸ ਏਜ ਵੂਮੈਨ ਆਰ ਅਟੈਕਡ' ਟਾਈਟਲ ਸੰਪਾਦਕੀ 'ਚ ਨਿਊਯਾਰਕ ਟਾਈਮਜ਼ ਨੇ ਯਾਦ ਦਿਵਾਇਆ ਕਿ ਕਿਵੇਂ ਮੋਦੀ ਲਗਾਤਾਰ ਟਵੀਟ ਕਰਦੇ ਹਨ ਅਤੇ ਖੁਦ ਨੂੰ ਇਕ 'ਪ੍ਰਤੀਭਾਸ਼ਾਲੀ ਸਪੀਕਰ' ਮੰਨਦੇ ਹਨ।
ਅਮਰੀਕੀ ਅਖਬਾਰ ਨੇ ਕਿਹਾ ਕਿ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਦੀ ਆਵਾਜ਼ ਉਦੋਂ ਚੁੱਪ ਹੋ ਜਾਂਦੀ ਹੈ ਜਦੋਂ ਔਰਤਾਂ ਅਤੇ ਘੱਟ ਗਿਣਤੀ ਵਾਲੇ ਲੋਕਾਂ ਨੂੰ ਲਗਾਤਾਰ ਰਾਸ਼ਟਰਵਾਦੀ ਅਤੇ ਫਿਰਕੂ ਤਾਕਤਾਂ ਵੱਲੋਂ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਸ਼ਟਰਵਾਦੀ ਅਤੇ ਫਿਰਕੂ ਤਾਕਤਾਂ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਦਾ ਆਧਾਰ ਹਨ। ਅਖਬਾਰ ਨੇ ਸ਼ੁੱਕਰਵਾਰ ਨੂੰ ਮੋਦੀ ਵੱਲੋਂ ਇਸ ਮਾਮਲੇ 'ਤੇ ਦਿੱਤੇ ਬਿਆਨ ਦਾ ਵੀ ਜ਼ਿਕਰ ਕੀਤਾ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਬਲਾਤਕਾਰ ਦੇ ਇਹ ਮਾਮਲੇ ਦੇਸ਼ ਲਈ ਸ਼ਰਮਿੰਦਗੀ ਲੈ ਕੇ ਆਏ ਹਨ ਅਤੇ ਸਾਡੀ ਧੀਆਂ ਨੂੰ ਯਕੀਨਨ ਇਨਸਾਫ ਮਿਲੇਗਾ।
ਨਿਊਯਾਰਕ ਟਾਈਮਜ਼ ਨੇ ਕਿਹਾ ਕਿ ਉਨ੍ਹਾਂ ਦਾ ਇਹ ਬਿਆਨ ਖੋਖਲਾ ਜਿਹਾ ਹੈ, ਕਿਉਂਕਿ ਇਸ 'ਚ ਉਨ੍ਹਾਂ ਨੇ ਕਾਫੀ ਦੇਰ ਲਾਈ ਅਤੇ ਉਨ੍ਹਾਂ ਨੇ ਖਾਸ ਜ਼ਿਕਰ ਕਰਨ ਦੀ ਬਜਾਏ ਇਕ ਆਮ ਰੂਪ ਨਾਲ ਇਸ ਨੂੰ ਕਹਿ ਕੇ ਵਿਅਕਤ ਕੀਤਾ ਕਿ ਬੀਤੇ 2 ਦਿਨਾਂ 'ਚ ਜਿਨ੍ਹਾਂ ਘਟਨਾਵਾਂ ਦੀ ਚਰਚਾ ਹੋ ਰਹੀ ਹੈ। ਅਖਬਾਰ ਪ੍ਰਧਾਨ ਮੰਤਰੀ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਰਵੱਈਆ ਅਪਣਾਉਣ ਦਾ ਦੋਸ਼ ਲਾ ਚੁੱਕਿਆ ਹੈ। ਇਸ ਤੋਂ ਪਹਿਲਾਂ ਨਿਊਯਾਰਕ ਟਾਈਮਜ਼ ਨੇ ਮੋਦੀ 'ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਰਾਜਨੀਤਕ ਅਭਿਆਨ ਨਾਲ ਜੁੜੇ ਗੌ-ਰੱਖਿਅਕ ਸਮੂਹ ਨੇ ਗਊਆਂ ਦੀ ਹੱਤਿਆ ਕਰਨ ਦੇ ਝੂਠੇ ਦੋਸ਼ ਲਾ ਕੇ ਮੁਸਲਿਮ ਅਤੇ ਦਲਿਤਾਂ 'ਤੇ ਹਮਲੇ ਕੀਤੇ ਅਤੇ ਹੱਤਿਆਵਾਂ ਕੀਤੀਆਂ।
ਜੰਮੂ ਕਸ਼ਮੀਰ ਦੇ ਕਠੂਆ 'ਚ 8 ਸਾਲਾਂ ਬੱਚੀ ਦੇ ਨਾਲ ਗੈਂਗਰੇਪ ਤੋਂ ਬਾਅਦ ਹੱਤਿਆ ਅਤੇ ਉੱਤਰ ਪ੍ਰਦੇਸ਼ 'ਚ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਵੱਲੋਂ ਸਖਤ ਤੌਰ 'ਤੇ ਕਿ ਕੁੜੀ ਨਾਲ ਬਲਾਤਕਾਰ ਮਾਮਲੇ ਦਾ ਪੂਰੇ ਦੇਸ਼ 'ਚ ਜ਼ਬਰਦਸ਼ਤ ਵਿਰੋਧ ਹੋ ਰਿਹਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨੇ ਇਨ੍ਹਾਂ ਦੋਸ਼ਾਂ ਅਤੇ ਹੋਰਨਾਂ ਮਾਮਲਿਆਂ 'ਚ ਸ਼ਾਮਲ ਭਾਜਪਾ ਮੈਂਬਰਾਂ ਦੇ ਬਾਰੇ 'ਚ ਕੁਝ ਨਹੀਂ ਕਿਹਾ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਉਨਾਂਵ ਕਾਂਡ ਦੇ ਦੋਸ਼ੀ ਭਾਜਪਾ ਵਿਧਾਇਕ ਦੇ ਬਾਰੇ 'ਚ ਵੀ ਕੁਝ ਨਹੀਂ ਕਿਹਾ। ਅਖਬਾਰ ਨੇ ਕਿਹਾ ਕਿ ਮੋਦੀ ਦੀ ਚੁੱਪੀ ਨਾ ਸਿਰਫ ਹੈਰਾਨ ਕਰਨ ਵਾਲੀ ਹੈ, ਬਲਕਿ ਪਰੇਸ਼ਾਨ ਕਰਨ ਵਾਲੀ ਵੀ ਹੈ।
ਅਮਰੀਕੀ ਅਖਬਾਰ ਨੇ ਸਾਲ 2012 ਨਿਰਭਿਆ ਕਾਂਡ ਦੀ ਵੀ ਯਾਦ ਤਾਜ਼ੀ ਕਰ ਦਿੱਤੀ ਜਿਸ 'ਤੇ ਉਸ ਵੇਲੇ ਦੇ ਕਾਂਗਰਸ ਸਰਕਾਰ ਨੇ ਸਖਤ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਅਤੇ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪਿਆ। ਅਖਬਾਰ ਨੇ ਲਿੱਖਿਆ ਕਿ ਲੱਗਦਾ ਹੈ ਕਿ ਮੋਦੀ ਨੇ ਸਾਲ 2012 ਦੇ ਨਿਰਭਿਆ ਕਾਂਡ ਤੋਂ ਸਬਕ ਨਹੀਂ ਲਿਆ। ਭਾਜਪਾ ਨੇ ਵੱਡੇ ਪੈਮਾਨੇ 'ਤੇ ਚੋਣਾਂ 'ਚ ਜਿੱਤ ਦਰਜ ਕੀਤੀ ਸੀ, ਕਿਉਂਕਿ ਮੋਦੀ ਨੇ ਭ੍ਰਿਸ਼ਟਾਚਾਰ ਨਾਲ ਘਿਰੀ ਕਾਂਗਰਸ ਸਰਕਾਰ ਤੋਂ ਬਾਅਦ ਭਾਰਤੀਆਂ ਨੂੰ ਜ਼ਿਆਦਾ ਜਵਾਬਦੇਹ ਸਰਕਾਰ ਦੇਣ ਦੇ ਵਾਅਦਾ ਕੀਤਾ ਸੀ, ਪਰ ਇਸ ਦੇ ਥਾਂ 'ਤੇ ਉਨ੍ਹਾਂ ਨੇ ਚੁੱਪੀ ਅਤੇ ਮਾਮਲੇ ਤੋਂ ਧਿਆਨ ਹਟਾਉਣ ਦੀ ਢੰਗ ਵਿਕਸਤ ਕੀਤਾ ਹੈ, ਜਿਹੜਾ ਕਿ ਗਲੋਬਲ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸਿਹਤ ਦੀ ਚਿੰਤਾ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਕਾਫੀ ਚਿੰਤਾਜਨਕ ਹੈ।
ਨਿਊਯਾਰਕ ਟਾਈਮਜ਼ ਨੇ ਆਪਣੇ ਸੰਪਾਦਕੀ 'ਚ ਕਿਹਾ ਕਿ ਮੋਦੀ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਹੈ ਕਿ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਵੱਲੋਂ ਕੀਤੇ ਗਏ ਹਰ ਦੋਸ਼ 'ਤੇ ਉਹ ਬੋਲੇ ਹੀ, ਪਰ ਹਿੰਸਾ ਦੇ ਇਹ ਮਾਮਲੇ ਕੋਈ ਅਲਗ-ਥਲਗ ਅਤੇ ਅਪਵਾਦਿਤ ਨਹੀਂ ਹਨ। ਇਹ ਰਾਸ਼ਟਰਵਾਦੀ ਤਾਕਤਾਂ ਦੇ ਸੰਗਠਿਤ ਅਤੇ ਯੋਜਨਾਬੱਧ ਅਭਿਆਨ ਦਾ ਹਿੱਸਾ ਹੈ, ਜਿਸ ਦਾ ਮਕਸਦ ਔਰਤਾਂ, ਮੁਸਲਮਾਨਾਂ, ਦਲਿਤਾਂ ਅਤੇ ਹੋਰ ਵੰਚਿਤ ਤਬਕਿਆਂ ਨੂੰ ਡਰਾਉਣਾ ਹੈ। ਅਖਬਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਕੰਮ ਹੈ ਕਿ ਸਾਰੇ ਲੋਕਾਂ ਦੀ ਸੁਰੱਖਿਆ ਕਰਨ ਅਤੇ ਉਨ੍ਹਾਂ ਲਈ ਲੱੜਣ, ਨਾ ਕਿ ਸਿਰਫ ਉਨ੍ਹਾਂ ਦੇ ਲਈ ਜਿਹੜੇ ਉਨ੍ਹਾਂ ਨਾਲ ਰਾਜਨੀਤਕ ਰੂਪ ਨਾਲ ਜੁੜੇ ਹਨ।


Related News