ਮੋਦੀ ਨੇ ਯੋਗਾ ਆਸਨ ਦਾ ਵੀਡੀਓ ਕੀਤਾ ਸ਼ੇਅਰ, ਕਿਹਾ ''ਸਰੀਰ ਸਿਹਤਮੰਦ ਅਤੇ ਮਨ ਰਹਿੰਦੈ ਖੁਸ਼''

Tuesday, Mar 31, 2020 - 12:30 PM (IST)

ਮੋਦੀ ਨੇ ਯੋਗਾ ਆਸਨ ਦਾ ਵੀਡੀਓ ਕੀਤਾ ਸ਼ੇਅਰ, ਕਿਹਾ ''ਸਰੀਰ ਸਿਹਤਮੰਦ ਅਤੇ ਮਨ ਰਹਿੰਦੈ ਖੁਸ਼''

ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਦਾ ਇਨਫੈਕਸ਼ਨ ਫੈਲਣ ਤੋਂ ਰੋਕਣ ਦੇ ਉਦੇਸ਼ ਨਾਲ ਕੀਤੇ ਗਏ ਲਾਕ ਡਾਊਨ ਦੌਰਾਨ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤਸ਼ਾਹਿਤ ਕਰ ਰਹੇ ਹਨ। ਮੋਦੀ ਨੇ ਮੰਗਲਵਾਰ ਭਾਵ ਅੱਜ ਯੋਗਾ ਆਸਨ ਦਾ ਇਕ ਵੀਡੀਓ ਸਾਂਝਾ ਕੀਤਾ ਹੈ ਅਤੇ ਕਿਹਾ ਕਿ ਇਹ ਸਰੀਰ ਨੂੰ ਸਿਹਤਮੰਦ ਅਤੇ ਮਨ ਨੂੰ ਖੁਸ਼ ਰੱਖਦਾ ਹੈ। 


ਮੋਦੀ ਨੇ 'ਯੋਗਾ ਨਿਦਰਾ' ਦਾ ਵੀਡੀਓ ਸਾਂਝਾ ਕਰਦੇ ਹੋਏ ਟਵੀਟ ਕੀਤਾ ਕਿ ਜਦੋਂ ਵੀ ਸਮਾਂ ਮਿਲਦਾ ਹੈ, ਮੈਂ ਹਫਤੇ ਵਿਚ 1-2 ਵਾਰ ਯੋਗ ਨਿਦਰਾ ਦਾ ਅਭਿਆਸ ਜ਼ਰੂਰ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਰੀਰ ਸਿਹਤਮੰਦ ਅਤੇ ਮਨ ਖੁਸ਼ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਤਣਾਅ ਅਤੇ ਚਿੰਤਾ ਨੂੰ ਘੱਟ ਵੀ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਟਰਨੈੱਟ 'ਤੇ ਤੁਹਾਨੂੰ ਯੋਗ ਨਿਦਰਾ ਦੇ ਕਈ ਵੀਡੀਓ ਮਿਲਣਗੇ। ਅੰਗਰੇਜ਼ੀ ਅਤੇ ਹਿੰਦੀ ਵਿਚ 1-1 ਵੀਡੀਓ ਸਾਂਝਾ ਕਰ ਰਿਹਾ ਹਾਂ। 

ਜ਼ਿਕਰਯੋਗ ਹੈ ਕਿ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਇਕ ਸਰੋਤੇ ਨੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਸੀ ਕਿ ਉਹ ਦੇਸ਼ ਵਿਆਪੀ ਲਾਕ ਡਾਊਨ ਦੌਰਾਨ ਕੀ ਕਰ ਰਹੇ ਹਨ ਅਤੇ ਆਪਣੀ ਫਿਟਨੈੱਸ ਦਾ ਕਿਵੇਂ ਖਿਆਲ ਰੱਖਦੇ ਹਨ? ਇਸ ਦੌਰਾਨ ਪ੍ਰਧਾਨ ਮੰਤਰੀ ਨੇ ਯੋਗਾ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਉਹ ਨਾ ਫਿਟਨੈੱਸ ਮਾਹਰ ਹਨ ਅਤੇ ਹੀ ਡਾਕਟਰ ਹਨ ਪਰ ਯੋਗਾ ਦਾ ਅਭਿਆਸ ਕਈ ਸਾਲਾਂ ਤੋਂ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਅੰਗ ਰਿਹਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕੁਝ ਯੋਗਾ ਆਸਨਾਂ ਨਾਲ ਮੈਨੂੰ ਬਹੁਤ ਫਾਇਦਾ ਹੋਇਆ। ਸੰਭਵ ਹੈ ਕਿ ਲਾਕ ਡਾਊਨ ਦੌਰਾਨ ਇਸ ਤੋਂ ਤੁਹਾਨੂੰ ਵੀ ਕੁਝ ਮਦਦ ਮਿਲ ਜਾਵੇ।


author

Tanu

Content Editor

Related News