ਮਹਾਕੁੰਭ ਦੀ ਸਮਾਪਤੀ ''ਤੇ PM ਮੋਦੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਲਿਖਿਆ- ''ਏਕਤਾ ਦਾ ਮਹਾਯੱਗ, ਯੁੱਗ ਬਦਲਣ ਦੀ ਆਹਟ''

Thursday, Feb 27, 2025 - 01:24 PM (IST)

ਮਹਾਕੁੰਭ ਦੀ ਸਮਾਪਤੀ ''ਤੇ PM ਮੋਦੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਲਿਖਿਆ- ''ਏਕਤਾ ਦਾ ਮਹਾਯੱਗ, ਯੁੱਗ ਬਦਲਣ ਦੀ ਆਹਟ''

ਬਿਜ਼ਨੈੱਸ ਡੈਸਕ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਯਾਗਰਾਜ 'ਚ ਆਯੋਜਿਤ ਮਹਾਕੁੰਭ 'ਤੇ ਬਲਾਗ ਲਿਖ ਕੇ ਇਸ ਨੂੰ ਏਕਤਾ ਦਾ ਮਹਾਨ ਯੱਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਧਾਰਮਿਕ ਆਸਥਾ ਦਾ ਪ੍ਰਤੀਕ ਹੈ, ਸਗੋਂ ਦੇਸ਼ ਵਾਸੀਆਂ ਦੀ ਏਕਤਾ ਦੀ ਮਿਸਾਲ ਵੀ ਬਣਿਆ ਹੈ। ਪ੍ਰਧਾਨ ਮੰਤਰੀ ਨੇ ਮਹਾਕੁੰਭ ਦੇ ਸਫਲ ਆਯੋਜਨ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਇਸ ਨੂੰ ਸ਼ਾਨਦਾਰ ਅਨੁਭਵ ਕਰਾਰ ਦਿੱਤਾ।

ਇਹ ਵੀ ਪੜ੍ਹੋ :     ਹੁਣ ਸਸਤੇ 'ਚ ਕਰ ਸਕਦੇ ਹੋ ਵੈਸਣੋ ਦੇਵੀ ਦੀ ਯਾਤਰਾ, ਹਾਈ ਕੋਰਟ ਨੇ ਜਾਰੀ ਕੀਤੇ ਇਹ ਹੁਕਮ

ਪ੍ਰਧਾਨ ਮੰਤਰੀ ਨੇ ਪੋਸਟ ਵਿੱਚ ਲਿਖਿਆ-

'ਮਹਾਂ ਕੁੰਭ ਸਮਾਪਤ ਹੋ ਗਿਆ ਹੈ... ਏਕਤਾ ਦਾ ਮਹਾਨ ਯੱਗ ਸੰਪਨ(ਪੂਰਾ) ਹੋ ਗਿਆ ਹੈ। ਪ੍ਰਯਾਗਰਾਜ ਵਿੱਚ ਏਕਤਾ ਦੇ ਮਹਾਕੁੰਭ ਵਿੱਚ ਪੂਰੇ 45 ਦਿਨਾਂ ਤੱਕ ਜਿਸ ਤਰ੍ਹਾਂ 140 ਕਰੋੜ ਦੇਸ਼ ਵਾਸੀਆਂ ਦੀ  ਆਸਥਾ , ਇਕ ਸਮੇਂ ਵਿਚ ਇਸ ਇਕ ਉਤਸਵ ਵਿਚ ਆ ਕੇ ਜੁੜੀ, ਇਹ ਉਤਸ਼ਾਹਿਤ ਕਰਦੀ ਹੈ। ਮਹਾਕੁੰਭ ਦੀ ਸਮਾਪਤੀ ਤੋਂ ਬਾਅਦ ਮੇਰੇ ਮਨ ਵਿੱਚ ਆਏ ਵਿਚਾਰਾਂ ਨੂੰ ਕਲਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ...'

ਇਹ ਵੀ ਪੜ੍ਹੋ :     UPI ਲਾਈਟ ਉਪਭੋਗਤਾਵਾਂ ਨੂੰ ਵੱਡੀ ਰਾਹਤ, ਹੁਣ ਸਿੱਧੇ ਬੈਂਕ ਖਾਤੇ 'ਚ ਟ੍ਰਾਂਸਫਰ ਕਰ ਸਕੋਗੇ ਬੈਲੇਂਸ

ਯੁੱਧਿਆ 'ਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਹਾਕੁੰਭ 'ਚ ਵੀ ਪੂਰੇ ਦੇਸ਼ ਨੇ ਇਕਜੁੱਟ ਹੋ ਕੇ ਸੰਗਮ ਦੇ ਕੰਢੇ 'ਤੇ ਇਸ਼ਨਾਨ ਕੀਤਾ ਸੀ। ਸੰਗਮ ਦੇ ਪਵਿੱਤਰ ਜਲ ਵਿੱਚ ਇਸ਼ਨਾਨ ਕਰਨ ਦਾ ਜਜ਼ਬਾਤੀ ਉਤਸ਼ਾਹ ਅਨੋਖਾ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਸਮਾਗਮ ਪੂਰੀ ਦੁਨੀਆ ਲਈ ਇੱਕ ਮਿਸਾਲ ਬਣ ਗਿਆ ਹੈ, ਜਿਸ ਨੂੰ ਪ੍ਰਬੰਧਨ ਅਤੇ ਯੋਜਨਾਬੰਦੀ ਦੇ ਲਿਹਾਜ਼ ਨਾਲ ਇੱਕ ਨਵਾਂ ਅਧਿਐਨ ਵਿਸ਼ਾ ਮੰਨਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ :     ਇਨਕਮ ਟੈਕਸ ਵਿਭਾਗ ਦੀ ਵੱਡੀ ਮੁਹਿੰਮ, ਇਨ੍ਹਾਂ 40,000 ਟੈਕਸਦਾਤਿਆਂ 'ਤੇ ਰੱਖ ਰਿਹੈ ਗੁਪਤ ਨਜ਼ਰ

PunjabKesari

ਇਹ ਵੀ ਪੜ੍ਹੋ :      ਮਹਾਸ਼ਿਵਰਾਤਰੀ 'ਤੇ ਸੋਨਾ-ਚਾਂਦੀ ਮਹਿੰਗਾ ਜਾਂ ਸਸਤਾ, ਜਾਣੋ 24K, 22K, 18K Gold ਦੀ ਕੀਮਤ

ਸੰਗਮ ਪਹੁੰਚੇ ਕਰੋੜਾਂ ਲੋਕ-

ਮਹਾਕੁੰਭ ਦੇ ਆਯੋਜਨ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ 'ਚ ਇੰਨੇ ਵੱਡੇ ਸਮਾਗਮਾਂ ਦੀ ਕੋਈ ਹੋਰ ਮਿਸਾਲ ਨਹੀਂ ਹੈ। ਕਰੋੜਾਂ ਲੋਕ ਸਵੈ-ਇੱਛਾ ਨਾਲ ਬਿਨਾਂ ਕਿਸੇ ਸੱਦੇ ਦੇ ਸੰਗਮ ਕੰਢਿਆਂ 'ਤੇ ਪਹੁੰਚੇ ਅਤੇ ਪਵਿੱਤਰ ਇਸ਼ਨਾਨ ਤੋਂ ਬਾਅਦ ਉਨ੍ਹਾਂ ਦੇ ਚਿਹਰਿਆਂ 'ਤੇ ਸੰਤੁਸ਼ਟੀ ਅਤੇ ਖੁਸ਼ੀ ਦੀ ਝਲਕ ਦੇਖਣ ਨੂੰ ਮਿਲੀ।

ਉਨ੍ਹਾਂ ਇਸ ਗੱਲ ਦੀ ਵੀ ਸ਼ਲਾਘਾ ਕੀਤੀ ਕਿ ਮਹਾਕੁੰਭ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਵੱਖ-ਵੱਖ ਸਾਧਨਾਂ ਰਾਹੀਂ ਸੰਗਮ ਵਿੱਚ ਪੁੱਜੇ, ਜਿਨ੍ਹਾਂ ਵਿੱਚ ਔਰਤਾਂ, ਬਜ਼ੁਰਗ ਅਤੇ ਅਪਾਹਜ ਲੋਕ ਸ਼ਾਮਲ ਸਨ। ਇਹ ਸਭ ਮਹਾਨ ਭਾਰਤੀ ਸੰਸਕ੍ਰਿਤੀ ਦੀ ਇੱਕ ਉਦਾਹਰਣ ਹੈ, ਜੋ ਏਕਤਾ, ਸਦਭਾਵਨਾ ਅਤੇ ਪਿਆਰ ਦੀ ਭਾਵਨਾ ਨੂੰ ਜ਼ਿੰਦਾ ਰੱਖ ਰਹੀ ਹੈ।

ਇਹ ਵੀ ਪੜ੍ਹੋ :     ਦਿੱਲੀ ਜੇਲ੍ਹ 'ਚ ਬੰਦ ਹੈ ਸੁਕੇਸ਼ ਚੰਦਰਸ਼ੇਖਰ, ਫਿਰ ਵੀ ਐਲੋਨ ਮਸਕ ਨਾਲ ਕਰਨਾ ਚਾਹੁੰਦੈ ਕਰੋੜਾਂ ਦੀ ਡੀਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News