PM ਮੋਦੀ ਨੇ ਸੀ-ਪਲੇਨ ਸੇਵਾ ਦਾ ਕੀਤਾ ਉਦਘਾਟਨ , ਜਾਣੋ ਖ਼ਾਸੀਅਤ ਤੇ ਕਿੰਨਾ ਹੋਵੇਗਾ ਕਿਰਾਇਆ

Saturday, Oct 31, 2020 - 02:17 PM (IST)

PM ਮੋਦੀ ਨੇ ਸੀ-ਪਲੇਨ ਸੇਵਾ ਦਾ ਕੀਤਾ ਉਦਘਾਟਨ , ਜਾਣੋ ਖ਼ਾਸੀਅਤ ਤੇ ਕਿੰਨਾ ਹੋਵੇਗਾ ਕਿਰਾਇਆ

ਅਹਿਮਦਾਬਾਦ— ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਨ ਯਾਨੀ ਕਿ 31 ਅਕਤੂਬਰ ਨੂੰ ਗੁਜਰਾਤ ਨੂੰ ਨਵੀਂ ਸੌਂਗਾਤ ਮਿਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਚ ਸੀ-ਪਲੇਨ ਸੇਵਾ ਦਾ ਉਦਘਾਟਨ ਕੀਤਾ। ਅਹਿਮਦਾਬਾਦ ਸਥਿਤ ਸਾਬਰਮਤੀ ਰਿਵਰ ਫਰੰਟ ਅਤੇ ਕੇਵੜੀਆ ਵਿਚ ਮੌਜੂਦ 'ਸਟੈਚੂ ਆਫ਼ ਯੂਨਿਟੀ' ਵਿਚਾਲੇ ਸੀ-ਪਲੇਨ ਸੇਵਾ ਦੀ ਸ਼ੁਰੂਆਤ ਹੋ ਰਹੀ ਹੈ। ਸੀ-ਪਲੇਨ ਸੇਵਾ ਸ਼ੁਰੂ ਕਰਨ ਤੋਂ ਬਾਅਦ ਮੋਦੀ ਨੇ ਇੱਥੋਂ ਉਡਾਣ ਵੀ ਭਰੀ। ਦੱਸ ਦੇਈਏ ਕਿ ਇਹ ਦੇਸ਼ ਦੀ ਪਹਿਲੀ ਸੀ-ਪਲੇਨ ਸੇਵਾ ਹੋਵੇਗੀ।

ਇਹ ਵੀ ਪੜ੍ਹੋ: ਨਸ਼ੇ 'ਚ ਟੱਲੀ ਪੁਲਸ ਮੁਲਾਜ਼ਮ ਦੀ ਘਟੀਆ ਕਰਤੂਤ, ਡੇਢ ਸਾਲ ਦੀ ਬੱਚੀ ਨੂੰ ਸਿਗਰੇਟ ਨਾਲ ਸਾੜਿਆ

PunjabKesari

30 ਮਿੰਟ ਦੀ ਉਡਾਣ—
ਇਹ ਸੀ-ਪਲੇਨ ਗੁਜਰਾਤ ਦੇ ਕੇਵੜੀਆ ਤੋਂ ਸਾਬਰਮਤੀ ਤੱਕ ਜਾਵੇਗਾ। ਇਸ 'ਚ 30 ਮਿੰਟ ਦਾ ਸਮਾਂ ਲੱਗੇਗਾ। ਇਹ ਜਹਾਜ਼ 200 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ। ਇਸ ਨੂੰ ਸਪਾਈਸ ਜੈੱਟ ਦੀ ਸਪਾਈਸ ਸ਼ਟਲ ਸੇਵਾ ਚੱਲਾ ਰਹੀ ਹੈ। ਪ੍ਰਧਾਨ ਮੰਤਰੀ ਨੇ ਸਟੈਚੂ ਆਫ਼ ਯੂਨਿਟੀ ਤੱਕ ਯਾਤਰਾ ਕੀਤੀ। ਸਪਾਈਸਜੈੱਟ ਰੋਜ਼ਾਨਾ ਦੋ ਸੀ-ਪਲੇਨ ਉਡਾਣਾਂ ਦਾ ਸੰਚਾਲਨ ਕਰੇਗੀ।

ਇਹ ਵੀ ਪੜ੍ਹੋ: ਪੁੱਤਾਂ ਦੇ ਗ਼ਮਾਂ 'ਚ ਰੋਂਦੀਆਂ ਮਾਂਵਾਂ, ਅੱਤਵਾਦੀਆਂ ਨੇ ਬੁਝਾਏ 2 ਪਰਿਵਾਰਾਂ ਦੇ ਇਕਲੌਤੇ ਚਿਰਾਗ

ਇੰਨਾ ਹੋਵੇਗਾ ਕਿਰਾਇਆ—
ਏਅਰਲਾਈਨਜ਼ ਵਲੋਂ ਦੱਸਿਆ ਗਿਆ ਕਿ 'ਉਡਾਣ ਯੋਜਨਾ' ਤਹਿਤ ਇਕ ਪਾਸੇ ਦਾ ਕਿਰਾਇਆ 1500 ਰੁਪਏ ਤੋਂ ਸ਼ੁਰੂ ਹੋਵੇਗਾ ਅਤੇ ਟਿਕਟ 30 ਅਕਤੂਬਰ 2020 ਤੋਂ ਬਾਅਦ ਸਪਾਈਸ ਸ਼ਟਲ ਦੀ ਵੈੱਬਸਾਈਟ ਤੋਂ ਲਿਆ ਜਾ ਸਕੇਗਾ। 

PunjabKesari

19 ਯਾਤਰੀ ਕਰ ਸਕਣਗੇ ਇਕ ਵਾਰ 'ਚ ਸਫ਼ਰ—
ਮੀਡੀਆ ਰਿਪੋਰਟਾਂ ਮੁਤਾਬਕ ਸੀ-ਪਲੇਨ ਅਹਿਮਦਾਬਾਦ ਰਿਵਰ ਫਰੰਟ ਪਹੁੰਚ ਚੁੱਕਾ ਹੈ। ਇਸ ਦਾ ਵਜ਼ਨ 3,337 ਕਿਲੋ ਹੈ ਅਤੇ ਇਸ 'ਚ 1,419 ਲੀਟਰ ਤੱਕ ਈਂਧਨ ਭਰਿਆ ਜਾ ਸਕਦਾ ਹੈ। ਇਸ ਪਲੇਨ 'ਚ 19 ਯਾਤਰੀ ਸਫ਼ਰ ਕਰ ਸਕਦੇ ਹਨ। ਪੀ. ਟੀ61-32 ਇੰਜਣ ਵਾਲੇ ਇਸ ਜਹਾਜ਼ ਨੂੰ ਉਡਾਣ ਦੌਰਾਨ ਪ੍ਰਤੀ ਘੰਟੇ 272 ਲੀਟਰ ਈਂਧਨ ਦੀ ਲੋੜ ਹੁੰਦੀ ਹੈ। ਦੱਸ ਦੇਈਏ ਕਿ ਸੀ-ਪਲੇਨ ਪ੍ਰਾਜੈਕਟ ਦੀ ਗਿਣਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਰੀਮ ਪ੍ਰਾਜੈਕਟ 'ਚੋਂ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਪਰ ਇਸ ਨੂੰ ਸਟੈਚੂ ਆਫ਼ ਯੂਨਿਟੀ ਨਾਲ ਜੋੜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: 'ਅਲਾਦੀਨ ਦੇ ਚਿਰਾਗ' ਦੇ ਨਾਂ 'ਤੇ ਡਾਕਟਰ ਨੂੰ ਲਗਾਇਆ 31 ਲੱਖ ਰੁਪਏ ਦਾ ਚੂਨਾ, ਜਾਣੋ ਕੀ ਹੈ ਪੂਰਾ ਮਾਮਲਾ

ਸੀ-ਪਲੇਨ ਦੀ ਖ਼ਾਸੀਅਤ—
ਸੀ-ਪਲੇਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਪਾਣੀ ਅਤੇ ਜ਼ਮੀਨ ਦੋਹਾਂ ਥਾਵਾਂ ਤੋਂ ਉਡਾਣ ਭਰ ਸਕਦਾ ਹੈ। ਦੋਹਾਂ ਹੀ ਥਾਵਾਂ 'ਤੇ ਇਸ ਲੈਂਡ ਕਰਵਾਇਆ ਜਾ ਸਕਦਾ ਹੈ।
ਜਹਾਜ਼ ਨੂੰ ਉਡਾਣ ਭਰਨ ਲਈ ਜ਼ਿਆਦਾ ਲੰਬੇ ਰਨਵੇਅ ਦੀ ਲੋੜ ਨਹੀਂ ਹੈ। ਇਹ 300 ਮੀਟਰ ਲੰਬੇ ਰਨਵੇਅ ਤੋਂ ਉਡਾਣ ਭਰ ਸਕਦਾ ਹੈ।
ਭਾਰਤ ਦੇ ਹਰ ਕੋਨੇ 'ਚ ਹਵਾਈ ਸੇਵਾ ਸੰਭਵ ਹੋ ਸਕੇਗੀ, ਜਿੱਥੇ ਹਵਾਈ ਅੱਡਾ ਨਹੀਂ ਹੈ। 
ਸੀ-ਪਲੇਨ ਸੇਵਾ ਲਈ ਵੱਡੇ ਇਨਫ੍ਰਾਰਸਟ੍ਰਕਚਰ ਦੀ ਲੋੜ ਨਹੀਂ ਹੈ। ਇਹ ਸਮੁੰਦਰ, ਤਾਲਾਬ ਅਤੇ ਨਦੀ ਵਿਚ ਲੈਂਡ ਕਰਨ ਦੀ ਸਮਰੱਥਾ ਰੱਖਦਾ ਹੈ। ਕੈਨੇਡਾ 'ਚ ਸੀ-ਪਲੇਨ ਸੇਵਾ ਸਭ ਤੋਂ ਵਧ ਹੈ।
ਸੀ-ਪਲੇਨ ਦਾ ਇਸਤੇਮਾਲ ਸਮੁੰਦਰੀ ਬਚਾਅ ਮੁਹਿੰਮ ਅਤੇ ਜੰਗਲਾਂ ਦੀ ਅੱਗ ਬੁਝਾਉਣ 'ਚ ਵੀ ਕੀਤਾ ਜਾ ਸਕੇਗਾ। ਇਹ ਹੋਰ ਜਹਾਜ਼ਾਂ ਦੇ ਮੁਕਾਬਲੇ ਕਾਫੀ ਘੱਟ ਉੱਚਾਈ 'ਤੇ ਉੱਡ ਸਕਦਾ ਹੈ।


author

Tanu

Content Editor

Related News