ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕੀਤਾ ਧੰਨਵਾਦ, ਜਾਣੋ ਕਿਉਂ

03/29/2020 5:52:07 PM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ 'ਪੀ. ਐੱਮ. ਕੇਅਰਸ ਫੰਡ' 'ਚ ਇਕ ਮਹੀਨੇ ਦੀ ਆਪਣੀ ਤਨਖਾਹ ਦੇਣ ਦਾ ਵਾਅਦਾ ਕਰਨ 'ਤੇ ਧੰਨਵਾਦ ਦਿੱਤਾ। ਮੋਦੀ ਨੇ ਟਵੀਟ ਕੀਤਾ ਕਿ ਮਾਨਯੋਗ ਰਾਸ਼ਟਰਪਤੀ ਜੀ ਤੁਹਾਡਾ ਧੰਨਵਾਦ। ਰਾਸ਼ਟਰਪਤੀ ਰਾਸ਼ਟਰ ਦੀ ਅਗਵਾਈ ਕਰ ਰਹੇ ਹਨ ਅਤੇ ਉਸ ਨੂੰ ਪ੍ਰੇਰਿਤ ਕਰ ਰਹੇ ਹਨ। 

PunjabKesari

ਦਰਅਸਲ ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ ਸੀ ਕਿ ਰਾਸ਼ਟਰਪਤੀ ਕੋਵਿੰਦ ਰਾਸ਼ਟਰ ਨੂੰ ਕੋਵਿਡ-19 ਦੇ ਇਸ ਸੰਕਟ 'ਚੋਂ ਬਾਹਰ ਕੱਢਣ 'ਚ ਮਦਦ ਲਈ ਪੀ. ਐੱਮ. ਕੇਅਰਸ ਫੰਡ 'ਚ ਇਕ ਮਹੀਨੇ ਦੀ ਆਪਣੀ ਤਨਖਾਹ ਦੇਣ ਦਾ ਵਾਅਦਾ ਕਰਦੇ ਹਨ। ਟਵੀਟ 'ਚ ਇਹ ਕਿਹਾ ਗਿਆ ਹੈ ਕਿ ਉਹ ਸਾਰੇ ਨਾਗਰਿਕਾਂ ਤੋਂ ਕੋਵਿਡ-19 ਨੂੰ ਹਰਾਉਣ 'ਚ ਮਦਦ ਲਈ ਪੀ. ਐੱਮ. ਕੇਅਰਸ ਫੰਡ 'ਚ ਦਾਨ ਕਰਨ ਦੀ ਅਪੀਲ ਕਰਦੇ ਹਨ।

ਮੋਦੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਰਾਹਤ ਫੰਡ (ਪੀ. ਐੱਮ. ਕੇਅਰਸ ਫੰਡ) ਦੇ ਗਠਨ ਦਾ ਐਲਾਨ ਕੀਤਾ ਸੀ, ਜਿਸ 'ਚ ਲੋਕ ਦਾਨ ਕਰ ਸਕਦੇ ਹਨ ਅਤੇ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਸਰਕਾਰ ਦੀ ਮਦਦ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੇ ਸਾਥੀ ਭਾਰਤੀਆਂ ਨੂੰ ਮੇਰੀ ਅਪੀਲ ਹੈ ਕਿ ਉਹ ਪੀ. ਐੱਮ. ਕੇਅਰਸ ਫੰਡ 'ਚ ਯੋਗਦਾਨ ਕਰਨ। ਆਉਣ ਵਾਲੇ ਸਮੇਂ 'ਚ ਜੇਕਰ ਕੋਈ ਅਜਿਹੀ ਗੰਭੀਰ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ 'ਚ ਇਹ ਫੰਡ ਕੰਮ ਆਵੇਗਾ।


Tanu

Content Editor

Related News