ਨਵੇਂ ਸੰਸਦ ਭਵਨ 'ਚ PM ਮੋਦੀ ਬੋਲੇ- ਇਹ 140 ਕਰੋੜ ਦੇਸ਼ਵਾਸੀਆਂ ਦੇ ਸੁਫ਼ਨਿਆ ਦਾ ਪ੍ਰਤੀਬਿੰਬ

Sunday, May 28, 2023 - 01:25 PM (IST)

ਨਵੇਂ ਸੰਸਦ ਭਵਨ 'ਚ PM ਮੋਦੀ ਬੋਲੇ- ਇਹ 140 ਕਰੋੜ ਦੇਸ਼ਵਾਸੀਆਂ ਦੇ ਸੁਫ਼ਨਿਆ ਦਾ ਪ੍ਰਤੀਬਿੰਬ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੇਂ ਸੰਸਦ ਭਵਨ ਦਾ ਉਦਘਾਟਨ ਕਰ ਦਿੱਤਾ ਹੈ। ਧਾਰਮਿਕ ਮੰਤਰ ਉੱਚਾਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਂਗੇਲ ਨਵੇਂ ਸੰਸਦ ਭਵਨ 'ਚ ਸਥਾਪਤ ਕਰ ਦਿੱਤਾ ਗਿਆ ਹੈ ਅਤੇ ਨਵਾਂ ਸੰਸਦ ਭਵਨ ਦੇਸ਼ ਨੂੰ ਸਮਰਪਿਤ ਕੀਤਾ। ਇਸ ਉਦਘਾਟਨ ਸਮਾਰੋਹ ਮਗਰੋਂ ਉਨ੍ਹਾਂ ਨੇ ਸੰਸਦ ਭਵਨ ਤੋਂ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਦੇਸ਼ ਦੀ ਵਿਕਾਸ ਯਾਤਰਾ 'ਚ ਕੁਝ ਪਲ ਅਜਿਹੇ ਆਉਂਦੇ ਹਨ, ਜੋ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ। ਕੁਝ ਤਾਰੀਖ਼ਾਂ ਸਮੇਂ ਦੇ ਕਲਾਟ 'ਤੇ ਇਤਿਹਾਸ ਦਾ ਅਮਿੱਟ ਹਸਤਾਖਰ ਬਣ ਜਾਂਦੀਆਂ ਹਨ। 

ਇਹ ਵੀ ਪੜ੍ਹੋ- ਨਵੇਂ ਸੰਸਦ ਭਵਨ 'ਚ PM ਮੋਦੀ ਨੇ ਡਾਕ ਟਿਕਟ ਅਤੇ 75 ਰੁਪਏ ਦਾ ਸਿੱਕਾ ਕੀਤਾ ਜਾਰੀ

ਅੱਜ 28 ਮਈ 2023 ਦਾ ਇਹ ਦਿਨ, ਅਜਿਹਾ ਹੀ ਸ਼ੁੱਭ ਮੌਕਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਆਜ਼ਾਦੀ ਦੇ 75 ਸਾਲ ਹੋਣ 'ਤੇ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਅੰਮ੍ਰਿਤ ਮਹਾਉਤਸਵ 'ਚ ਭਾਰਤ ਦੇ ਲੋਕਾਂ ਨੇ ਆਪਣੇ ਲੋਕਤੰਤਰ ਨੂੰ ਸੰਸਦ ਦੇ ਇਸ ਨਵੇਂ ਭਵਨ ਦਾ ਤੋਹਫ਼ਾ ਦਿੱਤਾ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਭਾਰਤੀ ਲੋਕਤੰਤਰ ਦੇ ਇਸ ਸੁਨਹਿਰੇ ਪਲ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਭਵਨ ਨਹੀਂ, 140 ਕਰੋੜ ਭਾਰਤ ਵਾਸੀਆਂ ਦੀਆਂ ਇੱਛਾਵਾਂ ਅਤੇ ਸੁਫ਼ਨਿਆਂ ਦਾ ਪ੍ਰਤੀਬਿੰਬ ਹੈ। ਇਹ ਦੁਨੀਆ ਨੂੰ ਭਾਰਤ ਦੇ ਮਜ਼ਬੂਤ ਸੰਕਲਪ ਦਾ ਸੰਦੇਸ਼ ਦਿੰਦਾ ਸਾਡੇ ਲੋਕਤੰਤਰ ਦਾ ਮੰਦਰ ਹੈ।

ਇਹ ਵੀ ਪੜ੍ਹੋ-  PM ਮੋਦੀ ਦੀ ਅਪੀਲ 'ਤੇ ਅੱਗੇ ਆਏ ਇਹ ਅਦਾਕਾਰ, ਨਵੇਂ ਸੰਸਦ ਭਵਨ ਦੇ ਵੀਡੀਓ ਨੂੰ ਦਿੱਤੀ ਆਪਣੀ ਆਵਾਜ਼

ਨਵੇਂ ਰਾਹਾਂ 'ਤੇ ਚੱਲਣ ਨਾਲ ਹੀ ਨਵੇਂ ਰਿਕਾਰਡ ਬਣਦੇ ਹਨ: ਮੋਦੀ

ਨਵੇਂ ਰਸਤਿਆਂ 'ਤੇ ਚੱਲ ਕੇ ਹੀ ਨਵੇਂ ਕੀਰਤੀਮਾਨ ਗੜ੍ਹੇ ਜਾਂਦੇ ਹਨ। ਨਵਾਂ ਭਾਰਤ ਨਵੇਂ ਟੀਚੇ ਤੈਅ ਕਰ ਰਿਹਾ ਹੈ। ਨਵਾਂ ਜੋਸ਼ ਹੈ, ਨਵੀਂ ਉਮੰਗ ਹੈ, ਨਵੀਂ ਸੋਚ ਅਤੇ ਦਿਸ਼ਾ ਨਵੀਂ ਹੈ। ਦ੍ਰਿਸ਼ਟੀ ਨਵੀਂ ਹੈ, ਵਿਸ਼ਵਾਸ ਨਵਾਂ ਹੈ। ਲੋਕਤੰਤਰ ਸਾਡਾ 'ਸੰਸਕਾਰ', ਵਿਚਾਰ ਅਤੇ ਪਰੰਪਰਾ ਹੈ। 

ਸਾਡਾ ਸੰਵਿਧਾਨ ਸਾਡਾ ਸੰਕਲਪ ਹੈ: PM ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਸੰਵਿਧਾਨ ਹੀ ਸਾਡਾ ਸੰਵਿਧਾਨ ਸਾਡਾ ਸੰਕਲਪ ਹੈ। ਜੋ ਰੁਕ ਜਾਂਦਾ ਹੈ, ਉਸ ਦੀ ਕਿਸਮਤ ਵੀ ਰੁਕ ਜਾਂਦੀ ਹੈ। ਜੋ ਚਲਦਾ ਰਹਿੰਦਾ ਹੈ, ਉਸ ਦੀ ਕਿਸਮਤ ਵੀ ਚਲਦੀ ਰਹਿੰਦੀ ਹੈ, ਇਸੇ ਲਈ ਚੱਲਦੇ ਰਹੋ। ਗੁਲਾਮੀ ਤੋਂ ਬਾਅਦ ਸਾਡੇ ਭਾਰਤ ਨੇ ਬਹੁਤ ਕੁਝ ਗੁਆ ਕੇ ਆਪਣਾ ਨਵਾਂ ਸਫ਼ਰ ਸ਼ੁਰੂ ਕੀਤਾ। ਉਹ ਸਫ਼ਰ ਕਈ ਉਤਰਾਅ-ਚੜ੍ਹਾਅ ਵਿਚੋਂ ਲੰਘਦਾ ਹੋਇਆ, ਕਈ ਚੁਣੌਤੀਆਂ ਨੂੰ ਪਾਰ ਕਰਦਾ ਹੋਇਆ ਆਜ਼ਾਦੀ ਦੇ ਸੁਨਹਿਰੀ ਯੁੱਗ ਵਿਚ ਦਾਖ਼ਲ ਹੋਇਆ ਹੈ।

ਇਹ ਵੀ ਪੜ੍ਹੋ- 'ਮਨ ਕੀ ਬਾਤ' ਦੇ 101ਵੇਂ ਐਪੀਸੋਡ 'ਚ PM ਮੋਦੀ ਬੋਲੇ- ਵਿਭਿੰਨਤਾ 'ਚ ਹੀ ਭਾਰਤ ਦੀ ਤਾਕਤ

ਚੋਲ ਸਾਮਰਾਜ 'ਚ ਸੋਂਗੇਲ ਕਰਤੱਵ ਦੇ ਮਾਰਗ ਦਾ ਪ੍ਰਤੀਕ: PM ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੋਲ ਸਾਮਰਾਜ ਵਿਚ ਇਸ ਸੇਂਗੋਲ ਨੂੰ ਕਰਤੱਵ ਮਾਰਗ, ਸੇਵਾ ਮਾਰਗ, ਰਾਸ਼ਟਰੀ ਮਾਰਗ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਰਾਜਾਜੀ ਦੀ ਅਗਵਾਈ ਹੇਠ ਇਹ ਸੇਂਗੋਲ ਸੱਤਾ ਦੇ ਤਬਾਦਲੇ ਦਾ ਪ੍ਰਤੀਕ ਬਣਿਆ ਸੀ। ਜੋ ਤਾਮਿਲਨਾਡੂ ਤੋਂ ਵਿਸ਼ੇਸ਼ ਤੌਰ 'ਤੇ ਆਏ ਹੋਏ ਅਧੀਨਮ ਦੇ ਸੰਤ  ਅੱਜ ਸਵੇਰੇ ਸਾਨੂੰ ਅਸ਼ੀਰਵਾਦ ਦੇਣ ਲਈ ਸੰਸਦ ਵਿਚ ਮੌਜੂਦ ਸਨ। ਇਸ ਪਵਿੱਤਰ ਸੇਂਗੋਲ ਦੀ ਸਥਾਪਨਾ ਉਨ੍ਹਾਂ ਦੀ ਅਗਵਾਈ ਵਿਚ ਹੋਈ ਹੈ।

ਇਸ ਭਵਨ ਦੇ ਨਿਰਮਾਣ ਨਾਲ 60 ਹਜ਼ਾਰ ਤੋਂ ਵਧੇਰੇ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਿਆ: PM ਮੋਦੀ

ਨਵੇਂ ਸੰਸਦ ਭਵਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਭਵਨ ਆਧੁਨਿਕ ਸਹੂਲਤਾਂ ਅਤੇ ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਹੈ। ਇਸ ਨੇ 60,000 ਤੋਂ ਵੱਧ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ ਹੈ। ਅਸੀਂ ਉਨ੍ਹਾਂ ਦੀ ਮਿਹਨਤ ਦਾ ਸਨਮਾਨ ਕਰਨ ਲਈ ਇਕ ਡਿਜੀਟਲ ਗੈਲਰੀ ਬਣਾਈ ਹੈ।


author

Tanu

Content Editor

Related News