PM ਮੋਦੀ ਦਾ ਟਵੀਟ- ਭੁਜ ਖ਼ਤਮ ਨਹੀਂ ਹੋਇਆ, ਵੇਖਦੇ ਹੀ ਵੇਖਦੇ ਖੜ੍ਹਾ ਹੋ ਗਿਆ
Sunday, Aug 28, 2022 - 11:25 AM (IST)
ਭੁਜ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਸਾਲ 2001 ’ਚ ਗੁਜਰਾਤ ’ਚ ਆਏ ਭੂਚਾਲ ਮਗਰੋਂ ਕੁਝ ਲੋਕਾਂ ਨੇ ਭੁਜ ਨੂੰ ਬਿਲਕੁੱਲ ਖ਼ਤਮ ਮੰਨ ਲਿਆ ਸੀ ਅਤੇ ਕਿਹਾ ਸੀ ਕਿ ਭੁਜ ਦਾ ਹੁਣ ਕੁਝ ਨਹੀਂ ਹੋ ਸਕਦਾ। ਪਰ ਅਜਿਹੇ ਸ਼ੰਕਾਵਾਦੀਆਂ ਨੂੰ ਭੁਜ ਦੇ ਜੋਸ਼ ਦਾ ਕੋਈ ਅੰਦਾਜ਼ਾ ਨਹੀਂ ਸੀ। ਕੁਝ ਹੀ ਸਮੇਂ ਵਿਚ ਕੱਛ ਵਧਿਆ ਅਤੇ ਇਹ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਜ਼ਿਲ੍ਹਿਆਂ ਵਿਚੋਂ ਇਕ ਬਣ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਵੇਖਦੇ ਹੀ ਵੇਖਦੇ ਭੁਜ ਖੜ੍ਹਾ ਹੋ ਗਿਆ ਅਤੇ ਅੱਜ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਾਧੇ ਕਰ ਰਹੇ ਜ਼ਿਲ੍ਹਿਆਂ ’ਚੋਂ ਇਕ ਹੈ। ਭੁਜ ’ਚ ਅੱਜ ਇਕ ਰੋਡ ਸ਼ੋਅ ਤੋਂ ਪਹਿਲਾਂ ਮੋਦੀ ਨੇ ਇਕ ਟਵੀਟ ਨਾਲ ਵੀਡੀਓ ਵੀ ਪੋਸਟ ਕੀਤੀ ਹੈ।
After the 2001 Earthquake, some people had written off Kutch. They said Kutch could never rise but these sceptics underestimated the spirit of Kutch.
— Narendra Modi (@narendramodi) August 28, 2022
In no time, Kutch rose and it became one of the fastest growing districts. https://t.co/NVQNnNaoW8
ਇਸ ਟਵੀਟ ’ਚ ਉਨ੍ਹਾਂ ਨੇ ਕਿਹਾ ਹੈ ਕਿ ਸਾਲ 2001 ’ਚ ਭੂਚਾਲ ਮਗਰੋਂ ਕੋਸ਼ਿਸ਼ਾਂ ਨਾਲ ਕੱਛ ਉਦਯੋਗ ਖੇਤੀ ਅਤੇ ਸੈਰ-ਸਪਾਟੇ ਦਾ ਇਕ ਗਹਿਮਾ-ਗਹਿਮੀ ਨਾਲ ਭਰਿਆ ਕੇਂਦਰ ਹੋ ਗਿਆ ਹੈ। ਇਹ ਜ਼ਮੀਨ ’ਤੇ ਡਿੱਗ ਕੇ ਉਠਣ ਦੀ ਜ਼ਿਕਰਯੋਗ ਕਹਾਣੀ ਹੈ। ਇਸ ਸਫ਼ਲਤਾ ਦੇ ਪਿੱਛੇ ਕੱਛ ਦੇ ਲੋਕਾਂ ਦਾ ਉਤਸ਼ਾਹ ਅਤੇ ਦੋ ਦਹਾਕਿਆਂ ਦੀ ਇਕ ਅਣਥੱਕ ਕੋਸ਼ਿਸ਼ ਹੈ।