ਕੋਵਿਡ-19 : ਫਿਰ ਮੁਸਕਰਾਏਗਾ ਇੰਡੀਆ, ਫਿਰ ਜਿੱਤ ਜਾਵੇਗਾ ਇੰਡੀਆ : PM ਮੋਦੀ

04/07/2020 10:29:40 AM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਭਾਵ ਅੱਜ ਵਿਸ਼ਵ ਸਿਹਤ ਦਿਵਸ 'ਤੇ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਡਾਕਟਰਾਂ, ਨਰਸਾਂ, ਮੈਡੀਕਲ ਅਤੇ ਸਿਹਤ ਕਰਮਚਾਰੀਆਂ ਪ੍ਰਤੀ ਧੰਨਵਾਦ ਜ਼ਾਹਰ ਕੀਤਾ। ਉਨ੍ਹਾਂ ਨੇ ਸੰਕਲਪ ਦੀ ਯਾਦ ਵੀ ਦਿਵਾਈ, ਨਾਲ ਹੀ ਕਿਹਾ ਕਿ ਭਾਰਤ ਇਸ ਲੜਾਈ ਵਿਚ ਜਿੱਤੇਗਾ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟ 'ਚ ਕਿਹਾ ਕਿ ਭਾਰਤ ਇਸ ਨਾਲ ਲੜੇਗਾ। ਫਿਰ ਮੁਸਕਰਾਏਗਾ ਇੰਡੀਆ ਅਤੇ ਫਿਰ ਜਿੱਤ ਜਾਵੇਗਾ ਇੰਡੀਆ...। ਉਨ੍ਹਾਂ ਨੇ ਟਵੀਟ ਨਾਲ 'ਮੁਸਕਰਾਏਗਾ ਇੰਡੀਆ' ਵੀਡੀਓ ਵੀ ਜਾਰੀ ਕੀਤਾ।



ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵਿਸ਼ਵ ਸਿਹਤ ਦਿਵਸ 'ਤੇ ਅਸੀਂ ਨਾ ਸਿਰਫ ਇਕ-ਦੂਜੇ ਦੀ ਚੰਗੀ ਸਿਹਤ ਦੀ ਕਾਮਨਾ ਕਰੀਏ, ਸਗੋਂ ਕੋਵਿਡ-19 ਵਿਰੁੱਧ ਲੜਾਈ ਦੀ ਅਗਵਾਈ ਕਰਨ ਵਾਲੇ ਡਾਕਟਰਾਂ, ਨਰਸਾਂ, ਸਿਹਤ ਕਰਮਚਾਰੀਆਂ ਪ੍ਰਤੀ ਧੰਨਵਾਦ ਜ਼ਾਹਰ ਕਰਨ ਦੇ ਸੰਕਲਪ ਨੂੰ ਦੋਹਰਾਈਏ। ਮੋਦੀ ਨੇ ਕਿਹਾ ਕਿ ਇਸ ਵਿਸ਼ਵ ਸਿਹਤ ਦਿਵਸ 'ਤੇ ਅਸੀਂ ਸਮਾਜਿਕ ਦੂਰੀ ਵਰਗੇ ਕਦਮਾਂ ਦਾ ਪਾਲਣ ਕਰਨਾ ਯਕੀਨੀ ਕਰ ਕੇ ਨਾ ਸਿਰਫ ਆਪਣੀ ਜ਼ਿੰਦਗੀ ਨੂੰ ਸਗੋਂ ਦੂਜਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰ ਸਕਦੇ ਹਾਂ। ਉਨ੍ਹਾਂ ਨੇ ਇਸ ਮੌਕੇ 'ਤੇ ਲੋਕਾਂ ਨੂੰ ਫਿਟਨੈੱਸ 'ਤੇ ਧਿਆਨ ਦੇਣ ਨੂੰ ਕਿਹਾ, ਤਾਂਕਿ ਇਸ ਨਾਲ ਸਿਹਤ ਨੂੰ ਬਿਹਤਰ ਬਣਾਉਣ 'ਚ ਮਦਦ ਮਿਲੇ ਸਕੇ।

PunjabKesari


Tanu

Content Editor

Related News