ਕਾਰਗਿਲ ’ਚ PM ਮੋਦੀ ਨੇ ਜਵਾਨਾਂ ਨਾਲ ਗਾਇਆ ‘ਵੰਦੇ ਮਾਤਰਮ’, ਆਪਣੇ ਹੱਥਾਂ ਨਾਲ ਖੁਆਈ ਮਠਿਆਈ

10/24/2022 3:26:11 PM

ਕਾਰਗਿਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਵਾਰ ਵਾਂਗ ਇਸ ਵਾਰ ਵੀ ਜਵਾਨਾਂ ਨਾਲ ਦੀਵਾਲੀ ਮਨਾਉਣ ਕਾਰਗਿਲ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਜਵਾਨਾਂ ਨੂੰ ਸੰਬੋਧਿਤ ਕੀਤਾ, ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਾਰਗਿਲ ’ਚ ਹਥਿਆਰਬੰਦ ਦਸਤਿਆਂ ਦੇ ਮੈਂਬਰਾਂ ਨਾਲ ‘ਵੰਦੇ ਮਾਤਰਮ’ ਵੀ ਗਾਇਆ। ਇਸ ਦਰਮਿਆਨ ਫ਼ੌਜੀਆਂ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਤਾੜੀਆਂ ਵਜਾਉਂਦੇ ਹੋਏ ਨਜ਼ਰ ਆਏ। 

ਇਹ ਵੀ ਪੜ੍ਹੋ- ਭਾਰਤ ਨੇ ਜੰਗ ਨੂੰ ਪਹਿਲਾ ਨਹੀਂ ਆਖ਼ਰੀ ਬਦਲ ਮੰਨਿਆ, ਅਸੀਂ ਸ਼ਾਂਤੀ ’ਚ ਭਰੋਸਾ ਰੱਖਦੇ ਹਾਂ: PM ਮੋਦੀ

PunjabKesari

ਉੱਥੇ ਹੀ ਦੇਸ਼ ਦੇ ਫ਼ੌਜੀ ਜਵਾਨ ਸੰਗੀਤ ਯੰਤਰ ਨਾਲ ਵੰਦੇ ਮਾਤਰਮ ਗਾਉਂਦੇ ਹੋਏ ਅਤੇ ਝੂਮਦੇ ਹੋਏ ਨਜ਼ਰ ਆਏ। ਦੀਵਾਲੀ ਮੌਕੇ ਪ੍ਰਧਾਨ ਮੰਤਰੀ ਦੇ ਸ਼ਾਮਲ ਹੋਣ ’ਤੇ ਹਥਿਆਰਬੰਦ ਦਸਤਿਆਂ ਦੇ ਮੈਂਬਰਾਂ ਵਲੋਂ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ ਗਏ। ਪ੍ਰਧਾਨ ਮੰਤਰੀ ਨੇ ਹਥਿਆਰਬੰਦ ਦਸਤਿਆਂ ਨਾਲ ਵੰਦੇ ਮਾਤਰਮ ਵੀ ਗਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਹੱਥਾਂ ਨਾਲ ਜਵਾਨਾਂ ਨੂੰ ਮਠਿਆਈ ਖੁਆਈ।

ਇਹ ਵੀ ਪੜ੍ਹੋ- ਮਹਾਕਾਲ ਮੰਦਰ ’ਚ ਮਨਾਈ ਗਈ ਦੀਵਾਲੀ, 56 ਭੋਗ ਫਿਰ ਫੁੱਲਝੜੀਆਂ ਨਾਲ ਕੀਤੀ ਗਈ ਵਿਸ਼ੇਸ਼ ਆਰਤੀ

ਫ਼ੌਜ ਦੇ ਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਕਦੇ ਵੀ ਯੁੱਧ ਨੂੰ ਪਹਿਲੇ ਬਦਲ ਦੇ ਰੂਪ ਵਿਚ ਨਹੀਂ ਦੇਖਿਆ। ਭਾਵੇਂ ਇਹ ਲੰਕਾ ਦੀ ਜੰਗ ਹੋਵੇ ਜਾਂ ਕੁਰੂਕਸ਼ੇਤਰ ਦੀ। ਅਸੀਂ ਇਸ ਨੂੰ ਮੁਲਤਵੀ ਕਰਨ ਲਈ ਆਪਣੀ ਆਖਰੀ ਕੋਸ਼ਿਸ਼ ਕੀਤੀ। ਅਸੀਂ ਜੰਗ ਦੇ ਵਿਰੁੱਧ ਹਾਂ ਪਰ ਤਾਕਤ ਤੋਂ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ। ਜੇਕਰ ਕੋਈ ਸਾਡੇ ਵੱਲ ਬੁਰੀ ਨਜ਼ਰ ਨਾਲ ਦੇਖਣ ਦੀ ਹਿੰਮਤ ਕਰਦਾ ਹੈ ਤਾਂ ਸਾਡੀਆਂ ਹਥਿਆਰਬੰਦ ਸੈਨਾਵਾਂ ਮੂੰਹਤੋੜ ਜਵਾਬ ਦੇਣਗੀਆਂ।

ਇਹ ਵੀ ਪੜ੍ਹੋ- ਗਿਨੀਜ਼ ਬੁੱਕ ’ਚ ਮੁੜ ਦਰਜ ਹੋਈ ‘ਅਯੁੱਧਿਆ’, ਸਭ ਤੋਂ ਵੱਧ ਦੀਵੇ ਜਗਾਉਣ ਦਾ ਤੋੜਿਆ ਆਪਣਾ ਹੀ ਰਿਕਾਰਡ


Tanu

Content Editor

Related News