ਪੀ.ਐੱਮ ਮੋਦੀ ਨੂੰ ਉਨ੍ਹਾਂ ਦੀ ਪਾਕਿਸਤਾਨੀ ਮੁਸਲਿਮ ਭੈਣ ਨੇ ਬੰਨ੍ਹੀ ਰੱਖੜੀ

Sunday, Aug 26, 2018 - 05:24 PM (IST)

ਪੀ.ਐੱਮ ਮੋਦੀ ਨੂੰ ਉਨ੍ਹਾਂ ਦੀ ਪਾਕਿਸਤਾਨੀ ਮੁਸਲਿਮ ਭੈਣ ਨੇ ਬੰਨ੍ਹੀ ਰੱਖੜੀ

ਨਵੀਂ ਦਿੱਲੀ— ਰੱਖੜੀ ਦੇ ਮੌਕੇ 'ਤੇ ਪੀ.ਐੱਮ ਮੋਦੀ ਦੀ ਮੁਸਲਿਮ ਭੈਣ ਨੇ ਰੱਖੜੀ ਬੰਨ੍ਹੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪਾਕਿਸਤਾਨੀ ਭੈਣ ਕਮਰ ਮੋਹਸਿਨ ਸ਼ੇਖ ਨੇ ਇਸ ਵਾਰ ਵੀ ਉਨ੍ਹਾਂ ਦੀ ਕਲਾਈ 'ਤੇ ਪਿਆਰ ਸਜਾਇਆ ਹੈ। ਕਮਰ ਮੋਹਸਿਨ ਸ਼ੇਖ ਮੋਦੀ ਨੂੰ ਪਿਛਲੇ 24 ਸਾਲ ਤੋਂ ਰੱਖੜੀ ਬੰਨ੍ਹ ਰਹੀ ਹੈ। ਮੋਹਸਿਨ ਪੀ.ਐੱਮ ਮੋਦੀ ਨੂੰ ਉਦੋਂ ਤੋਂ ਜਾਣਦੀ ਹੈ ਜਦੋਂ ਤੋਂ ਉਹ ਆਰ.ਐੱਸ.ਐੱਸ. ਨਾਲ ਕੰਮ ਕਰਦੇ ਸਨ। ਮੋਦੀ ਦੀ ਰੱਖੜੀ ਸਿਸਟਰ ਕਹੇ ਜਾਣ ਵਾਲੀ ਕਮਰ ਮੋਹਸਿਨ ਸ਼ੇਖ ਨੇ ਦੱਸਿਆ ਕਿ ਜਦੋਂ ਮੈਂ ਪਹਿਲੀ ਵਾਰ ਭਰਾ ਨਰਿੰਦਰ ਮੋਦੀ ਨੂੰ ਪਹਿਲੀ ਵਾਰ ਰੱਖੜੀ ਬੰਨ੍ਹੀ ਸੀ ਤਾਂ ਉਹ ਆਰ.ਐੱਸ.ਐੱਸ. ਦੇ ਇਕ ਵਰਕਰ ਸਨ। ਉਨ੍ਹਾਂ ਨੂੰ ਰੱਖੜੀ ਬੰਨ੍ਹਦੇ ਹੋਏ 24 ਸਾਲ ਹੋ ਗਏ ਹਨ। ਉਨ੍ਹਾਂ ਦੇ ਵਿਵਹਾਰ 'ਚ ਕੋਈ ਬਦਲਾਅ ਨਹੀਂ ਆਇਆ ਹੈ। ਉਹ ਸਿਰਫ ਵਿਅਸਥ ਹੋ ਗਏ ਹਨ ਇਸ ਲਈ ਸਾਨੂੰ ਸਮਾਂ ਨਹੀਂ ਮਿਲਦਾ ਹੈ, ਇਸ ਦੇ ਇਲਾਵਾ ਬਾਕੀ ਸਭ ਕੁਝ ਸਮਾਨ ਹੈ। 

ਕੌਣ ਹੈ ਮੋਹਸਿਨ ਸ਼ੇਖ?
ਕਮਰ ਮੋਹਸਿਨ ਸ਼ੇਖ ਚਿੱਤਰਕਾਰ ਮੋਹਸਿਨ ਸ਼ੇਖ ਦੀ ਪਤਨੀ ਅਤੇ ਸਵੀਮਰ ਸੂਫੀਆਨ ਸ਼ੇਖ ਦੀ ਮਾਂ ਹੈ। ਪਾਕਿਸਤਾਨ ਦੀ ਕਮਰ ਸ਼ੇਖ ਦਾ ਵਿਆਹ 1981 'ਚ ਹੋਇਆ ਸੀ। ਜਿਸ ਦੇ ਬਾਅਦ ਉਹ ਅਹਿਮਦਾਬਾਦ ਆ ਗਈ। 1995 'ਚ ਉਨ੍ਹਾਂ ਦੀ ਮੁਲਾਕਾਤ ਗੁਜਰਾਤ ਦੇ ਉਸ ਸਮੇਂ ਰਾਜਪਾਲ ਡਾ.ਸਵਰੂਪ ਸਿੰਘ ਨਾਲ ਹੋਈ। ਉਹ ਉਨ੍ਹਾਂ ਨੂੰ ਆਪਣੀ ਬੇਟੀ ਮੰਨਦੇ ਸਨ। ਇਸੀ ਦੌਰਾਨ ਜਦੋਂ ਉਹ ਪਾਕਿਸਤਾਨ ਜਾ ਰਹੀ ਸੀ ਉਦੋਂ ਖੁਦ ਸਵਰੂਪ ਸਿੰਘ ਉਨ੍ਹਾਂ ਨੂੰ ਏਅਰਪੋਰਟ ਤੱਕ ਛੱਡਣ ਗਏ ਸੀ। ਉਨ੍ਹਾਂ ਦੇ ਨਾਲ ਨਰਿੰਦਰ ਮੋਦੀ ਵੀ ਸਨ। ਉਸ ਸਮੇਂ ਮੋਦੀ ਭਾਜਪਾ ਦੇ ਪ੍ਰਦੇਸ਼ ਮਹਾਮੰਤਰੀ ਸਨ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਵਿਦਾ ਕਰਦੇ ਸਮੇਂ ਸਵਰੂਪ ਸਿੰਘ ਨੇ ਮੋਦੀ ਨੂੰ ਕਿਹਾ ਕਿ ਇਹ ਮੇਰੀ ਬੇਟੀ ਹੈ, ਇਸ ਦਾ ਹਮੇਸ਼ਾ ਖਿਆਲ ਰੱਖਣਾ। ਇਸ 'ਤੇ ਮੋਦੀ ਜੀ ਨੇ ਕਾ ਕਿ ਜੇਕਰ ਇਹ ਤੁਹਾਡੀ ਬੇਟੀ ਹੈ ਤਾਂ ਫਿਰ ਮੇਰੀ ਭੈਣ ਵੀ ਹੈ। ਇਸ ਦੇ ਬਾਅਦ ਤੋਂ ਮੈਂ ਰੱਖੜੀ 'ਤੇ ਮੋਦੀ ਨੂੰ ਰੱਖੜੀ ਬੰਨ੍ਹਣੀ ਸ਼ੁਰੂ ਕਰ ਦਿੱਤੀ। 
ਇਨ੍ਹਾਂ ਤੋਂ ਇਲਾਵਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਬੱਚਿਆਂ ਅਤੇ ਔਰਤਾਂ ਨੇ ਵੀ ਰੱਖੜੀ ਬੰਨ੍ਹੀ।

 


Related News