PM ਮੋਦੀ ਕੈਬਨਿਟ ’ਚ ਬੀਬੀਆਂ ਦਾ ਵਧਿਆ ‘ਕੱਦ’, ਇਨ੍ਹਾਂ 7 ਚਿਹਰਿਆਂ 'ਤੇ ਵੱਡੀ ਜ਼ਿੰਮੇਵਾਰੀ

Thursday, Jul 08, 2021 - 01:06 PM (IST)

PM ਮੋਦੀ ਕੈਬਨਿਟ ’ਚ ਬੀਬੀਆਂ ਦਾ ਵਧਿਆ ‘ਕੱਦ’, ਇਨ੍ਹਾਂ 7 ਚਿਹਰਿਆਂ 'ਤੇ ਵੱਡੀ ਜ਼ਿੰਮੇਵਾਰੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਪ ਵਿਚ ਮਈ 2019 ’ਚ 57 ਮੰਤਰੀਆਂ ਨਾਲ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰਨ ਤੋਂ ਬਾਅਦ ਮੋਦੀ ਨੇ ਪਹਿਲੀ ਵਾਰ ਕੇਂਦਰੀ ਕੈਬਨਿਟ ’ਚ ਵਿਸਥਾਰ ਕੀਤਾ। ਇਸ ਕੈਬਨਿਟ ਵਿਸਥਾਰ ’ਚ 43 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਜਿਸ ’ਚ ਯੂਥ, ਤਜਰਬਾ, ਪੇਸ਼ੇਵਰ ਦੇ ਨਾਲ-ਨਾਲ ਬੀਬੀਆਂ ’ਤੇ ਵੀ ਭਰੋਸਾ ਜਤਾਇਆ ਗਿਆ ਹੈ। ਕੈਬਨਿਟ ਵਿਸਥਾਰ ਤੋਂ ਬਾਅਦ ਹੁਣ ਸਰਕਾਰ ’ਚ ਬੀਬੀਆਂ ਦੀ ਭੂਮਿਕਾ ਅਤੇ ਗਿਣਤੀ ਦੋਵੇਂ ਵੱਧ ਗਏ ਹਨ। 

PunjabKesari

ਦੱਸ ਦੇਈਏ ਕਿ ਹੁਣ ਮਹਿਲਾ ਕੇਂਦਰੀ ਮੰਤਰੀਆਂ ਦੀ ਗਿਣਤੀ 11 ਹੋ ਗਈ ਹੈ। ਨਿਰਮਲਾ ਸੀਤਾਰਮਨ, ਸਮਰਿਤੀ ਇਰਾਨੀ, ਸਾਧਵੀ ਨਿਰੰਜਨ ਜੋਤੀ ਅਤੇ ਰੇਣੂਕਾ ਸਿੰਘ ਸਰੁਤਾ ਪਹਿਲਾਂ ਹੀ ਕੇਂਦਰੀ ਕੈਬਨਿਟ ਦਾ ਹਿੱਸਾ ਹਨ। ਇਨ੍ਹਾਂ ਸਾਰਿਆਂ ਦੀ ਆਪਣੀ-ਆਪਣੀ ਖ਼ਾਸੀਅਤ ਹੈ। ਖ਼ਾਸ ਗੱਲ ਇਹ ਹੈ ਕਿ ਜ਼ਿਆਦਾਤਰ ਦੀ ਉਮਰ 50 ਸਾਲ ਤੋਂ ਘੱਟ ਹੈ। 43 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ, ਉਨ੍ਹਾਂ ’ਚ 7 ਬੀਬੀਆਂ ਵੀ ਸ਼ਾਮਲ ਹਨ। 7 ਮਹਿਲਾ ਸੰਸਦ ਮੈਂਬਰਾਂ ਨੇ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਇਨ੍ਹਾਂ 7 ਮਹਿਲਾ ਮੰਤਰੀਆਂ ’ਚ ਅਨੁਪਿ੍ਰਆ ਪਟੇਲ, ਮੀਨਾਕਸ਼ੀ ਲੇਖੀ, ਅੰਨਪੂਰਨਾ ਦੇਵੀ, ਦਰਸ਼ਨਾ ਵਿਕ੍ਰਮ ਜਰਦੋਸ਼, ਸ਼ੋਭਾ ਕਰੰਦਲਾਜੇ, ਪ੍ਰਤਿਮਾ ਭੌਮਿਕ ਅਤੇ ਭਾਰਤੀ ਪਵਾਰ ਸ਼ਾਮਲ ਹਨ।

1. ਭਾਜਪਾ ਦੀ ਤੇਜ਼-ਤਰਾਰ ਆਗੂ ਮੀਨਾਕਸ਼ੀ ਲੇਖੀ—
ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੂੰ ਮੋਦੀ  ਕੈਬਨਿਟ ’ਚ ਸ਼ਾਮਲ ਕੀਤਾ ਗਿਆ ਹੈ। ਪੇਸ਼ੇ ਤੋਂ ਵਕੀਲ ਲੇਖੀ ਪਾਰਟੀ ਅਤੇ ਸਰਕਾਰ ਦਾ ਪੱਖ ਸੰਸਦ ਤੋਂ ਲੈ ਕੇ ਸਮਾਚਾਰ ਚੈਨਲਾਂ ਤੱਕ ਮਜ਼ਬੂਤੀ ਨਾਲ ਰੱਖਦੀ ਹੈ। 54 ਸਾਲਾ ਲੇਖੀ ਨੂੰ ਮੋਦੀ ਕੈਬਨਿਟ ’ਚ ਸ਼ਾਮਲ ਕਰ ਕੇ ਇਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੀਨਾਕਸ਼ੀ ਲੇਖੀ ਨੇ 2014 ਵਿਚ ਨਵੀਂ ਦਿੱਲੀ ਸੀਟ ਤੋਂ ਕਾਂਗਰਸ ਦੇ ਅਜੇ ਮਾਕਨ ਨੂੰ ਵੱਡੀ ਅੰਤਰ ਨਾਲ ਵੋਟਾਂ ਨਾਲ ਹਰਾਇਆ ਸੀ।

2. ਅਨੁਪਿ੍ਰਆ ਪਟੇਲ ਨੂੰ ਮੋਦੀ 2.0 ’ਚ ਦੂਜੀ ਵਾਰ ਮਿਲਿਆ ਮੰਤਰੀ ਅਹੁਦਾ—
ਅਨੁਪਿ੍ਰਆ ਪਟੇਲ ਨੂੰ ਮੋਦੀ ਕੈਬਨਿਟ ’ਚ ਥਾਂ ਮਿਲੀ ਹੈ, ਜੋ ਓ. ਬੀ.  ਸੀ. ਵਰਗ ਤੋਂ ਆਉਂਦੀ ਹੈ।  ਕਰੀਬ 40 ਸਾਲਾ ਪਟੇਲ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਸੰਸਦ ਮੈਂਬਰ ਹੈ। ਸਾਲ 2014 ਵਿਚ ਜਦੋੋਂ ਮੋਦੀ ਸਰਕਾਰ ਬਣੀ ਸੀ ਤਾਂ ਅਨੁਪਿ੍ਰਆ ਨੂੰ ਕੇਂਦਰੀ ਸਿਹਤ ਰਾਜ ਮੰਤਰੀ ਬਣਾਇਆ ਗਿਆ ਸੀ ਪਰ 2019 ’ਚ ਜਦੋਂ ਦੂਜੀ ਵਾਰ ਮੋਦੀ ਸਰਕਾਰ ਬਣੀ ਤਾਂ ਆਪਣਾ ਦਲ ਨੂੰ ਕੈਬਨਿਟ ’ਚ ਥਾਂ ਨਹੀਂ ਮਿਲ ਸਕੀ ਸੀ। 

3. ਸ਼ੋਭਾ ਕਰੰਦਲਾਜੇ—
ਸ਼ੋਭਾ ਕਰੰਦਲਾਜੇ ਕਰਨਾਟਕ ਭਾਜਪਾ ਦੀ ਦਿੱਗਜ਼ ਆਗੂ ਮੰਨੀ ਜਾਂਦੀ ਹੈ। ਸ਼ੋਭਾ ਨੇ ਆਪਣਾ ਸਿਆਸੀ ਜੀਵਨ 1994 ’ਚ ਸ਼ੁਰੂ  ਕੀਤਾ ਸੀ। ਸ਼ੋਭਾ ਬਹੁਤ ਘੱਟ ਉਮਰ ਵਿਚ ਆਰ. ਐੱਸ. ਐੱਸ. ਨਾਸ ਜੁੜ ਗਈ ਸੀ। ਸ਼ੋਭਾ ਨੂੰ ਭਾਜਪਾ ’ਚ 2004 ਵਿਚ ਵਿਧਾਨ ਪਰੀਸ਼ਦ ਦੇ ਮੈਂਬਰ (ਐੱਮ. ਐੱਲ. ਸੀ.) ਬਣਾਇਆ ਗਿਆ ਸੀ। ਇਸ ਤੋਂ ਬਾਅਦ 2008 ਵਿਚ ਉਨ੍ਹਾਂ ਨੂੰ ਬੇਂਗਲੁਰੂ  ਦੇ ਯਸ਼ਵੰਤਪੁਰ ਤੋਂ ਵਿਧਾਇਕ ਚੁਣਿਆ ਗਿਆ। ਭਾਜਪਾ ਸਰਕਾਰ ਵਿਚ ਉਨ੍ਹਾਂ ਨੂੰ ਪੰਚਾਇਤੀ ਰਾਜ ਮੰਤਰੀ ਬਣਾਇਆ ਗਿਆ। ਸ਼ੋਭਾ ਇਸ ਤੋਂ ਬਾਅਦ ਕਈ ਵਾਰ ਵਿਧਾਇਕ ਚੁਣੀ ਗਈ। ਸਾਲ 2014 ’ਚ ਭਾਜਪਾ ਤੋਂ ਸੰਸਦ ਮੈਂਬਰ ਬਣੀ। ਸਾਲ 2019 ਵਿਚ ਫਿਰ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਪਹੁੰਚੀ।

4. ਅੰਨਪੂਰਨਾ ਦੇਵੀ—
ਝਾਰਖੰਡ ਤੋਂ ਭਾਜਪਾ ਦੀ ਸੰਸਦ ਮੈਂਬਰ ਅੰਨਪੂਰਨਾ ਦੇਵੀ ਨੂੰ ਵੀ ਮੋਦੀ ਕੈਬਨਿਟ ’ਚ ਥਾਂ ਮਿਲੀ ਹੈ। ਅੰਨਪੂਰਨਾ ਨੂੰ ਕੇਂਦਰ ਸਰਕਾਰ ਵਿਚ ਰਾਜ ਮੰਤਰੀ ਬਣਾਇਆ ਗਿਆ ਹੈ। ਸੰਸਦ ਮੈਂਬਰ ਦੇ ਰੂਪ ਵਿਚ ਇਹ ਉਨ੍ਹਾਂ ਦਾ ਪਹਿਲਾ ਕਾਰਜਕਾਲ ਹੈ। ਉਹ ਝਾਰਖੰਡ ਅਤੇ ਬਿਹਾਰ ਤੋਂ 4 ਵਾਰ ਵਿਧਾਇਕ ਵੀ ਰਹਿ ਚੁੱਕੀ ਹੈ। ਉਨ੍ਹਾਂ ਨੇ ਝਾਰਖੰਡ ਸਰਕਾਰ ’ਚ ਕੈਬਨਿਟ ਮੰਤਰੀ ਦੇ ਰੂਪ ਵਿਚ ਕੰਮ ਕੀਤਾ ਹੈ। ਅੰਨਪੂਰਨਾ ਦੇਵੀ ਸਿੰਚਾਈ, ਮਹਿਲਾ ਅਤੇ ਬਾਲ ਵਿਕਾਸ ਵਰਗੇ ਵਿਭਾਗਾਂ ਵਿਚ ਮੰਤਰੀ ਰਹਿ ਚੁੱਕੀ ਹੈ।

5. ਭਾਰਤੀ ਪਵਾਰ ਨੂੰ ਮਿਲੀ ਕੈਬਨਿਟ ’ਚ ਥਾਂ—
ਮਹਾਰਾਸ਼ਟਰ ਦੇ ਡਿੰਡੋਰੀ ਖੇਤਰ ਤੋਂ ਸੰਸਦ ਮੈਂਬਰ ਭਾਰਤੀ ਪਵਾਰ ਨੂੰ ਵੀ ਕੈਬਨਿਟ ’ਚ ਥਾਂ ਮਿਲੀ ਹੈ। ਭਾਰਤੀ ਨੂੰ ਮਹਿਲਾ ਅਤੇ ਆਦਿਵਾਸੀ ਸਮਾਜ ਦੀ ਹੋਣ ਕਰ ਕੇ ਤਰਜੀਹ ਦਿੱਤੀ ਗਈ ਹੈ। ਭਾਰਤੀ ਪਵਾਰ ਪਹਿਲੀ ਵਾਰ ਲੋਕ ਸਭਾ ਦੀ ਚੋਣ ਜਿੱਤ ਕੇ ਸੰਸਦ ਪਹੁੰਚੀ ਹੈ। ਜਨਤਕ ਜੀਵਨ ਵਿਚ ਆਉਣ ਤੋਂ ਪਹਿਲਾਂ ਉਹ ਇਕ ਡਾਕਟਰ ਸੀ, ਉਨ੍ਹਾਂ ਕੋਲ ਐੱਮ. ਬੀ. ਬੀ. ਐੱਸ. ਦੀ ਡਿਗਰੀ ਹੈ। 

6. ਦਰਸ਼ਨ ਵਿਕ੍ਰਮ ਜਰਦੋਸ਼—
ਦਰਸ਼ਨ ਵਿਕ੍ਰਮ ਜਰਦੋਸ਼ ਗੁਜਰਾਤ ਦੇ ਸੂਰਤ ਤੋਂ ਲੋਕ ਸਭਾ ਸੰਸਦ ਮੈਂਬਰ ਹੈ। ਉਹ ਲਗਾਤਾਰ ਤੀਜੀ ਵਾਰ ਸੰਸਦ ਪਹੁੰਚੀ ਹੈ। ਸੰਸਦ ਦੇ ਰੂਪ ਵਿਚ ਉਨ੍ਹਾਂ ਦਾ ਤੀਜਾ ਕਾਰਜਕਾਲ ਹੈ। ਦਰਸ਼ਨ ਵਿਕ੍ਰਮ ਸੂਰਤ ਨਗਰ ਨਿਗਮ ਦੀ ਕੌਂਸਲਰ ਵੀ ਰਹਿ ਚੁੱਕੀ ਹੈ ਅਤੇ ਗੁਜਰਾਤ ਸਮਾਜ ਕਲਿਆਣ ਬੋਰਡ ਦੀ ਮੈਂਬਰ ਵੀ। ਦਰਸ਼ਨ ਨੂੰ ਕੇਂਦਰ ’ਚ ਰਾਜ ਮੰਤਰੀ ਦਾ ਜ਼ਿੰਮਾ ਸੌਂਪਿਆ ਗਿਆ ਹੈ।

7. ਪ੍ਰਤਿਮਾ ਭੌਮਿਕ—
ਪੱਛਮੀ ਤ੍ਰਿਪੁਰਾ ਤੋਂ ਸੰਸਦ ਮੈਂਬਰ ਪ੍ਰਤਿਮਾ ਭੌਮਿਕ ਨੇ ਕੇਂਦਰੀ ਰਾਜ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ ਹੈ। 52 ਸਾਲਾ ਸੰਸਦ ਮੈਂਬਰ 2019 ਵਿਚ ਪੱਛਮੀ ਤ੍ਰਿਪੁਰਾ ਚੋਣ ਖੇਤ ਤੋਂ ਸੰਸਦ ਮੈਂਬਰ ਚੁਣੀ ਗਈ। ਪ੍ਰਤਿਮਾ ਲੋਕ ਸਭਾ ਮੈਂਬਰ ਸਲਾਹਕਾਰ ਕਮੇਟੀ ਦੀ ਮੈਂਬਰ ਵੀ ਹੈ।
 


author

Tanu

Content Editor

Related News