ਰਵਾਂਡਾ ਪੁੱਜੇ ਪੀ. ਐੱਮ. ਮੋਦੀ , ਹੋਇਆ ਨਿੱਘਾ ਸਵਾਗਤ

Tuesday, Jul 24, 2018 - 02:15 PM (IST)

ਰਵਾਂਡਾ ਪੁੱਜੇ ਪੀ. ਐੱਮ. ਮੋਦੀ , ਹੋਇਆ ਨਿੱਘਾ ਸਵਾਗਤ

ਕਿਗਲੀ,(ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਰਾਤ ਨੂੰ ਰਵਾਂਡਾ ਪੁੱਜੇ, ਉਹ ਦੋ ਦਿਨਾ ਦੌਰੇ 'ਤੇ ਇੱਥੇ ਆਏ ਹੋਏ ਹਨ। ਉਨ੍ਹਾਂ ਦੇ ਇੱਥੇ ਪੁੱਜਣ 'ਤੇ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਮੇ ਨੇ ਉਨ੍ਹਾਂ ਨੂੰ ਗਲੇ ਲਗਾ ਕੇ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,'ਕਿਗਲੀ ਕੌਮਾਂਤਰੀ ਹਵਾਈ ਅੱਡੇ 'ਤੇ ਨਜ਼ਦੀਕੀ ਦੋਸਤ ਅਤੇ ਰਣਨੀਤਕ ਸਾਂਝੇਦਾਰ ਨੇ ਸ਼੍ਰੀ ਮੋਦੀ ਨੂੰ ਗਲੇ ਲਗਾ ਕੇ ਮਹੱਤਵ ਦਿੱਤਾ ਹੈ। 
ਪੀ. ਐੱਮ. ਨੇ ਵੀ ਰਵਾਂਡਾ ਅਤੇ ਭਾਰਤ ਦੀ ਦੋਸਤੀ 'ਤੇ ਗੱਲ ਕੀਤੀ। ਇੱਥੇ ਰਹਿ ਰਹੇ ਭਾਰਤੀ ਭਾਈਚਾਰੇ 'ਚ ਕਾਫੀ ਉਤਸ਼ਾਹ ਦੇਖਿਆ ਗਿਆ। ਤਸਵੀਰਾਂ ਤੋਂ ਸਪੱਸ਼ਟ ਹੈ ਕਿ ਕਾਗਮੇ ਨੇ ਮੋਦੀ ਜੀ ਦਾ ਸਵਾਗਤ ਕੀਤਾ ਅਤੇ ਦੋਹਾਂ ਨੇਤਾਵਾਂ ਨੇ ਇਕ-ਦੂਜੇ ਨੂੰ ਬਾਂਹਾਂ 'ਚ ਲੈ ਲਿਆ। ਤੁਹਾਨੂੰ ਦੱਸ ਦੇਈਏ ਕਿ ਪਹਿਲੀ ਵਾਰ ਕੋਈ ਭਾਰਤੀ ਪ੍ਰਧਾਨ ਮੰਤਰੀ ਰਵਾਂਡਾ ਦੇ ਦੌਰੇ 'ਤੇ ਗਿਆ ਹੈ। ਆਪਣੀ ਦੋ ਦਿਨਾਂ ਦੀ ਰਵਾਂਡਾ ਯਾਤਰਾ ਨੂੰ ਖਤਮ ਕਰਨ ਮਗਰੋਂ ਮੋਦੀ ਬ੍ਰਿਕਸ ਦੇਸ਼ਾਂ ਦੇ ਸੰਮੇਲਨ 'ਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਰਵਾਨਾ ਹੋ ਜਾਣਗੇ।


Related News