UAE ਤੇ ਕਤਰ ਦੌਰੇ ਤੋਂ ਨਵੀਂ ਦਿੱਲੀ ਪਰਤੇ PM ਮੋਦੀ, ਭਲਕੇ ਜਾਣਗੇ ਹਰਿਆਣਾ

Thursday, Feb 15, 2024 - 11:14 PM (IST)

UAE ਤੇ ਕਤਰ ਦੌਰੇ ਤੋਂ ਨਵੀਂ ਦਿੱਲੀ ਪਰਤੇ PM ਮੋਦੀ, ਭਲਕੇ ਜਾਣਗੇ ਹਰਿਆਣਾ

ਨੈਸ਼ਨਲ ਡੈਸਕ: UAE ਤੇ ਕਤਰ ਯਾਤਰਾ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਪਰਤ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਹਾਜ਼ ਏਅਰ ਇੰਡੀਆ ਵਨ ਰਾਤ 10 ਵਜੇ ਪਾਲਮ ਏਅਰਪੋਰਟ ਲੈਂਡ ਕੀਤਾ। 

ਦੱਸ ਦਈਏ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅਬੂਧਾਬੀ ਵਿਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਯੂ.ਏ.ਈ. ਵਿਚ ਰੂਪੇ ਪੇਮੈਂਟ ਸਿਸਮਟ ਵੀ ਲਾਂਚ ਕੀਤਾ। ਉਨ੍ਹਾਂ ਨੇ ਯੂ.ਏ.ਈ. ਵਿਚ 'ਅਹਲਾਨ ਮੋਦੀ' ਪ੍ਰੋਗਰਾਮ ਨੂੰ ਵੀ ਸੰਬੋਧਨ ਕੀਤਾ।

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਦੇ ਮੁੱਦੇ ਸੁਲਝਾਉਣ ਲਈ ਰਾਜਨਾਥ ਸਿੰਘ ਦੀ ਲਈ ਜਾਵੇਗੀ ਮਦਦ, ਮੀਟਿੰਗ ਤੋਂ ਪਹਿਲਾਂ ਹੋਈ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਹਰਿਆਣਾ ਦਾ ਦੌਰਾ ਕਰਨਗੇ। ਇਸ ਦੌਰਾਨ ਹਰਿਆਣਾ ਦੇ ਰੇਵਾੜੀ ਵਿਚ 9750 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News