PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਗਣਤੰਤਰ ਦਿਵਸ ਦੀ ਵਧਾਈ

01/26/2020 7:52:41 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਟਵੀਟ ਕੀਤਾ। ਦੇਸ਼ ਅੱਜ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ।

 

ਪੂਰਾ ਦੇਸ਼ ਖੁਸ਼ੀਆਂ ਮਨਾ ਰਿਹਾ ਹੈ। ਹਰ ਪਾਸੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੱਪੇ-ਚੱਪੇ 'ਤੇ ਸੁਰੱਖਿਆ ਕਰਮਚਾਰੀ ਦੇਖੇ ਜਾ ਰਹੇ ਹਨ। ਇਸ ਸਾਲ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨੇਰੋ ਮੁੱਖ ਮਹਿਮਾਨ ਭਾਰਤ ਆਏ ਹਨ ਤੇ ਉਨ੍ਹਾਂ ਦੀ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਛੱਡੀ ਗਈ। ਇਸ ਦੌਰਾਨ ਸਨਾਇਪਰ ਅਤੇ ਸ਼ਾਰਪਸ਼ੂਟਰਾਂ ਨੂੰ ਵੀ ਲਾਲ ਕਿਲੇ ਅਤੇ ਰਾਜਪਥ ਨਾਲ ਲੱਗਦੀਆਂ ਉੱਚੀਆਂ ਇਮਾਰਤਾਂ 'ਤੇ ਬੈਠ ਕੇ ਨਿਗਾਹ ਰੱਖਣ ਲਈ ਤੈਨਾਤ ਕੀਤਾ ਗਿਆ ਹੈ।


Related News