PM ਮੋਦੀ ਨੇ ਪੰਜਾਬ ਦੇ ਕਿਸਾਨਾਂ ਨੂੰ ਯਾਦ ਦਿਵਾਈ ਗੁਰੂ ਨਾਨਕ ਦੀ ਸਿੱਖਿਆ

Monday, Nov 30, 2020 - 07:31 PM (IST)

PM ਮੋਦੀ ਨੇ ਪੰਜਾਬ ਦੇ ਕਿਸਾਨਾਂ ਨੂੰ ਯਾਦ ਦਿਵਾਈ ਗੁਰੂ ਨਾਨਕ ਦੀ ਸਿੱਖਿਆ

ਵਾਰਾਣਸੀ - ਕਾਸ਼ੀ ਸ਼ਰਧਾ ਦੇ ਰੰਗ 'ਚ ਰੰਗੀ ਨਜ਼ਰ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵੇ ਜਗਾ ਕੇ ਦੇਵ ਦੀਵਾਲੀ ਉਤਸਵ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੀ.ਐੱਮ ਨੇ ਮੰਦਰਾਂ ਦੀ ਵੈੱਬਸਾਈਟ ਦਾ ਵੀ ਉਦਘਾਟਨ ਕੀਤਾ।

ਪੀ.ਐੱਮ ਨੇ ਕਿਹਾ ਕਿ ਕਾਸ਼ੀ ਸਾਰਿਆਂ ਨੂੰ, ਪੂਰੇ ਸੰਸਾਰ ਨੂੰ ਪ੍ਰਕਾਸ਼ ਦੇਣ ਵਾਲੀ ਹੈ। ਮਾਰਗ ਪ੍ਰਦਰਸ਼ਨ ਕਰਨ ਵਾਲੀ ਹੈ। ਹਰ ਯੁੱਗ 'ਚ ਕਾਸ਼ੀ ਦੇ ਇਸ ਪ੍ਰਕਾਸ਼ ਨਾਲ ਕਿਸੇ ਨਾ ਕਿਸੇ ਮਹਾਨ ਪੂਰਸ਼ ਦੀ ਤਪੱਸਿਆ ਜੁੜ ਜਾਂਦੀ ਹੈ ਅਤੇ ਕਾਸ਼ੀ ਦੁਨੀਆ ਨੂੰ ਰਸਤਾ ਵਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਕਾਸ਼ੀ ਦੀ ਇਹ ਭਾਵਨਾ, ਦੇਵ ਦੀਵਾਲੀ ਦੀ ਪਰੰਪਰਾ ਦਾ ਇਹ ਪੱਖ ਭਾਵੁਕ ਕਰ ਜਾਂਦਾ ਹੈ। ਇਸ ਮੌਕੇ ਪੀ.ਐੱਮ ਮੋਦੀ ਨੇ ਪੰਜਾਬ ਦੇ ਕਿਸਾਨਾਂ ਨੂੰ ਗੁਰੂ ਨਾਨਕ ਦੀ ਸਿੱਖਿਆ ਯਾਦ ਦਿਵਾਈ। ਪੀ.ਐੱਮ ਨੇ ਕਿਹਾ ਕਿ ਅੱਜ ਅਸੀਂ ਸੁਧਾਰਾਂ ਦੀ ਗੱਲ ਕਰਦੇ ਹਾਂ ਪਰ ਸਮਾਜ ਅਤੇ ਵਿਵਸਥਾ 'ਚ ਸੁਧਾਰਾਂ ਦੇ ਬਹੁਤ ਵੱਡੇ ਪ੍ਰਤੀਕ ਤਾਂ ਖੁਦ ਗੁਰੂ ਨਾਨਕ ਦੇਵ ਜੀ ਹੀ ਸਨ। ਅਸੀਂ ਇਹ ਵੀ ਦੇਖਿਆ ਹੈ ਕਿ ਜਦੋਂ ਸਮਾਜ, ਰਾਸ਼ਟਰਹਿੱਤ 'ਚ ਬਦਲਾਅ ਹੁੰਦੇ ਹਨ, ਤਾਂ ਬੇਲੋੜੇ ਵਿਰੋਧ ਦੀਆਂ ਆਵਾਜ਼ਾਂ ਜ਼ਰੂਰ ਉੱਠਦੀਆਂ ਹਨ ਪਰ ਜਦੋਂ ਉਨ੍ਹਾਂ ਸੁਧਾਰਾਂ ਦੀ ਮਹੱਤਤਾ ਸਾਹਮਣੇ ਆਉਣ ਲੱਗਦੀ ਹੈ ਤਾਂ ਸਭ ਕੁੱਝ ਠੀਕ ਹੋ ਜਾਂਦਾ ਹੈ। ਇਹੀ ਸਿੱਖਿਆ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਮਿਲਦੀ ਹੈ।


author

Inder Prajapati

Content Editor

Related News