ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ PM ਮੋਦੀ ਵਲੋਂ ਰਾਮ ਮੰਦਰ 'ਤੇ 'ਸਮਾਰਕ ਡਾਕ ਟਿਕਟ' ਜਾਰੀ

Thursday, Jan 18, 2024 - 01:36 PM (IST)

ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ PM ਮੋਦੀ ਵਲੋਂ ਰਾਮ ਮੰਦਰ 'ਤੇ 'ਸਮਾਰਕ ਡਾਕ ਟਿਕਟ' ਜਾਰੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀਰਵਾਰ ਯਾਨੀ ਕਿ ਅੱਜ ਅਯੁੱਧਿਆ 'ਚ ਰਾਮ ਜਨਮ ਭੂਮੀ ਮੰਦਰ 'ਤੇ ਸਮਾਰਕ ਟਿਕਟ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆ ਭਰ ਵਿਚ ਭਗਵਾਨ ਰਾਮ 'ਤੇ ਜਾਰੀ ਡਾਕ ਟਿਕਟਾਂ ਦੀ ਇਕ ਕਿਤਾਬ ਵੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਡਿਜ਼ਾਈਨ ਵਿਚ ਰਾਮ ਮੰਦਰ, ਚੌਪਾਈ 'ਮੰਗਲ ਭਵਨ ਅਮੰਗਲ ਹਾਰੀ' ਸੂਰਜ, ਸਰਯੂ ਨਦੀ ਅਤੇ ਮੰਦਰ ਦੇ ਆਲੇ-ਦੁਆਲੇ ਦੀਆਂ ਮੂਰਤੀਆਂ ਸ਼ਾਮਲ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕੁੱਲ 6 ਡਾਕ ਟਿਕਟ ਜਾਰੀ ਕੀਤੀਆਂ ਹਨ। ਡਾਕ ਟਿਕਟਾਂ 'ਚ ਰਾਮ ਮੰਦਰ, ਭਗਵਾਨ ਗਣੇਸ਼, ਭਗਵਾਨ ਹਨੂੰਮਾਨ, ਜਟਾਯੂ, ਕੇਵਟਰਾਜ ਅਤੇ ਮਾਂ ਸ਼ਬਰੀ 'ਤੇ ਆਧਾਰਿਤ ਹਨ।

ਇਹ ਵੀ ਪੜ੍ਹੋ- ਕਰੇਨ ਦੀ ਮਦਦ ਨਾਲ ਮੰਦਰ ਦੇ ਗਰਭ ਗ੍ਰਹਿ ਤੱਕ ਲਿਆਂਦੀ ਗਈ ਰਾਮਲੱਲਾ ਦੀ ਮੂਰਤੀ, ਤੁਸੀਂ ਵੀ ਕਰੋ ਦਰਸ਼ਨ

 

ਡਾਕ ਟਿਕਟ 'ਤੇ ਆਧਾਰਿਤ ਕਿਤਾਬ 'ਤੇ ਭਗਵਾਨ ਰਾਮ ਦੀ ਕੌਮਾਂਤਰੀ ਲੋਕਪ੍ਰਿਅਤਾ ਨੂੰ ਦਰਸਾਇਆ ਗਿਆ ਹੈ ਅਤੇ 48 ਪੰਨਿਆਂ ਦੀ ਇਸ ਕਿਤਾਬ ਵਿਚ ਅਮਰੀਕਾ, ਨਿਊਜ਼ੀਲੈਂਡ, ਸਿੰਗਾਪੁਰ, ਕੈਨੇਡਾ, ਕੰਬੋਡੀਆ ਅਤੇ ਸੰਯੁਕਤ ਰਾਜ ਵਰਗੇ ਸੰਗਠਨਾਂ ਸਮੇਤ 20  ਤੋਂ ਵੱਧ ਦੇਸ਼ਾਂ ਵਲੋਂ ਜਾਰੀ ਡਾਕ ਟਿਕਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਰਜ ਦੀਆਂ ਕਿਰਨਾਂ ਅਤੇ ‘ਚੌਪਾਈ’ ਇਸ ਕਿਤਾਬ ਨੂੰ ਸ਼ਾਨਦਾਰ ਰੂਪ 'ਚ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜ ਭੌਤਿਕ ਤੱਤਾਂ- ਅਸਮਾਨ, ਹਵਾ, ਅੱਗ, ਧਰਤੀ ਅਤੇ ਪਾਣੀ ਵੱਖ-ਵੱਖ ਡਿਜ਼ਾਈਨਾਂ ਰਾਹੀਂ ਇਸ 'ਚ ਪ੍ਰਤੀਬਿੰਬਤ ਹੁੰਦੇ ਹਨ ਅਤੇ ਆਪਣੀ ਸੰਪੂਰਨ ਇਕਸੁਰਤਾ ਸਥਾਪਤ ਕਰਦੇ ਹਨ ਜੋ ਕਿ ਸਾਰੇ ਪ੍ਰਗਟਾਵੇ ਲਈ ਜ਼ਰੂਰੀ ਹੈ।

ਇਹ ਵੀ ਪੜ੍ਹੋ- ਅਯੁੱਧਿਆ ਤੋਂ ਕਨਕ ਭਵਨ ਦੇ ਕਰੋ ਦਰਸ਼ਨ, ਇਸ ਥਾਂ ਮਾਤਾ ਸੀਤਾ ਨਾਲ ਰਹਿੰਦੇ ਸਨ ਪ੍ਰਭੂ ਸ਼੍ਰੀਰਾਮ

ਪ੍ਰਧਾਨ ਮੰਤਰੀ ਮੋਦੀ ਇਸ ਮੌਕੇ ਕਿਹਾ ਕਿ ਇਹ ਡਾਕ ਟਿਕਟਾਂ ਵਿਚਾਰਾਂ, ਇਤਿਹਾਸ ਅਤੇ ਇਤਿਹਾਸਕ ਮੌਕਿਆਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਇਕ ਮਾਧਿਅਮ ਵੀ ਹਨ। ਜਦੋਂ ਕੋਈ ਡਾਕ ਟਿਕਟ ਜਾਰੀ ਹੁੰਦੀ ਹੈ ਤਾਂ ਜਦੋਂ ਕੋਈ ਭੇਜਦਾ ਹੈ ਤਾਂ ਉਹ ਨਾ ਸਿਰਫ਼ ਚਿੱਠੀ ਭੇਜਦਾ ਹੈ ਸਗੋਂ ਇਤਿਹਾਸ ਦਾ ਇਕ ਹਿੱਸਾ ਵੀ ਚਿੱਠੀ ਰਾਹੀਂ ਦੂਜਿਆਂ ਤੱਕ ਪਹੁੰਚਾਉਂਦਾ ਹੈ। ਇਹ ਸਿਰਫ਼ ਕਾਗਜ਼ ਦਾ ਟੁਕੜਾ ਨਹੀਂ ਹੈ। ਉਹ ਇਤਿਹਾਸ ਦੀਆਂ ਕਿਤਾਬਾਂ ਵਿਚੋਂ ਅੰਕੜਿਆਂ ਅਤੇ ਇਤਿਹਾਸਕ ਪਲਾਂ ਦੇ ਛੋਟੇ ਸੰਸਕਰਣ ਵੀ ਹਨ। ਨੌਜਵਾਨ ਪੀੜ੍ਹੀ ਨੂੰ ਵੀ ਇਨ੍ਹਾਂ ਤੋਂ ਬਹੁਤ ਕੁਝ ਜਾਣਨ ਅਤੇ ਸਿੱਖਣ ਨੂੰ ਮਿਲਦਾ ਹੈ।

ਇਹ ਵੀ ਪੜ੍ਹੋ- ਅਯੁੱਧਿਆ ਤੋਂ ਕਰੋ ਹਨੂੰਮਾਨਗੜ੍ਹੀ ਮੰਦਰ ਦੇ ਦਰਸ਼ਨ, ਜਾਣੋ ਇਸ ਜਗ੍ਹਾ ਦਾ ਇਤਿਹਾਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News