PM ਮੋਦੀ ਨੂੰ ਪਿਛਲੇ ਇਕ ਸਾਲ ’ਚ ਮਿਲੇ 30 ਤੋਂ ਵਧੇਰੇ ਯਾਦਗਾਰ ਤੋਹਫ਼ੇ, ਜਾਣੋ ਕੀਮਤ

07/10/2022 5:03:47 PM

ਨਵੀਂ ਦਿੱਲੀ– ਦੁਨੀਆ ਦੇ ਵੱਖ-ਵੱਖ ਦੇਸ਼ਾਂ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਪਿਛਲੇ 1 ਸਾਲ ’ਚ ਕੀਤੀ ਗਈ ਵਿਦੇਸ਼ ਯਾਤਰਾਵਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਯਾਦਗਾਰ ਤੋਹਫ਼ੇ ਮਿਲੇ ਹਨ। ਪ੍ਰਧਾਨ ਮੰਤਰੀ ਮੋਦੀ ਨੂੰ 15 ਲੱਖ 56 ਹਜ਼ਾਰ ਰੁਪਏ ਮੁੱਲ ਦੇ 30 ਤੋਂ  ਵਧੇਰੇ ਤੋਹਫ਼ੇ ਮਿਲੇ, ਜਿਸ ’ਚ ਭਗਵਾਨ ਗਣੇਸ਼ ਦੀਆਂ ਮੂਰਤੀਆਂ, ਮਹਾਤਮਾ ਬੁੱਧ ਨਾਲ ਜੁੜੇ ਪ੍ਰਤੀਕ ਚਿੰਨ੍ਹ, ਕੰਬਲ, ਦਰੀ, ਸਵੈਟਰ, ਟੋਪੀ, ਗੁਲਾਬ ਜਲ, ਲੱਕੜ ਦੇ ਬਕਸੇ ਵਰਗੀਆਂ ਵਸਤੂਆਂ ਸ਼ਾਮਲ ਹਨ। ਇਨ੍ਹਾਂ ਤੋਹਫ਼ਿਆਂ ਨੂੰ ਹਾਲਾਂਕਿ ਨਿਯਮ ਮੁਤਾਬਕ ਵਿਦੇਸ਼ ਮੰਤਰਾਲਾ ਦੇ ਤੋਸ਼ਾਖਾਨਾ ’ਚ ਜਮ੍ਹਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਵਿਵਾਦ ਦਰਮਿਆਨ PM ਮੋਦੀ ਦਾ ਬਿਆਨ- ‘ਮਾਂ ਕਾਲੀ’ ਦਾ ਆਸ਼ੀਰਵਾਦ ਹਮੇਸ਼ਾ ਭਾਰਤ ਨਾਲ ਹੈ

ਵਿਦੇਸ਼ ਮੰਤਰਾਲਾ ਦੇ ਤੋਸ਼ਾਖਾਨਾ ਵਿਭਾਗ ਦੇ ਬਿਊਰੋ ਮੁਤਾਬਕ ਅਪ੍ਰੈਲ 2021 ਤੋਂ ਅਪ੍ਰੈਲ 2022 ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੂੰ ਵਿਦੇਸ਼ ਯਾਤਰਾਵਾਂ ਦੌਰਾਨ 30 ਤੋਂ ਵੱਧ ਤੋਹਫ਼ੇ ਮਿਲੇ। ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਡੈਨਮਾਰਕ, ਫਰਾਂਸ, ਜਰਮਨੀ, ਇਟਲੀ, ਬ੍ਰਿਟੇਨ, ਅਮਰੀਕਾ, ਬੰਗਲਾਦੇਸ਼ ਵਰਗੇ ਦੇਸ਼ਾਂ ਦੀ ਯਾਤਰਾ ਕੀਤੀ ਸੀ। 

PunjabKesari

ਭਾਂਡਿਆਂ ਦੇ 4 ਸੈੱਟ ਵੀ ਤੋਹਫ਼ੇ ’ਚ ਮਿਲੇ-

ਪ੍ਰਧਾਨ ਮੰਤਰੀ ਨੂੰ ਮਿਲੇ ਸਭ ਤੋਂ ਕੀਮਤੀ ਤੋਹਫ਼ੇ ਵਿਚ ਲੱਕੜ, ਚਾਂਦੀ ਅਤੇ ਸੋਨੇ ਦਾ ਬਣਿਆ ਸ਼ਤਰੰਜ ਸੈੱਟ ਸ਼ਾਮਲ ਹੈ, ਜਿਸ ਦੀ ਕੀਮਤ 5 ਲੱਖ ਰੁਪਏ ਹੈ। ਉਨ੍ਹਾਂ ਨੂੰ ਭਾਂਡਿਆਂ ਦੇ 4 ਸੈੱਟ ਵੀ ਤੋਹਫ਼ੇ ਵਜੋਂ ਦਿੱਤੇ ਗਏ, ਜਿਨ੍ਹਾਂ ਦੀ ਕੀਮਤ 4.5 ਲੱਖ ਰੁਪਏ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਵਿਦੇਸ਼ ਤੋਂ ਇਕ ਸਾਲ ’ਚ 5.84 ਲੱਖ ਰੁਪਏ ਦੇ 51 ਤੋਹਫ਼ੇ ਮਿਲੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ 47,900 ਰੁਪਏ ਦੇ 8 ਤੋਹਫ਼ੇ ਮਿਲੇ ਹਨ, ਜਿਨ੍ਹਾਂ ’ਚ ਇਕ ਛੋਟੀ ਪਿਸਤੌਲ ਅਤੇ ਚਿਵਾਸ ਰੀਗਲ ਸਕਾਚ ਵਿਸਕੀ ਸ਼ਾਮਲ ਹਨ।

ਇਹ ਵੀ ਪੜ੍ਹੋ- ਅਮਰਨਾਥ ਗੁਫ਼ਾ ਨੇੜੇ ਤਬਾਹੀ; ਫ਼ੌਜ ਦਾ ‘ਆਪ੍ਰੇਸ਼ਨ ਜ਼ਿੰਦਗੀ’ ਰੈਸਕਿਊ ਜਾਰੀ, ਕਈ ਲੋਕ ਅਜੇ ਵੀ ਲਾਪਤਾ

ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਇਹ ਤੋਹਫ਼ੇ
ਤੋਸ਼ਾਖਾਨਾ ਵਿਭਾਗ ਮੁਤਾਬਕ ਮੋਦੀ ਨੂੰ ਕੱਚ ਦਾ ਕਟੋਰਾ, ਪੈੱਨ, ਆਸਟ੍ਰੇਲੀਆ ਦੀ ਵਿਲੱਖਣ ਅਕੂਰਬਾ ਟੋਪੀ, ਲੱਕੜ ਦਾ ਬਣਿਆ ਕੱਪ, ਗੁਲਾਬ ਜਲ, ਜੈਤੂਨ ਦਾ ਤੇਲ ਅਤੇ ਕੱਚ ਦਾ ਫੁੱਲਦਾਨ, ਭਗਵਾਨ ਗਣੇਸ਼ ਦੀ ਛੋਟੀ ਮੂਰਤੀ, ਲੱਕੜ ਦਾ ਡੱਬਾ, ਸਟੀਲ ਦਾ ਜੱਗ, ਦਰੀ ਤੋਹਫ਼ੇ ਵਜੋਂ ਮਿਲੀ। ਉਨ੍ਹਾਂ ਨੂੰ ਕੰਬਲ, ਦਰੀ ਸਵੈਟਰ, ਨਵੇਂ ਸਾਲ ਦਾ ਤੋਹਫ਼ਾ, ਪੈਨ ਦਾ ਇਕ ਸੈੱਟ, ਧਾਤੂ ਦੀ ਬਣੀ ਭਗਵਾਨ ਗਣੇਸ਼ ਦੀ ਮੂਰਤੀ ਵੀ ਤੋਹਫ਼ੇ ’ਚ ਮਿਲੀ।

ਇਹ ਤੋਹਫ਼ੇ ਜਮ੍ਹਾਂ ਕਰਨ ਬਾਰੇ ਹਨ ਨਿਯਮ 

ਦੱਸ ਦੇਈਏ ਕਿ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ 2010 ਮੁਤਾਬਕ ਜਦੋਂ ਕਿਸੇ ਭਾਰਤੀ ਵਫ਼ਦ ਦੇ ਮੈਂਬਰ ਨੂੰ ਦਾਨ ਜਾਂ ਤੋਹਫ਼ੇ ਦੇ ਰੂਪ ਵਿਚ ਕੋਈ ਵਿਦੇਸ਼ੀ ਯੋਗਦਾਨ ਜਾਂ ਤੋਹਫ਼ਾ ਪ੍ਰਾਪਤ ਹੁੰਦਾ ਹੈ, ਤਾਂ ਉਹ ਅਜਿਹੀ ਪ੍ਰਾਪਤੀ ਦੀ ਤਾਰੀਖ਼ ਤੋਂ 30 ਦਿਨਾਂ ਦੀ ਮਿਆਦ ਦੇ ਅੰਦਰ ਸਬੰਧਤ ਮੰਤਰਾਲੇ ਨੂੰ ਸੌਂਪਣਾ ਹੁੰਦਾ ਹੈ। ਜੇਕਰ ਅਜਿਹੇ ਦਾਨ ਜਾਂ ਤੋਹਫ਼ੇ ਦੀ ਅਨੁਮਾਨਿਤ ਕੀਮਤ 5 ਹਜ਼ਾਰ ਰੁਪਏ ਤੋਂ ਵੱਧ ਹੈ, ਤਾਂ ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਦੇ ਤੋਸ਼ਾਖਾਨਾ ਵਿਚ ਭੇਜਿਆ ਜਾਂਦਾ ਹੈ।

ਇਹ ਵੀ ਪੜ੍ਹੋ- ਹਰਿਆਣਾ ਦੀ ਧੀ ਵਧਾਏਗੀ ਦੇਸ਼ ਦਾ ਮਾਣ, ਮੈਰੀਕਾਮ ਨੂੰ ਹਰਾ ਕੇ ਪੱਕੀ ਕੀਤੀ ਕਾਮਨਵੈਲਥ ਦੀ ਟਿਕਟ


Tanu

Content Editor

Related News