PM ਮੋਦੀ ਨੇ ਤਾਮਿਲਨਾਡੂ ਦੇ ਰੰਗਨਾਥਸਵਾਮੀ ਮੰਦਰ 'ਚ ਕੀਤੀ ਪੂਜਾ, ਗਜਰਾਜ ਦਾ ਲਿਆ ਆਸ਼ੀਰਵਾਦ

Saturday, Jan 20, 2024 - 02:30 PM (IST)

PM ਮੋਦੀ ਨੇ ਤਾਮਿਲਨਾਡੂ ਦੇ ਰੰਗਨਾਥਸਵਾਮੀ ਮੰਦਰ 'ਚ ਕੀਤੀ ਪੂਜਾ, ਗਜਰਾਜ ਦਾ ਲਿਆ ਆਸ਼ੀਰਵਾਦ

ਤਿਰੁਚਿਰਾਪੱਲੀ- ਅਯੁੱਧਿਆ 'ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਪੀ.ਐੱਮ. ਮੋਦੀ ਦੇਸ਼ ਦੇ ਵੱਖ-ਵੱਖ ਮੰਦਰਾਂ ਦਾ ਦੌਰਾ ਕਰ ਰਹੇ ਹਨ। ਇਸੇ ਕੜੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਵਾਇਤੀ ਤਮਿਲ ਪਹਿਰਾਵਾ ਪਹਿਨਕੇ ਤਾਮਿਲਨਾਡੂ ਦੇ ਸ਼੍ਰੀ ਰੰਗਮ 'ਚ ਰੰਗਨਾਥਸਵਾਮੀ ਮੰਦਰ 'ਚ ਪੂਜਾ ਕੀਤੀ। ਪੀ.ਐੱਮ. ਮੋਦੀ ਨੇ ਤਾਮਿਨਲਾਡੂ ਦੇ ਇਸ ਪ੍ਰਾਚੀਨ ਮੰਦਰ 'ਚ ਦਰਸ਼ਨ ਦੌਰਾਨ ਧੋਤੀ ਅਤੇ ਸ਼ਾਲ ਪਹਿਨਿਆ ਸੀ। ਪੂਜਾ ਕਰਨ ਤੋਂ ਬਾਅਦ ਪੀ.ਐੱਮ. ਮੋਦੀ ਨੇ ਮੰਦਰ ਕੰਪਲੈਕਸ 'ਚ 'ਅੰਡਾਲ' ਨਾਂ ਦੇ ਇਕ ਹਾਥੀ ਨੂੰ ਭੋਜਨ ਦੇ ਕੇ ਆਸ਼ੀਰਵਾਦ ਲਿਆ। ਇਸ ਦੌਰਾਨ ਗਜਰਾਜ ਨੇਮਾਊਥ ਆਰਗਨ ਵੀ ਵਜਾਇਆ।

ਇਹ ਵੀ ਪੜ੍ਹੋ- ਵੱਡੀ ਖਬਰ: 22 ਜਨਵਰੀ ਨੂੰ ਪੂਰੇ ਭਾਰਤ 'ਚ ਅੱਧੇ ਦਿਨ ਲਈ ਬੰਦ ਰਹਿਣਗੇ ਸਰਕਾਰੀ ਦਫ਼ਤਰ

PunjabKesari

ਸ਼੍ਰੀ ਰੰਗਨਾਥਸਵਾਮੀ ਦੇ ਦਰਸ਼ਨ ਕੀਤੇ

ਪੀ.ਐੱਮ. ਮੋਦੀ ਨੇ ਇਸ ਦੌਰਾਨ ਸ਼੍ਰੀ ਰੰਗਨਾਥਸਵਾਮੀ ਦੇ ਦਰਸ਼ਨ ਕੀਤੇ। ਉਨ੍ਹਾਂ ਨੂੰ ਮੰਦਰ ਦੇ ਪੁਜਾਰੀਆਂ ਨੇ 'ਸਦਰੀ' ਪ੍ਰਦਾਨ ਕੀਤੀ। ਪ੍ਰਧਾਨ ਮੰਤਰੀ ਨੇ ਵੈਸ਼ਣਵ ਸੰਤ-ਗੂਰੁ ਸ਼੍ਰੀ ਰਾਮਾਨੁਜਾਚਾਰੀਆ ਅਤੇ ਸ਼੍ਰੀ ਚੱਕਰਥਾਝਵਾਰ ਨੂੰ ਸਮਰਪਿਤ ਕਈ 'ਸੰਨਾਧੀ' (ਦੇਵਤਾਵਾਂ ਲਈ ਵੱਖ-ਵੱਖ ਪੂਜਾ ਸਥਾਨ) 'ਚ ਪ੍ਰਾਰਥਨਾ ਕੀਤੀ। ਤਮਿਲ 'ਚ ਇਸ਼ਟਵੇਦ ਨੂੰ ਰੰਗਨਾਥਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ- ਰਾਮ ਮੰਦਰ ਨੂੰ ਭੇਂਟ ਕੀਤੀ ਜਾਵੇਗੀ 'ਵਿਰਾਟ' ਰਾਮਾਇਣ, 3000 ਕਿਲੋ ਹੋਵੇਗਾ ਭਾਰ, ਮੋਟਰ ਨਾਲ ਪਲਟਿਆ ਜਾਵੇਗਾ ਪੰਨਾ

PunjabKesari

ਸ਼੍ਰੀਰੰਗਮ ਮੰਦਰ ਤਾਮਿਲਨਾਡੂ ਦਾ ਇਕ ਪ੍ਰਾਚੀਨ ਵੈਸ਼ਣਵ ਮੰਦਰ ਹੈ ਅਤੇ ਸੰਗਮ ਯੁੱਗ ਦਾ ਹੈ। ਵੱਖ-ਵੱਖ ਰਾਜਵੰਸ਼ਾਂ ਨੇ ਇਸ ਮੰਦਰ ਦਾ ਨਿਰਮਾਣ ਅਤੇ ਵਿਸਤਾਰ ਕੀਤਾ। ਇਸ ਮੰਦਰ ਦੇ ਨਿਰਮਾਣ 'ਚ ਚੋਲ, ਪਾਂਡਿਆ, ਹੋਯਸਾਲ ਅਤੇ ਵਿਜੇਨਗਰ ਸਮਰਾਜ ਦੇ ਰਾਜਿਆਂ ਨੇ ਯੋਗਦਾਨ ਦਿੱਤਾ ਹੈ। 

ਇਹ ਵੀ ਪੜ੍ਹੋ- ਪੰਜਾਬ ਦਾ ਗੈਂਗਸਟਰ ਲਖਬੀਰ ਲੰਡਾ ਭਗੌੜਾ ਕਰਾਰ, NIA ਕੋਰਟ ਨੇ ਦਿੱਤੇ ਇਹ ਆਦੇਸ਼

PunjabKesari

ਵੈਂਕੁਠਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਮੰਦਰ

ਸ਼੍ਰੀਰੰਗਮ ਮੰਦਰ ਕਾਵੇਰੀ ਅਤੇ ਕੋਲੀਦਮ ਨਦੀਆਂ ਦੇ ਸੰਗਮ 'ਤੇ ਇਕ ਦੀਪ 'ਤੇ ਸਥਿਤ ਹੈ। ਸ਼੍ਰੀਰੰਗਮ ਮੰਦਰ ਨੂੰ 'ਬੋਲੋਗਾ ਵੈਕੁੰਠਮ' ਜਾਂ 'ਪ੍ਰਿਥਵੀ 'ਤੇ ਵੈਕੁੰਠਮ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਚੇਨਈ ਤੋਂ ਇੱਥੇ ਪਹੁੰਚੇ ਅਤੇ ਮੰਦਰ ਜਾਂਦੇ ਸਮੇਂ ਆਪਣੀ ਕਾਰ ਦੇ ਪਾਏਦਾਨ 'ਤੇ ਖੜ੍ਹਾ ਹੋ ਕੇ ਉਨ੍ਹਾਂ ਨੇ ਲੋਕਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਇਸਤੋਂ ਬਾਅਦ ਰਾਮੇਸ਼ਵਰ ਦੇ ਅਰੁਲਮਿਗੂ ਰਾਮਨਾਥਸਵਾਮੀ ਮੰਦਰ 'ਚ ਪੂਜਾ ਕਰਨਗੇ। 

ਇਹ ਵੀ ਪੜ੍ਹੋ- ਫਿਰ ਜੇਲ੍ਹ 'ਚੋਂ ਬਾਹਰ ਆਇਆ ਰਾਮ ਰਹੀਮ, ਮਿਲੀ 50 ਦਿਨਾਂ ਦੀ ਪੈਰੋਲ


author

Rakesh

Content Editor

Related News