WTO ਮਨਜ਼ੂਰੀ ਦੇਵੇ ਤਾਂ ਭਾਰਤ ਆਪਣੇ ਭੰਡਾਰ ’ਚੋਂ ਦੁਨੀਆ ਨੂੰ ਖ਼ੁਰਾਕ ਸਮੱਗਰੀ ਦੀ ਸਪਲਾਈ ਕਰਨ ਨੂੰ ਤਿਆਰ: PM
Tuesday, Apr 12, 2022 - 01:14 PM (IST)
ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਗੁਜਰਾਤ ਦੇ ਅਡਲਾਜ ’ਚ ਇਕ ਵਰਚੁਅਲ ਪ੍ਰੋਗਰਾਮ ’ਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰੋਗਰਾਮ ’ਚ ਹਿੱਸਾ ਲੈਣ ਦਾ ਮੈਨੂੰ ਸੌਭਾਗ ਮਿਲਿਆ। ਗੁਜਰਾਤ ਦੇ ਅਡਲਾਜ ’ਚ ਅੰਨਪੂਰਨਾ ਧਾਮ ਟਰੱਸਟ ’ਚ ਉਨ੍ਹਾਂ ਸਿੱਖਿਅਕ ਕੰਪਲੈਕਸ ਤੇ ਹੋਸਟਲ ਦਾ ਉਦਘਾਟਨ ਕੀਤਾ ਅਤੇ ਜਨਸਹਾਇਕ ਟਰੱਸਟ ਹੀਰਾਮਣੀ ਅਰੋਗਧਾਮ ਦਾ ਭੂਮੀ ਪੂਜਨ ਕੀਤਾ। ਇਸ ਦੌਰਾਨ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨਾਲ ਹੋਈ ਗੱਲਬਾਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਬਾਈਡੇਨ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਪ੍ਰਸਤਾਵ ਦਿੱਤਾ ਕਿ ਜੇਕਰ ਗਲੋਬਲ ਵਪਾਰ ਸੰਗਠਨ (ਡਬਲਯੂ. ਟੀ. ਓ.) ਮਨਜ਼ੂਰੀ ਦੇਵੇ ਤਾਂ ਭਾਰਤ ਆਪਣੇ ਭੰਡਾਰ ’ਚੋਂ ਖ਼ੁਰਾਕ ਸਮੱਗਰੀ ਦੀ ਸਪਲਾਈ ਦੁਨੀਆ ਨੂੰ ਕਰ ਸਕਦਾ ਹੈ। ਭਾਰਤ ਕੋਲ ਆਪਣੇ ਲੋਕਾਂ ਲਈ ਉੱਚਿਤ ਮਾਤਰਾ ’ਚ ਅਨਾਜ ਹੈ ਪਰ ਲੱਗਦਾ ਹੈ ਕਿ ਦੇਸ਼ ਦੇ ਕਿਸਾਨਾਂ ਨੇ ਦੁਨੀਆ ਨੂੰ ਖੁਆਉਣ ਦੀ ਵੀ ਵਿਵਸਥਾ ਕਰ ਲਈ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਦੁਨੀਆ ਦੇ ਕਾਨੂੰਨਾਂ ਮੁਤਾਬਕ ਕੰਮ ਕਰਨਾ ਹੋਵੇਗਾ। ਮੈਨੂੰ ਨਹੀਂ ਪਤਾ ਕਿ ਡਬਲਯੂ. ਟੀ. ਓ. ਕਦੋਂ ਮਨਜ਼ੂਰੀ ਦੇਵੇਗਾ ਅਤੇ ਅਸੀਂ ਦੁਨੀਆ ਨੂੰ ਖੁਰਾਕ ਸਮੱਗਰੀ ਦੀ ਸਪਲਾਈ ਕਰ ਸਕਾਂਗੇ।
ਇਹ ਵੀ ਪੜ੍ਹੋ- ਰੋਪਵੇਅ ਹਾਦਸਾ: ਹਵਾ ’ਚ ਅਟਕੀਆਂ 29 ਜ਼ਿੰਦਗੀਆਂ ’ਚੋਂ ਇਸ ਬੱਚੀ ਨੇ ਵਿਖਾਈ ਬਹਾਦਰੀ, ਇੰਝ ਮਿਲੀ ਨਵੀਂ ਜ਼ਿੰਦਗੀ
Blessed to take part in a programme at Shree Annapurna Dham in Adalaj, Gujarat. https://t.co/DCCzCkT0dB
— Narendra Modi (@narendramodi) April 12, 2022
ਆਪਣੇ ਸੰਬੋਧਨ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗਲੋਬਲ ਖ਼ੁਰਾਕ ਭੰਡਾਰ ਰੂਸ-ਯੂਕ੍ਰੇਨ ਯੁੱਧ ਕਾਰਨ ਘੱਟ ਹੁੰਦਾ ਜਾ ਰਿਹਾ ਹੈ। ਦੁਨੀਆ ਅੱਜ ਅਨਿਸ਼ਚਿਤਤਾ ਦੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ ਕਿਉਂਕਿ ਜੋ ਚਾਹੀਦਾ ਹੈ, ਉਹ ਮਿਲ ਨਹੀਂ ਰਿਹਾ ਹੈ। ਪੈਟਰੋਲ, ਤੇਲ, ਖਾਦ ਦੀ ਖਰੀਦ ’ਚ ਮੁਸ਼ਕਲਾਂ ਆ ਰਹੀਆਂ ਹਨ, ਕਿਉਂਕਿ ਸਾਰੇ ਦਰਵਾਜ਼ੇ ਬੰਦ ਹੁੰਦੇ ਜਾ ਰਹੇ ਹਨ। ਰੂਸ-ਯੂਕ੍ਰੇਨ ਜੰਗ ਤੋਂ ਬਾਅਦ ਹਰ ਕੋਈ ਆਪਣੇ ਭੰਡਾਰ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹੈ। ਦੁਨੀਆ ਹੁਣ ਇਕ ਨਵੇਂ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਕੁਝ ਮਹੀਨੇ ਪਹਿਲਾਂ ਮਾਂ ਅੰਨਪੂਰਨਾ ਦੀ ਮੂਰਤੀ ਨੂੰ ਕੈਨੇਡਾ ਤੋਂ ਵਾਪਸ ਲਿਆਏ ਹਾਂ। ਇਸ ਮੂਰਤੀ ਨੂੰ ਕਾਂਸ਼ੀ ਤੋਂ ਚੋਰੀ ਕਰ ਕੇ ਵਿਦੇਸ਼ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ: ਗੁਜਰਾਤ ਦੇ ਸਰਕਾਰੀ ਸਕੂਲਾਂ 'ਚ ਮਨੀਸ਼ ਸਿਸੋਦੀਆ ਦੀ ਰੇਡ, ਹਾਲਾਤ ਵੇਖ ਦਿੱਤਾ ਵੱਡਾ ਬਿਆਨ
ਅੰਨਪੂਰਨਾ ਧਾਮ ਟਰੱਸਟ ਕੀ-ਕੀ ਹੋਣਗੀਆਂ ਸਹੂਲਤਾਂ
ਅੰਨਪੂਰਨਾ ਧਾਮ ਟਰੱਸਟ ’ਚ ਸਿੱਖਿਅਕ ਕੰਪਲੈਕਸ ਅਤੇ ਹੋਸਟਲ ’ਚ 150 ਕਮਰੇ ਹੋਣਗੇ ਅਤੇ 600 ਵਿਦਿਆਰਥੀਆਂ ਦੇ ਰਹਿਣ ਅਤੇ ਖਾਣ ਸਮੇਤ ਹੋਰ ਸਹੂਲਤਾਂ ਹੋਣਗੀਆਂ।
ਜਨ ਸਹਾਇਕ ਟਰੱਸਟ ਇਕੱਠੇ 14 ਲੋਕਾਂ ਲਈ ਡਾਇਲਿਸਸ ਦੀ ਵਿਵਸਥਾ, 24 ਘੰਟੇ ਖੂਨ ਸਪਲਾਈ ਦੀ ਸਹੂਲਤ ਵਾਲੇ ਬਲੱਡ ਬੈਂਕ, ਆਧੁਨਿਕ ਪੈਥੋਲਾਜੀ, ਉੱਚ ਗੁਣਵੱਤਾ ਵਾਲੇ ਸਿਹਤ ਉਪਕਰਣਾਂ ਸਮੇਤ ਅਤਿਆਧੁਨਿਕ ਮੈਡੀਕਲ ਸਹੂਲਤਾਂ ਨਾਲ ਲੈਸ ਹੀਰਾਮਨੀ ਅਰੋਗ ਧਾਮ ਵਿਕਸਿਤ ਕਰੇਗਾ।
ਇਸ ਅਰੋਗ ਧਾਮ ’ਚ ਆਯੁਰਵੇਦ, ਹੋਮੀਓਪੈਥੀ ਅਤੇ ਯੋਗ ਸਮੇਤ ਹੋਰ ਸੇਵਾਵਾਂ ਦੀ ਅਤਿਆਧੁਨਿਕ ਸਹੂਲਤਾਂ ਵੀ ਹੋਣਗੀਆਂ।
ਮੈਡੀਕਲਾਂ, ਤਕਨੀਸ਼ੀਅਨ ਅਤੇ ਮੁੱਢਲੇ ਇਲਾਜ ਦੀ ਸਿਖਲਾਈ ਵੀ ਇੱਥੇ ਉਪਲੱਬਧ ਹੋਵੇਗੀ।
ਹੋਰ ਸਹੂਲਤਾਂ ’ਚ ਸੰਘ ਲੋਕ ਸੇਵਾ ਕਮਿਸ਼ਨ ਅਤੇ ਗੁਜਰਾਤ ਲੋਕ ਸੇਵਾ ਕਮਿਸ਼ਨ ਦੀਆਂ ਪ੍ਰੀਖਿਆਵਾਂ ਲਈ ਟ੍ਰੇਨਿੰਗ ਕੇਂਦਰ, ਈ-ਲਾਇਬ੍ਰੇਰੀ, ਸੰਮੇਲਨ ਰੂਮ ਸਹੂਲਤਾਂ ਸ਼ਾਮਲ ਹਨ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼: ਰਾਮ ਨੌਮੀ ਦੀ ਸ਼ੋਭਾ ਯਾਤਰਾ ’ਤੇ ਪੱਥਰਬਾਜ਼ੀ, ਖਰਗੋਨ ’ਚ ਕਰਫਿਊ ਲਾਗੂ