ਚੀਨ ''ਚ ਇੰਟਰਨੈੱਟ ਯੂਜ਼ਰਸ ''ਚ PM ਮੋਦੀ ਲੋਕਪ੍ਰਿਯ, ਅਮਰੀਕੀ ਮੈਗਜ਼ੀਨ ''ਡਿਪਲੋਮੈਟ'' ਨੇ ਕੀਤਾ ਵੱਡਾ ਦਾਅਵਾ

Monday, Mar 20, 2023 - 12:59 AM (IST)

ਚੀਨ ''ਚ ਇੰਟਰਨੈੱਟ ਯੂਜ਼ਰਸ ''ਚ PM ਮੋਦੀ ਲੋਕਪ੍ਰਿਯ, ਅਮਰੀਕੀ ਮੈਗਜ਼ੀਨ ''ਡਿਪਲੋਮੈਟ'' ਨੇ ਕੀਤਾ ਵੱਡਾ ਦਾਅਵਾ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਮੈਗਜ਼ੀਨ 'ਡਿਪਲੋਮੈਟ' 'ਚ ਪ੍ਰਕਾਸ਼ਿਤ ਇਕ ਲੇਖ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ 'ਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕਾਂ (ਨੇਟੀਜ਼ਨ) 'ਚ ਬਹੁਤ ਲੋਕਪ੍ਰਿਯ ਹਨ ਤੇ ਉਨ੍ਹਾਂ ਨੂੰ ਸਨਮਾਨ ਨਾਲ 'ਮੋਦੀ ਲਾਓਕਸਿਅਨ' (Modi Laoxian) ਕਿਹਾ ਜਾਂਦਾ ਹੈ, ਜਿਸ ਦਾ ਮਤਲਬ ਹੈ 'ਮੋਦੀ ਅਮਰ' ਹੈ। ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਦੇ ਬਾਵਜੂਦ ਇਹ ਕਿਸੇ ਅੰਤਰਰਾਸ਼ਟਰੀ ਨੇਤਾ ਦਾ ਦੁਰਲੱਭ ਸਨਮਾਨਯੋਗ ਹਵਾਲਾ ਹੈ।

ਇਹ ਵੀ ਪੜ੍ਹੋ : ਤਾਲਿਬਾਨ ਨੇ ਅਫਗਾਨਿਸਤਾਨ 'ਚ ISIS ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ, ਕਈ ਅੱਤਵਾਦੀ ਕੀਤੇ ਢੇਰ

ਪੱਤਰਕਾਰ ਮੂ ਚੁਨਸ਼ਾਨ ਨੇ ਰਣਨੀਤਕ ਮਾਮਲਿਆਂ ਦੇ ਮੈਗਜ਼ੀਨ ‘ਡਿਪਲੋਮੈਟ’ ਲਈ ‘ਭਾਰਤ ਨੂੰ ਚੀਨ ਵਿੱਚ ਕਿਵੇਂ ਦੇਖਿਆ ਜਾਂਦਾ ਹੈ?’ ਸਿਰਲੇਖ ਵਾਲੇ ਲੇਖ ਵਿੱਚ ਇਹ ਵੀ ਲਿਖਿਆ ਹੈ ਕਿ ਜ਼ਿਆਦਾਤਰ ਚੀਨੀ ਮੰਨਦੇ ਹਨ ਕਿ ਮੋਦੀ ਦੀ ਅਗਵਾਈ ਵਿੱਚ ਭਾਰਤ ਦੁਨੀਆ ਦੇ ਪ੍ਰਮੁੱਖ ਦੇਸ਼ਾਂ 'ਚ ਸੰਤੁਲਨ ਕਾਇਮ ਰੱਖ ਸਕਦਾ ਹੈ। ਚੁਨਸ਼ਾਨ ਚੀਨੀ ਸੋਸ਼ਲ ਮੀਡੀਆ ਖਾਸ ਕਰਕੇ ਸਿਨਾ ਵੇਈਬੋ ਦੇ ਵਿਸ਼ਲੇਸ਼ਣ ਲਈ ਮਸ਼ਹੂਰ ਹੈ। ਸਿਨਾ ਵੇਇਬੋ ਚੀਨ ਵਿੱਚ ਟਵਿੱਟਰ ਵਰਗਾ ਇਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਅਤੇ ਇਸ ਦੇ 582 ਮਿਲੀਅਨ ਤੋਂ ਵੱਧ ਉਪਭੋਗਤਾ ਹਨ।

ਇਹ ਵੀ ਪੜ੍ਹੋ : ਚੀਨ ਨੇ ਫਿਰ ਕੀਤੀ ਤਾਈਵਾਨ 'ਚ ਘੁਸਪੈਠ, 26 ਫੌਜੀ ਜਹਾਜ਼ ਤੇ 4 ਜਲ ਸੈਨਾ ਦੇ ਜਹਾਜ਼ ਰੱਖਿਆ ਖੇਤਰ 'ਚ ਦਾਖਲ

ਲੇਖ ਦੇ ਅਨੁਸਾਰ "ਪ੍ਰਧਾਨ ਮੰਤਰੀ ਮੋਦੀ ਦਾ ਚੀਨੀ ਇੰਟਰਨੈੱਟ 'ਤੇ ਇਕ ਅਸਾਧਾਰਨ ਉਪਨਾਮ ਹੈ: ਮੋਦੀ ਲਾਓਕਸਿਅਨ। ਲਾਓਕਸਿਅਨ ਕੁਝ ਵਿਸ਼ੇਸ਼ ਯੋਗਤਾਵਾਂ ਵਾਲੇ ਇਕ ਬਜ਼ੁਰਗ ਅਮਰ ਆਦਮੀ ਨੂੰ ਦਰਸਾਉਂਦਾ ਹੈ। ਉਪਨਾਮ ਦਾ ਮਤਲਬ ਹੈ ਕਿ ਚੀਨ ਵਿੱਚ ਇੰਟਰਨੈੱਟ ਯੂਜ਼ਰਸ ਸੋਚਦੇ ਹਨ ਕਿ ਮੋਦੀ ਕੁਝ ਵੱਖਰਾ ਹੈ ਅਤੇ ਹੈਰਾਨੀਜਨਕ ਵੀ, ਹੋਰ ਆਗੂ ਦੀ ਤੁਲਨਾ 'ਚ।" ਉਹ ਲਿਖਦਾ ਹੈ ਕਿ ਚੀਨੀ ਲੋਕ ਮੋਦੀ ਦੇ ਪਹਿਰਾਵੇ ਅਤੇ ਸਰੀਰ ਦੀ ਭਾਸ਼ਾ ਦੋਵਾਂ ਵੱਲ ਇਸ਼ਾਰਾ ਕਰਦੇ ਹਨ ਅਤੇ ਉਨ੍ਹਾਂ ਦੀਆਂ ਕੁਝ ਨੀਤੀਆਂ ਨੂੰ ਭਾਰਤ ਦੀਆਂ ਪਿਛਲੀਆਂ ਨੀਤੀਆਂ ਤੋਂ ਵੱਖ ਮੰਨਦੇ ਹਨ।

ਇਹ ਵੀ ਪੜ੍ਹੋ : ਅਮਰੀਕਾ ਕਰੇਗਾ ਚੀਨੀ ਏਅਰਲਾਈਨਜ਼ ਕੰਪਨੀਆਂ ਨੂੰ ਬੈਨ, ਰੂਸੀ ਹਵਾਈ ਖੇਤਰ ਦੀ ਵਰਤੋਂ 'ਤੇ ਵੀ ਲੱਗੇਗੀ ਰੋਕ

ਕੁਝ ਚੀਨੀ ਨਾਗਰਿਕਾਂ ਦਾ ਮੰਨਣਾ ਹੈ ਕਿ ਭਾਰਤ ਦੇ ਰੂਸ, ਅਮਰੀਕਾ ਸਮੇਤ ਕਈ ਵੱਡੇ ਦੇਸ਼ਾਂ ਨਾਲ ਦੋਸਤਾਨਾ ਸਬੰਧ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ‘ਲਾਓਕਸਿਅਨ’ ਸ਼ਬਦ ਮੋਦੀ ਪ੍ਰਤੀ ਚੀਨੀ ਲੋਕਾਂ ਦੀ ਗੁੰਝਲਦਾਰ ਧਾਰਨਾ ਨੂੰ ਦਰਸਾਉਂਦਾ ਹੈ, ਜਿਸ ਵਿੱਚ ਉਤਸੁਕਤਾ, ਹੈਰਾਨੀ ਆਦਿ ਸ਼ਾਮਲ ਹਨ। ਮੂ ਨੇ ਕਿਹਾ, "ਮੈਂ ਲਗਭਗ 20 ਸਾਲਾਂ ਤੋਂ ਅੰਤਰਰਾਸ਼ਟਰੀ ਰਿਪੋਰਟਿੰਗ ਕਰ ਰਿਹਾ ਹਾਂ ਅਤੇ ਚੀਨੀ ਨੇਟੀਜ਼ਨਾਂ (ਇੰਟਰਨੈੱਟ ਉਪਭੋਗਤਾ) ਲਈ ਕਿਸੇ ਵਿਦੇਸ਼ੀ ਨੇਤਾ ਨੂੰ ਉਪਨਾਮ ਦੇਣਾ ਬਹੁਤ ਘੱਟ ਹੁੰਦਾ ਹੈ। ਮੋਦੀ ਦਾ ਸਰਨੇਮ ਸਭ ਤੋਂ ਉੱਪਰ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News