PM ਮੋਦੀ ਨੇ ਭਾਰਤ ਵੰਡ ਦੌਰਾਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ
Monday, Aug 14, 2023 - 12:16 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 'ਵੰਡ ਵਿਭਿਸ਼ਿਕਾ ਯਾਦਗਾਰੀ ਦਿਵਸ' ਦੇ ਮੌਕੇ 'ਤੇ ਦੇਸ਼ ਦੀ ਵੰਡ ਦੌਰਾਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਨੈਟਵਰਕਿੰਗ ਸਾਈਟ 'ਐਕਸ' (ਪਹਿਲਾਂ ਟਵਿੱਟਰ) 'ਤੇ ਲਿਖਿਆ, 'ਵੰਡ ਵਿਭਿਸ਼ਿਕਾ ਯਾਦਗਾਰੀ ਦਿਵਸ' ਉਨ੍ਹਾਂ ਭਾਰਤ ਵਾਸੀਆਂ ਨੂੰ ਸ਼ਰਧਾ ਪੂਰਨ ਯਾਦ ਕਰਨ ਦਾ ਮੌਕਾ ਹੈ, ਜਿਨ੍ਹਾਂ ਦਾ ਜੀਵਨ ਦੇਸ਼ ਦੀ ਵੰਡ ਦੀ ਭੇਟ ਚੜ੍ਹ ਗਿਆ । ਇਸਦੇ ਨਾਲ ਹੀ ਇਹ ਦਿਨ ਲੋਕਾਂ ਦੇ ਦੁੱਖ ਅਤੇ ਸੰਘਰਸ਼ ਦੀ ਵੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੂੰ ਦੇਸ਼ ਛੱਡਣ ਦਾ ਸੰਤਾਪ ਝੱਲਣ ਲਈ ਮਜਬੂਰ ਹੋਣਾ ਪਿਆ। ਅਜਿਹੇ ਸਾਰੇ ਲੋਕਾਂ ਨੂੰ ਮੇਰਾ ਪ੍ਰਣਾਮ।'
ਕੇਂਦਰ ਸਰਕਾਰ ਨੇ 14 ਅਗਸਤ ਨੂੰ 'ਵੰਡ ਵਿਭਿਸ਼ਿਕਾ ਯਾਦਗਾਰੀ ਦਿਵਸ' ਦੇ ਰੂਪ 'ਚ ਮਨਾਉਣ ਦੀ 2021 'ਚ ਐਲਾਨ ਕੀਤਾ ਸੀ। ਇਹ ਦਿਨ 1947 'ਚ ਭਾਰਤ ਦੀ ਵੰਡ ਦੌਰਾਨ ਲੋਕਾਂ ਦੇ ਦੁੱਖ ਅਤੇ ਤੰਗੀਆਂ ਦੀ ਯਾਦ ਕਰਾਉਂਦਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਵੰਡ ਦੌਰਾਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ।