PM ਮੋਦੀ ਨੇ ਕਾਰਗਿਲ ਵਿਜੇ ਦਿਵਸ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Friday, Jul 26, 2024 - 11:02 AM (IST)

PM ਮੋਦੀ ਨੇ ਕਾਰਗਿਲ ਵਿਜੇ ਦਿਵਸ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਦਰਾਸ- ਕਾਰਗਿਲ ਵਿਜੇ ਦਿਵਸ ਦੇ 25 ਸਾਲ ਪੂਰੇ ਹੋ ਗਏ ਹਨ। ਅੱਜ ਦੇ ਦਿਨ 1999 ਵਿਚ ਸਾਡੇ ਵੀਰ ਸਪੂਤਾਂ ਨੇ ਪਾਕਿਸਤਾਨੀ ਘੁਸਪੈਠੀਆਂ ਨੂੰ ਧੂੜ ਚਟਾਈ ਸੀ। ਵੀਰਾਂ ਦੀ ਯਾਦ ਵਿਚ ਅੱਜ ਦੇਸ਼ ਭਰ ਵਿਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦਰਾਸ ਪਹੁੰਚੇ, ਇੱਥੇ ਉਨ੍ਹਾਂ ਨੇ 1999 ਦੀ ਜੰਗ 'ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਭਾਰਤੀ ਫ਼ੌਜ ਨੇ 26 ਜੁਲਾਈ 1999 ਨੂੰ ਲੱਦਾਖ ਵਿਚ ਕਾਰਗਿਲ ਦੀਆਂ ਬਰਫ਼ੀਲੀਆਂ ਚੋਟੀਆਂ 'ਤੇ ਲੱਗਭਗ 3 ਮਹੀਨੇ ਦੀ ਲੰਬੀ ਲੜਾਈ ਵਿਚ ਜਿੱਤ ਮਗਰੋਂ 'ਆਪ੍ਰੇਸ਼ਨ ਵਿਜੇ' ਦੀ ਸਫ਼ਲ ਸਮਾਪਤੀ ਦਾ ਐਲਾਨ ਕੀਤਾ ਸੀ। ਜੰਗ ਵਿਚ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਦੀ ਯਾਦ ਵਿਚ 26 ਜੁਲਾਈ ਦੇ ਦਿਨ ਨੂੰ ਕਾਰਗਿਲ ਵਿਜੇ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ-  ਰਾਜ ਸਭਾ 'ਚ ਰਾਘਵ ਚੱਢਾ ਨੇ ਮਹਿੰਗਾਈ ਦੇ ਮੁੱਦੇ 'ਤੇ ਘੇਰੀ ਮੋਦੀ ਸਰਕਾਰ

ਮੈਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ: PM ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਕਾਰਗਿਲ ਯੁੱਧ ਦੌਰਾਨ ਮੈਂ ਇਕ ਆਮ ਦੇਸ਼ ਵਾਸੀ ਦੇ ਰੂਪ ਵਿਚ ਆਪਣੇ ਸੈਨਿਕਾਂ ਵਿਚ ਸ਼ਾਮਲ ਸੀ। ਅੱਜ ਜਦੋਂ ਮੈਂ ਫਿਰ ਕਾਰਗਿਲ ਦੀ ਧਰਤੀ 'ਤੇ ਆਇਆ ਹਾਂ ਤਾਂ ਸੁਭਾਵਿਕ ਹੈ ਕਿ ਉਹ ਯਾਦਾਂ ਮੇਰੇ ਦਿਮਾਗ 'ਚ ਤਾਜ਼ਾ ਹੋ ਗਈਆਂ ਹਨ। ਮੈਨੂੰ ਯਾਦ ਹੈ ਕਿ ਕਿਵੇਂ ਸਾਡੀਆਂ ਫੌਜਾਂ ਨੇ ਇੰਨੀ ਉੱਚਾਈ 'ਤੇ ਅਜਿਹੇ ਮੁਸ਼ਕਲ ਲੜਾਕੂ ਆਪਰੇਸ਼ਨ ਨੂੰ ਅੰਜ਼ਾਮ ਦਿੱਤਾ। ਮੈਂ ਅਜਿਹੇ ਸਾਰੇ ਬਹਾਦਰ ਵੀਰਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਨੂੰ ਜਿੱਤ ਦਿਵਾਈ। ਮੈਂ ਉਨ੍ਹਾਂ ਸ਼ਹੀਦਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਕਾਰਗਿਲ ਵਿਚ ਮਾਂ ਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।

ਇਹ ਵੀ ਪੜ੍ਹੋ- ਅਜੇ ਜੇਲ੍ਹ 'ਚ ਹੀ ਰਹਿਣਗੇ ਕੇਜਰੀਵਾਲ, ਅਦਾਲਤ ਨੇ ਵਧਾਈ ਨਿਆਂਇਕ ਹਿਰਾਸਤ

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਸਾਡੇ ਹਥਿਆਰਬੰਦ ਬਲਾਂ ਦੇ ਵੀਰਤਾਪੂਰਨ ਕੋਸ਼ਿਸ਼ਾਂ, ਬਲਿਦਾਨਾਂ ਦਾ ਸਨਮਾਨ ਕਰਦਾ ਹੈ। ਕਾਰਗਿਲ ਵਿਜੇ ਦਿਵਸ ਦਰਸਾਉਂਦਾ ਹੈ ਕਿ ਦੇਸ਼ ਖ਼ਾਤਰ ਦਿੱਤੇ ਜਾਣ ਵਾਲੇ ਬਲਿਦਾਨ ਅਮਰ ਹੁੰਦੇ ਹਨ। ਕਾਰਗਿਲ 'ਚ ਅਸੀਂ ਨਾ ਸਿਰਫ਼ ਯੁੱਧ ਜਿੱਤਿਆ, ਸਗੋਂ ਸੱਚਾਈ, ਸੰਜਮ ਅਤੇ ਸ਼ਕਤੀ ਦਾ ਉਦਾਹਰਣ ਵੀ ਪੇਸ਼ ਕੀਤਾ। ਪਾਕਿਸਤਾਨ 'ਤੇ ਤੰਜ਼ ਕੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਜਦੋਂ ਵੀ ਕੋਈ ਦਲੇਰੀ ਕੀਤੀ ਹੈ, ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉਸ ਨੇ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ। ਸਾਡੇ ਵੀਰ ਜਵਾਨ ਅੱਤਵਾਦ ਨੂੰ ਕੁਚਲ ਦੇਣਗੇ, ਦੁਸ਼ਮਣ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ-  ਮਨਾਲੀ 'ਚ ਕੁਦਰਤ ਦਾ ਕਹਿਰ; ਬੱਦਲ ਫਟਣ ਕਾਰਨ ਮਚੀ ਹਾਹਾਕਾਰ, ਕਈ ਘਰ ਹੋਏ ਤਬਾਹ (ਵੀਡੀਓ)


author

Tanu

Content Editor

Related News