ਵਿਜੇ ਮਾਲਿਆ ਤੇ ਨੀਰਵ ਮੋਦੀ ਸਣੇ 21 ਲੋਕ 'ਭਗੌੜੇ ਆਰਥਿਕ ਅਪਰਾਧੀ' ਐਲਾਨੇ, 2178 ਕਰੋੜ ਦੀ ਜਾਇਦਾਦ ਜ਼ਬਤ
Monday, May 04, 2026 - 04:33 PM (IST)
ਬਿਜ਼ਨੈੱਸ ਡੈਸਕ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦੇਸ਼ ਦੇ ਵੱਡੇ ਬੈਂਕਾਂ ਨੂੰ ਚੂਨਾ ਲਗਾ ਕੇ ਵਿਦੇਸ਼ ਭੱਜਣ ਵਾਲੇ ਆਰਥਿਕ ਅਪਰਾਧੀਆਂ ਖਿਲਾਫ ਸ਼ਿਕੰਜਾ ਹੋਰ ਕੱਸ ਦਿੱਤਾ ਹੈ। ED ਦੀ ਸਾਲਾਨਾ ਰਿਪੋਰਟ ਅਨੁਸਾਰ, ਪਿਛਲੇ ਸੱਤ ਸਾਲਾਂ ਦੌਰਾਨ ਹੁਣ ਤੱਕ 21 ਲੋਕਾਂ ਨੂੰ 'ਭਗੌੜੇ ਆਰਥਿਕ ਅਪਰਾਧੀ' (FEO) ਐਲਾਨਿਆ ਜਾ ਚੁੱਕਾ ਹੈ। ਇਨ੍ਹਾਂ ਵਿੱਚ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ, ਹੀਰਾ ਕਾਰੋਬਾਰੀ ਨੀਰਵ ਮੋਦੀ, ਯੂਕੇ ਸਥਿਤ ਹਥਿਆਰ ਸਲਾਹਕਾਰ ਸੰਜੇ ਭੰਡਾਰੀ ਅਤੇ ਗੈਂਗਸਟਰ ਇਕਬਾਲ ਮਿਰਚੀ ਦੀ ਪਤਨੀ ਹਾਜਰਾ ਇਕਬਾਲ ਮੇਮਣ ਵਰਗੇ ਵੱਡੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
2178 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ
ਸਰਕਾਰੀ ਅੰਕੜਿਆਂ ਮੁਤਾਬਕ, ED ਨੇ ਹੁਣ ਤੱਕ ਇਨ੍ਹਾਂ ਅਪਰਾਧੀਆਂ ਦੀ 2178.34 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹੁਣ ਤੱਕ ਕੁੱਲ 54 ਵਿਅਕਤੀਆਂ ਵਿਰੁੱਧ 'ਭਗੌੜਾ ਆਰਥਿਕ ਅਪਰਾਧੀ ਐਕਟ' (FEOA) ਤਹਿਤ ਕਾਰਵਾਈ ਸ਼ੁਰੂ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 21 ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ 21 ਵਿੱਚੋਂ 9 ਵਿਅਕਤੀਆਂ ਨੂੰ ਸਾਲ 2025-26 ਦੌਰਾਨ ਹੀ ਭਗੌੜਾ ਐਲਾਨਿਆ ਗਿਆ ਹੈ, ਜੋ ED ਦੀ ਤੇਜ਼ੀ ਨਾਲ ਕੀਤੀ ਜਾ ਰਹੀ ਕਾਰਵਾਈ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਕਰੋੜਾਂ ਕਾਰੋਬਾਰੀਆਂ 'ਤੇ ਮੰਡਰਾਇਆ ਰੋਜ਼ੀ-ਰੋਟੀ ਦਾ ਸੰਕਟ, ਸਪਲਾਈ ਚੇਨ 'ਤੇ ਵੀ ਪਵੇਗਾ ਬੁਰਾ ਪ੍ਰਭਾਵ
ਕੌਣ ਹੁੰਦਾ ਹੈ 'ਭਗੌੜਾ ਆਰਥਿਕ ਅਪਰਾਧੀ'?
ਕਾਨੂੰਨ ਮੁਤਾਬਕ, ਭਗੌੜਾ ਆਰਥਿਕ ਅਪਰਾਧੀ ਉਹ ਵਿਅਕਤੀ ਹੁੰਦਾ ਹੈ ਜਿਸ ਵਿਰੁੱਧ 100 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੇ ਅਪਰਾਧ ਲਈ ਗ੍ਰਿਫਤਾਰੀ ਵਾਰੰਟ ਜਾਰੀ ਹੋ ਚੁੱਕਾ ਹੋਵੇ ਅਤੇ ਉਹ ਭਾਰਤ ਛੱਡ ਕੇ ਚਲਾ ਗਿਆ ਹੋਵੇ ਜਾਂ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਵਾਪਸ ਆਉਣ ਤੋਂ ਇਨਕਾਰ ਕਰ ਰਿਹਾ ਹੋਵੇ।
ਇਨ੍ਹਾਂ ਦੇ ਮਾਮਲੇ ਅਜੇ ਅਦਾਲਤ ਵਿੱਚ ਹਨ ਵਿਚਾਰ ਅਧੀਨ ਜਿੱਥੇ 21 ਲੋਕਾਂ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ, ਉੱਥੇ ਹੀ ਹੀਰਾ ਕਾਰੋਬਾਰੀ ਮੇਹੁਲ ਚੋਕਸੀ, ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਅਤੇ ਮਹਾਦੇਵ ਐਪ ਦੇ ਪ੍ਰਮੋਟਰ ਸੌਰਭ ਚੰਦਰਾਕਰ ਤੇ ਰਵੀ ਉੱਪਲ ਦੇ ਮਾਮਲੇ ਅਜੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹਨ।
ਇਹ ਵੀ ਪੜ੍ਹੋ : ਹਵਾਈ ਮੁਸਾਫਰਾਂ ਲਈ ਵੱਡੀ ਖੁਸ਼ਖਬਰੀ, ਏਅਰਲਾਈਨ ਦੀ ਟਿਕਟ ਹੋਵੇਗੀ ਸਸਤੀ, ਮਿਲੇਗੀ ਇੰਨੀ ਛੋਟ
ਹਥਿਆਰ ਸੌਦਾਗਰ ਸੰਜੇ ਭੰਡਾਰੀ 'ਤੇ ਵੱਡਾ ਖੁਲਾਸਾ
ਰਿਪੋਰਟ ਵਿੱਚ ਸੰਜੇ ਭੰਡਾਰੀ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ, ਜੋ 2016 ਵਿੱਚ ਨੇਪਾਲ ਦੇ ਰਸਤੇ ਲੰਡਨ ਭੱਜ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਕੋਲ 655 ਕਰੋੜ ਰੁਪਏ ਦੀ ਅਣਐਲਾਨੀ ਵਿਦੇਸ਼ੀ ਆਮਦਨ ਅਤੇ 100 ਕਰੋੜ ਤੋਂ ਵੱਧ ਦੀਆਂ ਵਿਦੇਸ਼ੀ ਜਾਇਦਾਦਾਂ ਹਨ। ਉਸ ਨੇ ਯੂਏਈ (UAE) ਅਤੇ ਯੂਕੇ (UK) ਵਿੱਚ ਕਈ ਜਾਇਦਾਦਾਂ ਵਿੱਚ ਨਿਵੇਸ਼ ਕੀਤਾ ਹੋਇਆ ਹੈ, ਜਿਨ੍ਹਾਂ ਨੂੰ ਜ਼ਬਤ ਕਰਨ ਲਈ ED ਨੇ ਅਦਾਲਤ ਤੱਕ ਪਹੁੰਚ ਕੀਤੀ ਹੈ।
ਇਹ ਵੀ ਪੜ੍ਹੋ : ਬੈਂਕਾਂ ਅਤੇ ਕਸਟਮ ਵਿਭਾਗ ਵਿਚਾਲੇ ਟੈਕਸ ਦੀ 'ਜੰਗ': ਸੋਨੇ ਦੀ ਦਰਾਮਦ ਡਿੱਗੀ, 30 ਸਾਲਾਂ ਬਾਅਦ ਬਣੇ ਅਜਿਹੇ ਹਾਲਾਤ
ਇਹ ਵੀ ਪੜ੍ਹੋ : ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ
ਇਹ ਵੀ ਪੜ੍ਹੋ : ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN Card, IT ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
