PM ਮੋਦੀ ਨੇ ਸੋਮਨਾਥ ਮੰਦਰ ’ਚ ਕੀਤੀ ਪੂਜਾ

Monday, Mar 03, 2025 - 11:35 AM (IST)

PM ਮੋਦੀ ਨੇ ਸੋਮਨਾਥ ਮੰਦਰ ’ਚ ਕੀਤੀ ਪੂਜਾ

ਗਿਰ ਸੋਮਨਾਥ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਗ੍ਰਹਿ ਸੂਬੇ ਗੁਜਰਾਤ ਦੇ ਤਿੰਨ ਦਿਨਾਂ ਦੌਰੇ ਦੇ ਦੂਜੇ ਦਿਨ ਐਤਵਾਰ ਗਿਰ ਸੋਮਨਾਥ ਜ਼ਿਲ੍ਹੇ ’ਚ ਸਥਿਤ ਸੋਮਨਾਥ ਮੰਦਰ ’ਚ ਪੂਜਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਭਾਸ ਪਾਟਨ ਵਿਖੇ ਸਥਿਤ 12 ਜਯੋਤਿਰਲਿੰਗਾਂ ’ਚੋਂ ਇਕ ਪਹਿਲੇ ਸ਼ਿਵ ਮੰਦਰ ਦਾ ਦੌਰਾ ਕੀਤਾ ਤੇ ਪ੍ਰਾਰਥਨਾ ਕੀਤੀ। ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਾਸਨ ਲਈ ਰਵਾਨਾ ਹੋ ਗਏ ਜੋ ਗਿਰ ਵਾਈਲਡਲਾਈਫ ਸੈਂਚੁਰੀ ਦਾ ਮੁੱਖ ਦਫਤਰ ਹੈ। ਇਹ ਏਸ਼ੀਆਈ ਸ਼ੇਰਾਂ ਦਾ ਇਕ ਵਿਲੱਖਣ ਨਿਵਾਸ ਸਥਾਨ ਵੀ ਹੈ ਜੋ ਗੁਆਂਢੀ ਜੂਨਾਗੜ੍ਹ ਜ਼ਿਲ੍ਹੇ ’ਚ ਸਥਿਤ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ’ਚ ਪਸ਼ੂ ਬਚਾਅ, ਸੰਭਾਲ ਤੇ ਮੁੜ ਵਸੇਬਾ ਕੇਂਦਰ ਵਨਤਾਰਾ ਦਾ ਦੌਰਾ ਕੀਤਾ। ਤਿੰਨ ਹਜ਼ਾਰ ਏਕੜ ’ਚ ਫੈਲਿਆ ਵਨਤਾਰਾ ਰਿਲਾਇੰਸ ਦੀ ਜਾਮਨਗਰ ਰਿਫਾਇਨਰੀ ਦੇ ਕੰਪਲੈਕਸ ’ਚ ਸਥਿਤ ਹੈ। ਇਹ ਜੰਗਲੀ ਜੀਵਾਂ ਦੀ ਭਲਾਈ ਨੂੰ ਸਮਰਪਿਤ ਬਚਾਅ ਕੇਂਦਰ ਹੈ ਜੋ ਦੁਰਵਿਹਾਰ ਤੇ ਸ਼ੋਸ਼ਣ ਤੋਂ ਬਚਾਏ ਗਏ ਜਾਨਵਰਾਂ ਨੂੰ ਪਨਾਹ, ਮੁੜ ਵਸੇਬਾ ਤੇ ਮੈਡੀਕਲ ਸੰਭਾਲ ਮੁਹੱਈਆ ਕਰਦਾ ਹੈ।

ਉਹ ਸੋਮਵਾਰ ਵਿਸ਼ਵ ਜੰਗਲੀ ਜੀਵ ਦਿਵਸ ਦੇ ਮੌਕੇ ’ਤੇ ਸਾਸਨ ਵਿਖੇ ‘ਸ਼ੇਰ ਸਫਾਰੀ’ ਦਾ ਆਨੰਦ ਲੈਣਗੇ ਤੇ ਰਾਸ਼ਟਰੀ ਜੰਗਲੀ ਜੀਵ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਤੋਂ ਪਹਿਲਾਂ ਦਿਨ ਵੇਲੇ ਪ੍ਰਧਾਨ ਮੰਤਰੀ ਨੇ ਜਾਮਨਗਰ ਜ਼ਿਲੇ ’ਚ ਜਾਨਵਰ ਬਚਾਅ, ਸੰਭਾਲ ਤੇ ਮੁੜ ਵਸੇਬਾ ਕੇਂਦਰ ਵੰਤਾਰਾ ਦਾ ਦੌਰਾ ਕੀਤਾ ਸੀ।


author

Tanu

Content Editor

Related News