ਰਵਾਇਤੀ ਇਲਾਜ ਨੂੰ ਉਹ ਪਛਾਣ ਨਹੀਂ ਮਿਲਦੀ ਜਿਸ ਦਾ ਉਹ ਹੱਕਦਾਰ ਹੈ : PM ਮੋਦੀ

Saturday, Dec 20, 2025 - 09:46 AM (IST)

ਰਵਾਇਤੀ ਇਲਾਜ ਨੂੰ ਉਹ ਪਛਾਣ ਨਹੀਂ ਮਿਲਦੀ ਜਿਸ ਦਾ ਉਹ ਹੱਕਦਾਰ ਹੈ : PM ਮੋਦੀ

ਨਵੀਂ ਦਿੱਲੀ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਵਾਇਤੀ ਇਲਾਜ ਨੂੰ ਉਹ ਮਾਨਤਾ ਨਹੀਂ ਮਿਲਦੀ, ਜਿਸ ਦਾ ਉਹ ਹੱਕਦਾਰ ਹੈ ਅਤੇ ਆਪਣੀ ਪਹੁੰਚ ਵਧਾਉਣ ਲਈ ਉਸ ਨੂੰ ਵਿਗਿਆਨ ਰਾਹੀਂ ਲੋਕਾਂ ਦਾ ਵਿਸ਼ਵਾਸ ਜਿੱਤਣਾ ਹੋਵੇਗਾ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਰਵਾਇਤੀ ਇਲਾਜ ’ਤੇ ਗਲੋਬਲ ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਖੋਜ ਨੂੰ ਮਜ਼ਬੂਤ ​​ਕਰਨ, ਡਿਜੀਟਲ ਤਕਨਾਲੋਜੀ ਦੀ ਵਰਤੋਂ ਕਰਨ ਅਤੇ ਇਕ ਭਰੋਸੇਯੋਗ ਰੈਗੂਲੇਟਰੀ ਢਾਂਚਾ ਵਿਕਸਤ ਕਰਨ ਨਾਲ ਰਵਾਇਤੀ ਇਲਾਜ ਨੂੰ ਹੋਰ ਹੁਲਾਰਾ ਮਿਲੇਗਾ।

ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਵਾਇਤੀ ਇਲਾਜ ਦੀ ਗੱਲ ਆਉਂਦੀ ਹੈ ਤਾਂ ਸੁਰੱਖਿਆ ਅਤੇ ਸਬੂਤਾਂ ਨਾਲ ਸਬੰਧਤ ਸਵਾਲ ਹਮੇਸ਼ਾ ਉੱਠਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਇਸ ਦਿਸ਼ਾ ’ਚ ਲਗਾਤਾਰ ਕੰਮ ਕਰ ਰਿਹਾ ਹੈ। ਇਸ ਸਿਖਰ ਸੰਮੇਲਨ ’ਚ ਤੁਸੀਂ ਸਾਰਿਆਂ ਨੇ ਅਸ਼ਵਗੰਧਾ ਦੀ ਉਦਾਹਰਣ ਦੇਖੀ ਹੈ। ਸਦੀਆਂ ਤੋਂ ਇਸ ਦੀ ਵਰਤੋਂ ਰਵਾਇਤੀ ਡਾਕਟਰੀ ਪ੍ਰਣਾਲੀਆਂ ’ਚ ਹੁੰਦੀ ਰਹੀ ਹੈ। ਕੋਵਿਡ-19 ਦੌਰਾਨ ਇਸ ਦੀ ਵਿਸ਼ਵਵਿਆਪੀ ਮੰਗ ਤੇਜ਼ੀ ਨਾਲ ਵਧੀ ਅਤੇ ਇਸ ਦੀ ਵਰਤੋਂ ਕਈ ਦੇਸ਼ਾਂ ’ਚ ਹੋਣ ਲੱਗੀ।

ਪੜ੍ਹੋ ਇਹ ਵੀ - 4 ਗਰਲਫ੍ਰੈਂਡ, 3 ਪ੍ਰੇਗਨੇਂਟ ਤੇ SDM ਨੂੰ ਜੜ੍ਹਿਆ ਥੱਪੜ..., AI ਨਾਲ ਬਣੇ ਫਰਜ਼ੀ IAS ਦਾ ਕਾਰਾ ਉੱਡਾ ਦੇਵੇਗਾ ਤੁਹਾਡੇ

ਕਈ ਇਤਿਹਾਸਕ ‘ਆਯੁਸ਼ ਪਹਿਲ’ ਦੀ ਸ਼ੁਰੂਆਤ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਪਣੀ ਖੋਜ ਅਤੇ ਸਬੂਤ-ਆਧਾਰਿਤ ਤਸਦੀਕ ਰਾਹੀਂ ਅਸ਼ਵਗੰਧਾ ਨੂੰ ਉਤਸ਼ਾਹਿਤ ਕਰ ਰਿਹਾ ਹੈ। ਮੋਦੀ ਨੇ ਕਈ ਇਤਿਹਾਸਕ ‘ਆਯੁਸ਼ ਪਹਿਲ’ ਦੀ ਵੀ ਸ਼ੁਰੂਆਤ ਕੀਤੀ, ਜਿਸ ’ਚ ‘ਮਾਈ ਆਯੁਸ਼ ਇੰਟੀਗ੍ਰੇਟਿਡ ਸਰਵਿਸਿਜ਼ ਪੋਰਟਲ’ (ਐੱਮ. ਏ. ਆਈ. ਐੱਸ. ਪੀ.) ਸ਼ਾਮਲ ਹੈ। ਉਨ੍ਹਾਂ ਨੇ ‘ਆਯੁਸ਼ ਮਾਰਕ’ ਦਾ ਵੀ ਉਦਘਾਟਨ ਕੀਤਾ, ਜਿਸ ਨੂੰ ਆਯੁਸ਼ ਉਤਪਾਦਾਂ ਅਤੇ ਸੇਵਾਵਾਂ ਦੀ ਗੁਣਵੱਤਾ ਲਈ ਇਕ ਵਿਸ਼ਵਵਿਆਪੀ ਮਿਆਰ ਵਜੋਂ ਦੇਖਿਆ ਜਾ ਰਿਹਾ ਹੈ। ਮੋਦੀ ਨੇ ਯੋਗ ਸਿਖਲਾਈ ’ਤੇ ਡਬਲਿਊ.ਐੱਚ.ਓ. ਦੀ ਤਕਨੀਕੀ ਰਿਪੋਰਟ ਅਤੇ ‘ਫ੍ਰਾਮ ਰੂਟਸ ਟੂ ਗਲੋਬਲ ਰੀਚ : 11 ਈਅਰਜ਼ ਆਫ ਟ੍ਰਾਂਸਫਾਰਮੇਸ਼ਨ ਇਨ ਆਯੁਸ਼’ ਸਿਰਲੇਖ ਵਾਲੀ ਇਕ ਕਿਤਾਬ ਦੀ ਘੁੰਢ ਚੁਕਾਈ ਕੀਤੀ। ਉਨ੍ਹਾਂ ਨੇ ਅਸ਼ਵਗੰਧਾ ’ਤੇ ਇਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ, ਜੋ ਭਾਰਤ ਦੀ ਰਵਾਇਤੀ ਔਸ਼ਧੀ ਵਿਰਾਸਤ ਦੇ ਵਿਸ਼ਵਵਿਆਪੀ ਮਹੱਤਵ ਨੂੰ ਦਰਸਾਉਂਦੀ ਹੈ।

ਪੜ੍ਹੋ ਇਹ ਵੀ - ਗੱਡੀ 'ਚ ਆਂਡੇ ਖਾਂਦੇ ਸਮੇਂ ਸਰਕਾਰੀ ਅਧਿਆਪਕ ਨਾਲ ਵਾਪਰੀ ਅਜਿਹੀ ਘਟਨਾ, ਪੈ ਗਿਆ ਚੀਕ-ਚਿਹਾੜਾ

 


author

rajwinder kaur

Content Editor

Related News