ਘੱਟ ਦ੍ਰਿਸ਼ਟੀ ਕਾਰਨ ਨਹੀਂ ਉਤਰਿਆ PM ਮੋਦੀ ਦਾ ਹੈਲੀਕਾਪਟਰ, ਕੋਲਕਾਤਾ ਹਵਾਈ ਅੱਡੇ ''ਤੇ ਭੇਜਿਆ ਵਾਪਸ

Saturday, Dec 20, 2025 - 01:15 PM (IST)

ਘੱਟ ਦ੍ਰਿਸ਼ਟੀ ਕਾਰਨ ਨਹੀਂ ਉਤਰਿਆ PM ਮੋਦੀ ਦਾ ਹੈਲੀਕਾਪਟਰ, ਕੋਲਕਾਤਾ ਹਵਾਈ ਅੱਡੇ ''ਤੇ ਭੇਜਿਆ ਵਾਪਸ

ਕੋਲਕਾਤਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈਲੀਕਾਪਟਰ ਸੰਘਣੀ ਧੁੰਦ ਵਿਚ ਘੱਟ ਦ੍ਰਿਸ਼ਟੀ ਕਾਰਨ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੇ ਤਾਹਿਰਪੁਰ ਹੈਲੀਪੈਡ 'ਤੇ ਉਤਰਨ ਵਿਚ ਅਸਮਰੱਥ ਰਿਹਾ। ਇਸ ਦੀ ਜਾਣਕਾਰੀ ਇਕ ਅਧਿਕਾਰੀ ਵਲੋਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਜਦੋਂ ਉਤਰਨ ਵਾਲਾ ਸੀ ਤਾਂ ਉਹ ਘੱਟ ਦ੍ਰਿਸ਼ਟੀ ਕਾਰਨ ਹੈਲੀਪੈਡ ਦੇ ਉੱਪਰ ਨੂੰ ਘੁੰਮਦਾ ਰਿਹਾ, ਜਿਸ ਤੋਂ ਬਾਅਦ ਉਸ ਨੂੰ ਕੋਲਕਾਤਾ ਹਵਾਈ ਅੱਡੇ 'ਤੇ ਵਾਪਸ ਭੇਜ ਦਿੱਤਾ ਗਿਆ। ਜਦੋਂ ਆਖਰੀ ਰਿਪੋਰਟਾਂ ਆਈਆਂ ਤਾਂ ਪ੍ਰਧਾਨ ਮੰਤਰੀ ਹਵਾਈ ਅੱਡੇ 'ਤੇ ਮੌਸਮ ਦੇ ਹਾਲਾਤਾਂ ਬਾਰੇ ਹੋਰ ਅਪਡੇਟਸ ਦੀ ਉਡੀਕ ਕਰ ਰਹੇ ਸਨ।

ਪੜ੍ਹੋ ਇਹ ਵੀ - 4 ਗਰਲਫ੍ਰੈਂਡ, 3 ਪ੍ਰੇਗਨੇਂਟ ਤੇ SDM ਨੂੰ ਜੜ੍ਹਿਆ ਥੱਪੜ..., AI ਨਾਲ ਬਣੇ ਫਰਜ਼ੀ IAS ਦਾ ਕਾਰਾ ਉੱਡਾ ਦੇਵੇਗਾ ਤੁਹਾਡੇ

ਇਸ ਸਬੰਧ ਵਿਚ ਅਧਿਕਾਰੀ ਨੇ ਕਿਹਾ ਕਿ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਹੁਣ ਪ੍ਰਧਾਨ ਮੰਤਰੀ ਮੋਦੀ ਸੜਕ ਰਾਹੀਂ ਤਾਹਿਰਪੁਰ ਵਿੱਚ ਰੈਲੀ ਵਾਲੀ ਥਾਂ 'ਤੇ ਪਹੁੰਚਣਗੇ ਜਾਂ ਮੌਸਮ ਸਾਫ਼ ਹੋਣ ਦੀ ਉਡੀਕ ਕਰਨਗੇ ਅਤੇ ਫਿਰ ਹੈਲੀਕਾਪਟਰ ਰਾਹੀਂ ਜਾਣ ਦੀ ਦੁਬਾਰਾ ਕੋਸ਼ਿਸ਼ ਕਰਨਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਵੇਰੇ ਲਗਭਗ 10:40 ਵਜੇ ਕੋਲਕਾਤਾ ਪਹੁੰਚੇ ਅਤੇ ਫਿਰ ਹੈਲੀਕਾਪਟਰ ਰਾਹੀਂ ਨਾਦੀਆ ਜ਼ਿਲ੍ਹੇ ਦੇ ਤਾਹਿਰਪੁਰ ਲਈ ਰਵਾਨਾ ਹੋਏ। ਤਾਹਿਰਪੁਰ ਪਹੁੰਚਣ 'ਤੇ ਉਹ ਪੱਛਮੀ ਬੰਗਾਲ ਵਿੱਚ ਹਾਈਵੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਉਹ ਭਾਜਪਾ ਦੀ ਰਾਜਨੀਤਿਕ ਰੈਲੀ, "ਪਰਿਵਰਤਨ ਸੰਕਲਪ ਸਭਾ" ਨੂੰ ਸੰਬੋਧਨ ਕਰਨਗੇ।

ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ


author

rajwinder kaur

Content Editor

Related News