ਨਵੇਂ ਸਾਲ ''ਤੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Wednesday, Jan 01, 2020 - 10:15 AM (IST)

ਨਵੇਂ ਸਾਲ ''ਤੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2020 'ਚ ਸੁੱਖ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ। ਪੀ. ਐੱਮ. ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਸਾਲ 2020 ਆਨੰਦ ਅਤੇ ਖੁਸ਼ਹਾਲੀ ਨਾਲ ਭਰਿਆ ਹੋਵੇ। ਸਾਰੇ ਸਿਹਤਮੰਦ ਹੋਣ ਅਤੇ ਸਾਰੀਆਂ ਦੀਆਂ ਇੱਛਾਵਾਂ ਪੂਰੀਆਂ ਹੋਣ। ਤੁਹਾਨੂੰ ਸਾਰਿਆਂ ਨੂੰ ਸਾਲ 2020 ਦੀਆਂ ਸ਼ੁੱਭਕਾਮਨਾਵਾਂ। ਮੋਦੀ ਨੇ ਇਸ ਦੇ ਨਾਲ ਕੈਬਨਿਟ ਦੇ ਹੋਰ ਸੀਨੀਅਰ ਮੰਤਰੀਆਂ, ਵਿਰੋਧੀ ਦਲਾਂ ਦੇ ਨੇਤਾਵਾਂ ਨੇ ਵੀ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ।

PunjabKesari

ਮੋਦੀ ਨੇ ਇਕ ਸਮਰਥਕ ਦੇ ਵੀਡੀਓ ਨੂੰ ਰੀਟਵੀਟ ਵੀ ਕੀਤਾ ਹੈ, ਜਿਸ 'ਚ 2019 'ਚ ਪੀ. ਐੱਮ. ਮੋਦੀ ਅਤੇ ਦੇਸ਼ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਵੀਡੀਓ ਬਣਾਇਆ ਗਿਆ ਸੀ। ਇਸ ਨੂੰ ਰੀਟਵੀਟ ਕਰਦੇ ਹੋਏ ਮੋਦੀ ਨੇ ਲਿਖਿਆ ਕਿ ਬਹੁਤ ਸੁੰਦਰ ਵਿਵਸਥਾ! 2019 'ਚ ਅਸੀਂ ਜਿੰਨੀ ਤਰੱਕੀ ਕੀਤੀ, ਉਸ 'ਚੋਂ ਕਾਫੀ ਕੁਝ ਕਵਰ ਕੀਤਾ ਗਿਆ ਹੈ। ਉਮੀਦ ਕਰਦਾ ਹਾਂ ਕਿ 2020 'ਚ ਵੀ ਜਨਤਾ ਦੀ ਸ਼ਕਤੀ ਅਤੇ ਕੋਸ਼ਿਸ਼ਾਂ ਤੋਂ ਅਸੀਂ ਭਾਰਤ ਨੂੰ ਬਦਲਾਂਗੇ ਅਤੇ 130 ਕਰੋੜ ਦੇਸ਼ ਵਾਸੀਆਂ ਨੂੰ ਹੋਰ ਖੁਸ਼ਹਾਲ ਬਣਾ ਸਕਣਗੇ।

PunjabKesari


author

Tanu

Content Editor

Related News