ਮੋਦੀ ਤੇ ਮੋਨਾਕੋ ਦੇ ਰਾਸ਼ਟਰ ਮੁਖੀ ਵਿਚਾਲੇ ਜਲਵਾਯੂ ਤਬਦੀਲੀ ਮੁੱਦੇ ''ਤੇ ਹੋਈ ਅਹਿਮ ਬੈਠਕ

Tuesday, Feb 05, 2019 - 06:32 PM (IST)

ਮੋਦੀ ਤੇ ਮੋਨਾਕੋ ਦੇ ਰਾਸ਼ਟਰ ਮੁਖੀ ਵਿਚਾਲੇ ਜਲਵਾਯੂ ਤਬਦੀਲੀ ਮੁੱਦੇ ''ਤੇ ਹੋਈ ਅਹਿਮ ਬੈਠਕ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਨਾਕੋ ਦੇ ਰਾਸ਼ਟਰ ਮੁਖੀ ਪ੍ਰਿੰਸ ਅਲਬਰਟ ਦੂਜੇ ਨਾਲ ਹੈਦਰਾਬਾਦ ਹਾਊਸ 'ਚ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪੀ. ਐੱਮ. ਮੋਦੀ ਅਤੇ ਪ੍ਰਿੰਸ ਅਲਬਰਟ ਦੂਜੇ ਵਿਚਾਲੇ ਕਈ ਮਾਮਲਿਆਂ 'ਤੇ ਗੱਲਬਾਤ ਹੋਈ, ਜਿਨ੍ਹਾਂ 'ਚ ਵਿਸ਼ੇਸ਼ ਤੌਰ 'ਤੇ ਨਵਿਆਉਣਯੋਗ ਊਰਜਾ ਖੇਤਰ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ 'ਚ ਸਹਿਯੋਗ ਵਧਾਉਣ 'ਤੇ ਚਰਚਾ ਹੋਈ। ਜ਼ਿਕਰਯੋਗ ਹੈ ਕਿ ਪ੍ਰਿੰਸ ਅਲਬਰਟ ਦੂਜੇ ਇੱਕ ਹਫਤੇ ਦੀ ਲੰਬੀ ਯਾਤਰਾ ਲਈ ਸੋਮਵਾਰ ਨੂੰ ਦਿੱਲੀ ਪਹੁੰਚੇ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਹੈ ਕਿ ਵਿਸ਼ੇਸ਼ ਤੌਰ 'ਤੇ ਵਾਤਾਵਰਨ ਤੇ ਜਲਵਾਯੂ ਤਬਦੀਲੀ ਸਮੇਤ ਨਵਿਆਉਣਯੋਗ ਊਰਜਾ 'ਚ ਸਹਿਯੋਗ ਵਧਾਉਣ 'ਤੇ ਗੱਲਬਾਤ ਹੋਈ। ਉਨ੍ਹਾਂ ਨੇ ਟਵਿੱਟਰ 'ਤੇ ਕਿਹਾ ਕਿ ਭਾਰਤ ਅਤੇ ਮੋਨਾਕੋ ਵਿਚਾਲੇ 2007 'ਚ ਰਾਜਨੀਤਿਕ ਸੰਬੰਧ ਸਥਾਪਿਤ ਹੋਏ ਸਨ।

ਰਵੀਸ਼ ਕੁਮਾਰ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰਿੰਸ ਅਲਬਰਟ ਦੂਜੇ ਨਾਲ ਮੁਲਾਕਾਤ ਕੀਤੀ ਅਤੇ ਵਾਤਾਵਰਨ, ਵਿਸ਼ੇਸ਼ ਤੌਰ 'ਤੇ ਨਵਿਆਉਣਯੋਗ ਊਰਜਾ, ਭਾਰਤ 'ਚ ਨਿਵੇਸ਼, ਸਮਾਰਟ ਸਿਟੀ, ਸਮੁੰਦਰੀ ਹਾਲਾਤਾਂ, ਸੈਰ-ਸਪਾਟਾਂ ਅਤੇ ਲੋਕਾਂ ਦੇ ਆਪਸੀ ਸੰਪਰਕ ਦੇ ਖੇਤਰਾਂ 'ਚ ਸਹਿਯੋਗ ਦੇ ਮੌਕੇ 'ਤੇ ਚਰਚਾ ਕੀਤੀ। ਪ੍ਰਿੰਸ ਅਲਬਰਟ ਦੂਜੇ ਨੇ ਸੋਮਵਾਰ ਨੂੰ ਭਾਰਤ-ਮੋਨਾਕੋ ਵਪਾਰ ਪਲੇਟਫਾਰਮ 'ਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪ੍ਰਿੰਸ ਅਲਬਰਟ ਦੂਜਾ ਆਪਣੀ ਅਧਿਕਾਰਤ ਵੱਚਨਬੱਧਤਾ ਪੂਰੀ ਕਰਨ ਤੋਂ ਬਾਅਦ ਨਿੱਜੀ ਯਾਤਰਾ ਕਰਨਗੇ ਅਤੇ 10 ਫਰਵਰੀ ਵਾਪਸੀ ਲਈ ਰਾਵਾਨਾ ਹੋਣਗੇ।


author

Iqbalkaur

Content Editor

Related News