ਕੋਰੋਨਾ ਆਫਤ ''ਤੇ ਮੋਦੀ ਦੀ ਪ੍ਰੈੱਸ ਕਾਨਫਰੰਸਿੰਗ ਜ਼ਰੀਏ ਸਾਰੇ ਦਲਾਂ ਨਾਲ ਚਰਚਾ
Wednesday, Apr 08, 2020 - 05:53 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਹਾਲਾਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਬੁੱਧਵਾਰ ਨੂੰ ਸਾਰੇ ਸਿਆਸੀ ਪਾਰਟੀਆਂ ਦੇ ਲੀਡਰਾਂ ਨਾਲ ਗੱਲਬਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਚਰਚਾ ਕਰ ਰਹੇ ਹਨ, ਜਿਸ 'ਚ ਵਿਰੋਧ ਧਿਰ ਦੇ ਨੇਤਾਵਾਂ ਨੇ ਵੀ ਹਿੱਸਾ ਲਿਆ ਹੈ। ਤਮਾਮ ਸਿਆਸੀ ਪਾਰਟੀਆਂ ਦੇ ਲੀਡਰਾਂ ਨਾਲ ਮੋਦੀ ਚਰਚਾ ਕਰ ਰਹੇ ਹਨ।
ਇਸ ਗੱਲਬਾਤ ਦੌਰਾਨ ਸਿਆਸੀ ਪਾਰਟੀਆਂ ਵਲੋਂ ਲਾਕਡਾਊਨ ਵਧਾਉਣ, ਸੰਸਦ ਨਿਧੀ ਫੰਡ ਨੂੰ ਮੁਲਤਵੀ ਕੀਤੇ ਜਾਣ ਅਤੇ ਮੈਡੀਕਲ ਉਪਕਰਣਾਂ ਲਈ ਸੂਬਾਂ ਸਰਕਾਰਾਂ ਨੂੰ ਤੁਰੰਤ ਆਰਥਿਕ ਮਦਦ ਦੇਣ ਦਾ ਮੁੱਦਾ ਚੁੱਕਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਲਾਕਡਾਊਨ ਦੌਰਾਨ ਖਾਣ-ਪੀਣ ਦੇ ਸਾਮਾਨਾਂ ਦੀ ਸਪਲਾਈ ਨੂੰ ਕਿਵੇਂ ਜਾਰੀ ਰੱਖਿਆ ਜਾਵੇ, ਇਸ 'ਤੇ ਵੀ ਚਰਚਾ ਹੋਵੇਗੀ। ਇਸ ਬੈਠਕ 'ਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਥਾਵਰਚੰਦ ਗਹਿਲੋਤ, ਅਮਿਤ ਸ਼ਾਹ, ਪ੍ਰਹਿਲਾਦ ਜੋਸ਼ੀ, ਨਰਿੰਦਰ ਤੋਮਰ ਅਤੇ ਨਿਰਮਲਾ ਸੀਤਾਰਮਣ ਵੀ ਮੌਜੂਦ ਰਹਿਣਗੇ।