ਪੀ.ਐੱਮ. ਮੋਦੀ ਨੇ 'ਮੈਂ ਨਹੀਂ ਹਮ' ਪੋਰਟਲ ਐਪ ਕੀਤਾ ਲਾਂਚ

Wednesday, Oct 24, 2018 - 05:13 PM (IST)

ਪੀ.ਐੱਮ. ਮੋਦੀ ਨੇ 'ਮੈਂ ਨਹੀਂ ਹਮ' ਪੋਰਟਲ ਐਪ ਕੀਤਾ ਲਾਂਚ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ 'ਚ 'ਮੈਂ ਨਹੀਂ ਹਮ' ਪੋਰਟਲ ਮੋਬਾਇਲ ਐਪ ਨੂੰ ਲਾਂਚ ਕੀਤਾ ਹੈ। ਟਾਊਨ ਹਾਲ ਇੰਟਰੈਕਸ਼ਨ ਰਾਹੀਂ ਉਨ੍ਹਾਂ ਕਿਹਾ, ''ਹਰੇਕ ਕੋਸ਼ਿਸ਼ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ, ਭਾਵੇਂ ਉਹ ਵੱਡਾ ਹੋਵੇਂ ਜਾਂ ਫਿਰ ਛੋਟਾ। ਸਰਕਾਰ ਕੋਲ ਬਹੁਤ ਸਾਰੀਆਂ ਯੋਜਨਾਵਾਂ ਤੇ ਬਜਟ ਹੁੰਦੇ ਹਨ ਪਰ ਉਨ੍ਹਾਂ ਦਾ ਸਫਲ ਹੋਣਾ, ਨਾ ਹੋਣਾ ਜਨ ਭਾਗੀਦਾਰੀ 'ਤੇ ਨਿਰਭਰ ਕਰਦਾ ਹੈ।''
ਬਤੌਰ ਪੀ.ਐੱਮ. ਮੈਂ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਇਨਸਾਨ ਹਾਂ, ਇਸ ਲਈ ਜੋ ਸੂਚਨਾ ਮੈਨੂੰ ਚਾਹੀਦੀ ਹੈ ਉਹ ਮੈਂ ਲੱਭ ਲੈਂਦਾ ਹਾਂ। ਭਾਰਤੀ ਨੌਜਵਾਨ ਤਕਨੀਕ ਦੀ ਤਾਕਤ ਦਾ ਸ਼ਾਨਦਾਰ ਤਰੀਕੇ ਨਾਲ ਲਾਭ ਚੁੱਕ ਰਹੇ ਹਨ। ਉਹ ਨਾ ਸਿਰਫ ਆਪਣੇ ਲਈ ਤਕਨੀਕ ਦੀ ਵਰਤੋਂ ਕਰ ਰਹੇ ਹਨ ਸਗੋਂ ਉਸ ਨਾਲ ਦੂਜਿਆਂ ਦਾ ਭਲਾ ਵੀ ਕਰ ਰਹੇ ਹਨ। ਇਹ ਸਮਾਜ 'ਚ ਇਕ ਚੰਗਾ ਸੰਦੇਸ਼ ਦਿੰਦਾ ਹੈ।''
ਉਨ੍ਹਾਂ ਕਿਹਾ, ''ਸਾਨੂੰ ਦੁਨੀਆ ਦੀ ਉਮੀਦ 'ਤੇ ਖਰਾ ਉਤਰਨਾ ਹੋਵੇਗਾ, ਕਿਉਂਕਿ ਅੱਜ ਅਸੀਂ ਇਕ ਆਗੂ ਦੇ ਰੂਪ 'ਚ ਦੇਖੇ ਜਾ ਰਹੇ ਹਾਂ।'' ਪ੍ਰੋਫੈਸ਼ਨਲਸ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਸਵੱਛ ਭਾਰਤ ਮੁਹਿੰਮ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਇਸ ਪਹਿਲ ਦੀ ਤਸਵੀਰ 'ਚ ਬਾਪੂ ਦਾ ਚਸ਼ਮਾ ਦਿਖਾਇਆ ਗਿਆ ਹੈ। ਉਹ ਸਾਡੇ ਲਈ ਪ੍ਰੇਰਣਾ ਵਰਗਾ ਹੈ ਤੇ ਅਸੀਂ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰ ਰਹੇ ਹਾਂ।


Related News