ਪੀ. ਐੱਮ. ਮੋਦੀ ਰੋਹਤਕ ''ਚ ''ਜਨ ਅਸ਼ੀਰਵਾਦ ਯਾਤਰਾ'' ਦੀ ਕਰਨਗੇ ਸਮਾਪਤੀ

08/17/2019 6:04:47 PM

ਚੰਡੀਗੜ੍ਹ—ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਦੱਸਿਆ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਮਜ਼ਬੂਤ ਸੰਗਠਨ ਅਤੇ ਸਰਕਾਰ ਦੀਆਂ ਉਪਲੱਬਧੀਆਂ ਦੇ ਆਧਾਰ 'ਤੇ ਵਿਧਾਨ ਸਭਾ ਚੋਣ ਮੈਦਾਨ 'ਚ ਉਤਰੇਗੀ। ਸੀ. ਐੱਮ. ਖੱਟੜ ਨੇ ਦੱਸਿਆ ਹੈ ਕਿ 18 ਅਗਸਤ ਤੋਂ 'ਜਨ ਅਸ਼ੀਰਵਾਦ ਯਾਤਰਾ' ਕਾਲਕਾ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ 8 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਹਤਕ 'ਚ ਇਸ ਦਾ ਸਮਾਪਤੀ ਕਰਨਗੇ। ਇਸ ਦੇ ਸੰਬੰਧੀ ਸਾਰੀ ਜ਼ਿੰਮੇਵਾਰੀ ਸੰਜੈ ਭਾਟੀਆਂ ਦੀ ਹੈ ਅਤੇ ਉਨ੍ਹਾਂ ਦੇ ਨਾਲ ਪੰਜ ਹੋਰ ਭਾਜਪਾ ਨੇਤਾਵਾਂ ਦੀ ਵੀ ਡਿਊਟੀ ਲਗਾਈ ਗਈ ਹੈ। ਵਿਧਾਨ ਸਭਾ ਚੋਣਾਂ ਦੀ ਨੇੜਤਾ ਦੇ ਚੱਲਦਿਆਂ ਪੀ. ਐੱਮ. ਮੋਦੀ ਦਾ ਇਹ ਪ੍ਰੋਗਰਾਮ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ 'ਚ ਵੀ ਪੀ. ਐੱਮ. ਮੋਦੀ ਰੋਹਤਕ ਆਏ ਸੀ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਯਾਤਰਾ ਕਾਲਕਾ ਤੋਂ ਸ਼ੁਰੂ ਹੋਵੇਗੀ, ਜਿਸ 'ਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਕੇਂਦਰੀ ਮੰਤਰੀ ਨਰਿੰਦਰ ਤੋਮਰ, ਰਾਜ ਸਭਾ ਸੰਸਦ ਮੈਂਬਰ ਅਨਿਲ ਜੈਨ, ਚੋਣ ਸਬ-ਇੰਚਾਰਜ ਭੁਪਿੰਦਰ ਸਿੰਘ ਤੋਂ ਇਲਾਵਾ ਸੂਬਾ ਸਰਕਾਰ ਦੇ ਮੰਤਰੀ ਰਾਮਬਿਲਾਸ ਸ਼ਰਮਾ, ਓ. ਪੀ. ਧਨਖੜ, ਕੈਪਟਨ ਅਭਿਮਨਿਊ ਮੁੱਖ ਮੰਤਰੀ ਮਨੋਹਰ ਲਾਲ ਦੇ ਨਾਲ ਮੌਜੂਦ ਹੋਣਗੇ। 

ਯਾਤਰਾ ਦੌਰਾਨ ਹਰ ਰੋਜ਼ ਸੂਬਾ ਦਾ ਕੋਈ ਨਾ ਕੋਈ ਸੀਨੀਅਰ ਨੇਤਾ ਮੁੱਖ ਮੰਤਰੀ ਦੇ ਨਾਲ ਮੌਜੂਦ ਰਹੇਗਾ। ਇਸ ਤੋਂ ਇਲਾਵਾ ਕਈ ਕੇਂਦਰੀ ਮੰਤਰੀ, ਰਾਜ ਸਭਾ ਸੰਸਦ ਮੈਂਬਰ ਅਤੇ ਸੂਬਾ ਅਧਿਕਾਰੀ ਵੀ ਯਾਤਰਾ 'ਚ ਭਾਗ ਲੈਣਗੇ। ਯਾਤਰਾ ਦੌਰਾਨ ਜ਼ਿੰਮੇਵਾਰੀ ਸੰਜੈ ਭਾਟੀਆ, ਕਰਨਾਲ ਸੰਸਦ ਮੈਂਬਰ ਅਤੇ ਸੂਬਾ ਮੁਖੀ ਦੀ ਹੋਵੇਗੀ। ਇਸ ਦੇ ਲਈ ਸਹਿਯੋਗ ਲਈ ਕ੍ਰਿਸ਼ਣ ਬੇਦੀ, ਨਾਇਬ ਸੈਨੀ, ਕਮਲ ਗੁਪਤਾ, ਪਾਰਟੀ ਅਰਵਿੰਦ ਯਾਦਵ, ਜੈ ਪ੍ਰਕਾਸ਼ ਦਲਾਲ ਹੋਣਗੇ। ਹਰ ਰੋਜ਼ ਇੰਚਾਰਜ ਦੀ ਨਿਯੁਕਤੀ ਵੀ ਹੋਵੇਗੀ, ਕੱਲ ਸ਼ੁਰੂ ਹੋਣ ਵਾਲੀ ਯਾਤਰਾ ਦੀ ਜ਼ਿੰਮੇਵਾਰੀ ਰਾਜੀਵ ਜੈਨ ਦੀ ਹੋਵੇਗੀ।


Iqbalkaur

Content Editor

Related News