ਬੀ.ਐੱਸ.ਐੱਫ਼. ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਜੈਸਲਮੇਰ ਬਾਰਡਰ 'ਤੇ ਪਹੁੰਚੇ PM ਮੋਦੀ
Saturday, Nov 14, 2020 - 10:09 AM (IST)
ਨੈਸ਼ਨਲ ਡੈਕਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਰਡਰ 'ਤੇ ਤਾਇਨਾਤ ਜਵਾਨਾਂ ਨਾਲ ਦੀਵਾਲੀ ਮਨਾ ਰਹੇ ਹਨ। ਪੀ.ਐੱਮ. ਨਰਿੰਦਰ ਮੋਦੀ ਰਾਜਸਥਾਨ ਦੇ ਜੈਸਲਮੇਰ ਬਾਰਡਰ 'ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਨਾਲ ਸੀ.ਡੀ.ਐੱਸ ਵਿਪਨ ਰਾਵਤ, ਆਰਮੀ ਚੀਫ਼ ਐੱਮ.ਐੱਮ. ਨਰਵਾਨੇ ਅਤੇ ਬੀ.ਐੱਸ.ਐੱਫ਼. ਦੇ ਡੀਜੀ ਰਾਕੇਸ਼ ਅਸਥਾਨਾ ਵੀ ਮੌਜਦੂ ਹਨ।
ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਵਾਰਦਾਤ, ਪਤਨੀ ਦਾ ਕਤਲ ਕਰਨ ਤੋਂ ਬਾਅਦ ਟੈਂਕੀ 'ਤੇ ਚੜ੍ਹੇ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਦੱਸ ਦੇਈਏ ਕਿ ਜੈਸਲਮੇਰ 'ਚ ਭਾਰਤ-ਪਾਕਿਸਤਾਨ ਦੀ ਸਰਹੱਦ ਹੈ, ਜਿਥ ਬੀ.ਐੱਸ.ਐੱਫ਼ ਦੇ ਜਵਾਨ ਤਾਇਨਾਤ ਹਨ। ਪ੍ਰਧਾਨ ਮੰਤਰੀ ਮੋਦੀ ਜੈਸਲਮੇਰ ਦੇ ਲੌਂਗੇਵਾਲਾ ਬਾਰਡਰ 'ਤੇ ਜਵਾਨਾਂ ਨਾਲ ਦੀਵਾਲੀ ਮਨਾ ਰਹੇ ਹਨ। ਲੌਂਗੇਵਾਲਾ ਮੂਲ ਰੂਪ 'ਚ ਬੀ.ਐੱਸ.ਐੱਫ਼ ਦੀ ਇਕ ਪੋਸਟ ਹੈ। ਪਿਛਲੇ ਸਾਲ 27 ਅਕਤੂਬਰ 2019 ਨੂੰ ਪੀ.ਐੱਮ. ਮੋਦੀ ਨੇ ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਜਵਾਨਾਂ ਨਾਲ ਦੀਵਾਲੀ ਮਨਾਈ ਸੀ। ਆਰਮੀ ਪਹਿਰਾਵੇ 'ਚ ਪੀ.ਐੱਮ. ਜਵਾਨਾਂ ਕੋਲ ਪਹੁੰਚੇ ਤੇ ਉਨ੍ਹਾਂ ਨੂੰ ਮਿਠਾਈ ਵੰਡ ਕੇ ਦੀਵਾਲੀ ਮਨਾਈ ਸੀ। ਇਸ ਤੋਂ ਪਹਿਲਾਂ 2018 'ਚ ਪੀ.ਐੱਮ. ਮੋਦੀ ਨੇ ਉਤਰਾਖੰਡ ਦੇ ਉਤਰਕਾਸ਼ੀ 'ਚ ਸੈਨਾ ਅਤੇ ਆਈ.ਟੀ.ਬੀ.ਪੀ. ਦੇ ਜਵਾਨਾਂ ਨਾਲ ਦੀਵਾਲੀ ਮਨਾਈ ਸੀ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਵੱਡੀ ਵਾਰਦਾਤ: ਸਾਬਕਾ ਫ਼ੌਜੀ ਵਲੋਂ ਗੋਲੀਆਂ ਮਾਰ ਕੇ ਦੋ ਸਕੇ ਭਰਾਵਾਂ ਦਾ ਕਤਲ