ਕਸ਼ਮੀਰ ਵਿੱਚ ਵਧਦੇ ਅੱਤਵਾਦ ਲਈ ਪੀ.ਐਮ ਮੋਦੀ ਜ਼ਿੰਮੇਵਾਰ: ਰਾਹੁਲ

Wednesday, Jul 12, 2017 - 06:51 PM (IST)

ਕਸ਼ਮੀਰ ਵਿੱਚ ਵਧਦੇ ਅੱਤਵਾਦ ਲਈ ਪੀ.ਐਮ ਮੋਦੀ ਜ਼ਿੰਮੇਵਾਰ: ਰਾਹੁਲ

ਨਵੀਂ ਦਿੱਲੀ— ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਜੰਮੂ ਕਸ਼ਮੀਰ 'ਚ ਲਗਾਤਾਰ ਵਧ ਰਹੀ ਅੱਤਵਾਦੀ ਘਟਨਾਵਾਂ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗਾਂਧੀ ਨੇ ਕਸ਼ਮੀਰ ਨੂੰ ਲੈ ਕੇ ਸਰਕਾਰ ਦੀ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਅੱਜ ਟਵੀਟ ਕੀਤਾ ਕਿ ਮੋਦੀ ਦੀ ਨੀਤੀਆਂ ਦੇ ਕਾਰਨ ਕਸ਼ਮੀਰ 'ਚ ਅੱਤਵਾਦ ਨੂੰ ਉਤਸ਼ਾਹ ਮਿਲ ਰਿਹਾ ਹੈ। ਇਹ ਦੇਸ਼ ਲਈ ਰਣਨੀਤਿਕ ਪੱਧਰ 'ਤੇ ਵੱਡਾ ਝਟਕਾ ਹੈ। 


ਕਾਂਗਰਸ ਉਪ-ਪ੍ਰਧਾਨ ਨੇ ਇਹ ਵੀ ਦੋਸ਼ ਲਗਾਇਆ ਕਿ ਮੋਦੀ ਨੇ ਦੇਸ਼ ਦੀ ਫਿਕਰ ਕੀਤੇ ਬਿਨਾਂ ਕਸ਼ਮੀਰ 'ਚ ਰਾਜਨੀਤਿਕ ਫਾਇਦੇ ਨੂੰ ਮਹੱਤਵ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਕਿ ਪੀਪੁਲਸ ਡੇਮੋਕ੍ਰੇਟਿਕ ਪਾਰਟੀ ਨਾਲ ਛੋਟੀ ਰਾਜਨੀਤੀ ਲਾਭ ਅਰਜਿਤ ਕਰਨ ਲਈ ਮੋਦੀ ਨੇ ਜੋ ਹੱਥ ਵਧਾਇਆ, ਉਸ ਨਾਲ ਦੇਸ਼ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਪੀ.ਡੀ.ਪੀ ਨਾਲ ਗਠਜੋੜ ਕਰਨ ਨੂੰ ਮੋਦੀ ਦਾ ਨਿੱਜੀ ਫਾਇਦਾ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਦੇਸ਼ ਨੂੰ ਰਣਨੀਤਿਕ ਨੁਕਸਾਨ ਹੋਇਆ ਹੈ ਅਤੇ ਨਿਰਦੋਸ਼ ਲੋਕਾਂ ਦਾ ਖੂਨ ਵਹਿ ਰਿਹਾ ਹੈ।

 


Related News