ਭਾਰਤੀ-ਅਮਰੀਕੀ ਦਰਸ਼ਨ ਧਾਲੀਵਾਲ ਨੇ ਬੰਨ੍ਹੇ ਮੋਦੀ ਦੀਆਂ ਤਾਰੀਫ਼ਾਂ ਦੇ ਪੁਲ਼, ਕਿਹਾ- ਸਾਡੇ ਕੋਲ ਸਭ ਤੋਂ ਵਧੀਆ PM
Friday, Jan 06, 2023 - 12:10 PM (IST)
ਵਾਸ਼ਿੰਗਟਨ (ਭਾਸ਼ਾ)- ਭਾਰਤੀ-ਅਮਰੀਕੀ ਉਦਯੋਗਪਤੀ ਦਰਸ਼ਨ ਸਿੰਘ ਧਾਲੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਅਤੇ ਦੇਸ਼ ਤੋਂ ਬਾਹਰ ਸਿੱਖ ਭਾਈਚਾਰੇ ਲਈ ਬਹੁਤ ਕੁਝ ਕਰ ਰਹੇ ਹਨ। ਇਸ ਸਾਲ ਪ੍ਰਵਾਸੀ ਭਾਰਤੀ ਸਨਮਾਨ ਲਈ ਚੁਣੇ ਗਏ 27 ਲੋਕਾਂ ਵਿੱਚ ਧਾਲੀਵਾਲ ਦਾ ਨਾਂ ਵੀ ਸ਼ਾਮਲ ਹੈ। ਧਾਲੀਵਾਲ ਨੇ 'ਪੀਟੀਆਈ-ਭਾਸ਼ਾ' ਨੂੰ ਦਿੱਤੇ ਇੰਟਰਵਿਊ 'ਚ ਕਿਹਾ, ''ਮੈਨੂੰ ਲੱਗਦਾ ਹੈ ਕਿ ਮੋਦੀ ਸਿੱਖ ਭਾਈਚਾਰੇ ਲਈ ਬਹੁਤ ਕੁਝ ਕਰ ਰਹੇ ਹਨ। ਉਹ ਦੇਸ਼ ਲਈ, ਖ਼ਾਸ ਕਰਕੇ ਸਿੱਖਾਂ ਲਈ ਬਹੁਤ ਕੁਝ ਕਰ ਰਹੇ ਹਨ। ਮੈਨੂੰ ਨਹੀਂ ਪਤਾ ਕਿ ਉਹ ਹੋਰ ਕੀ ਕਰ ਸਕਦੇ ਹਨ।'
ਧਾਲੀਵਾਲ ਅਮਰੀਕਾ ਤੋਂ ਇਸ ਸਾਲ ਪ੍ਰਵਾਸੀ ਭਾਰਤੀ ਸਨਮਾਨ ਲਈ ਚੁਣੇ ਗਏ 2 ਵਿਅਕਤੀਆਂ ਵਿੱਚੋਂ ਇੱਕ ਹਨ। 'FedEx' ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਰਾਜੇਸ਼ ਸੁਬਰਾਮਨੀਅਮ ਨੂੰ ਵੀ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਭਾਰਤ ਸਰਕਾਰ ਵੱਲੋਂ ਭਾਰਤੀ ਮੂਲ ਦੇ ਲੋਕਾਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ। ਇੰਦੋਰ ਵਿਚ 8 ਤੋਂ 10 ਜਨਵਰੀ ਤੱਕ ਆਯੋਜਿਤ ਹੋ ਰਹੇ ਪ੍ਰਵਾਸੀ ਭਾਰਤੀ ਦਿਵਸ (ਪੀਬੀਡੀ) ਦੌਰਾਨ ਭਾਰਤ ਦੇ ਰਾਸ਼ਟਰਪਤੀ ਵੱਲੋਂ ਇਹ ਵੱਕਾਰੀ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਮੂਲ ਰੂਪ ਵਿੱਚ ਪੰਜਾਬ ਦੇ ਰਹਿਣ ਵਾਲੇ ਧਾਲੀਵਾਲ 1972 ਵਿੱਚ ਅਮਰੀਕਾ ਆ ਗਏ ਸਨ।
ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਵਿਸਫੋਟ, ਹਸਪਤਾਲ ਤੋਂ ਆਈਆਂ ਖ਼ੌਫਨਾਕ ਤਸਵੀਰਾਂ, ਕੁਰਸੀਆਂ 'ਤੇ ਆਕਸੀਜਨ ਲੈ ਰਹੇ ਮਰੀਜ਼
ਉਨ੍ਹਾਂ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਪੈਟਰੋਲ ਅਤੇ ਰੀਅਲ ਅਸਟੇਟ ਸੈਕਟਰ ਵਿੱਚ ਕਾਰੋਬਾਰ ਸ਼ੁਰੂ ਕੀਤਾ। ਉਨ੍ਹਾਂ ਦੇ ਕਈ ਕਾਰੋਬਾਰ ਹਨ, ਇਸ ਤੋਂ ਇਲਾਵਾ ਉਨ੍ਹਾਂ ਕੋਲ 1,000 ਤੋਂ ਵੱਧ ਪੈਟਰੋਲ ਸਟੇਸ਼ਨ ਹਨ, ਜਿਨ੍ਹਾਂ ਹੋਣ ਵਾਲੀ ਸਾਲਾਨਾ ਆਮਦਨ ਲਗਭਗ 2 ਅਰਬ ਡਾਲਰ ਹੈ। ਧਾਲੀਵਾਲ ਨੇ ਕਿਹਾ, “ਮੈਂ (ਇਸ ਪੁਰਸਕਾਰ ਲਈ) ਭਾਰਤ ਸਰਕਾਰ ਦਾ ਧੰਨਵਾਦੀ ਹਾਂ। ਮੈਂ ਸੱਚਮੁੱਚ ਹੈਰਾਨ ਸੀ (ਜਦੋਂ ਮੈਂ ਪੁਰਸਕਾਰ ਜੇਤੂਆਂ ਵਿੱਚ ਆਪਣਾ ਨਾਮ ਦੇਖਿਆ)। ਇਹ ਮੇਰੇ ਲਈ ਕਾਫੀ ਹੈਰਾਨ ਕਰਨ ਵਾਲਾ ਸੀ ਕਿ ਮੈਨੂੰ ਇਹ ਐਵਾਰਡ ਮਿਲ ਰਿਹਾ ਹੈ।' ਇੱਕ ਸਵਾਲ ਦੇ ਜਵਾਬ ਵਿੱਚ ਧਾਲੀਵਾਲ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਹੈ। ਸਾਨੂੰ ਉਹਨਾਂ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਉਹ ਦੇਸ਼ ਲਈ ਬਹੁਤ ਚੰਗਾ ਕਰ ਰਹੇ ਹਨ ਅਤੇ ਜਦੋਂ ਭਾਰਤ ਚੰਗਾ ਕਰਦਾ ਹੈ ਤਾਂ ਅਸੀਂ (ਭਾਰਤੀ ਮੂਲ ਦੇ ਲੋਕ) ਚੰਗਾ ਕਰਦੇ ਹਾਂ।'
ਇਹ ਵੀ ਪੜ੍ਹੋ: ਅਮਰੀਕਾ ਨੇ ਤੋੜ ਦਿੱਤੇ ਰਿਕਾਰਡ, 1 ਲੱਖ 25 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।