PM ਮੋਦੀ ਤੋਂ ਰਾਮ ਮੰਦਰ ਦਾ ਨੀਂਹ ਪੱਥਰ ਰਖਵਾਉਣ ਦੀ ਤਿਆਰੀ

Wednesday, Jun 10, 2020 - 12:34 AM (IST)

PM ਮੋਦੀ ਤੋਂ ਰਾਮ ਮੰਦਰ ਦਾ ਨੀਂਹ ਪੱਥਰ ਰਖਵਾਉਣ ਦੀ ਤਿਆਰੀ

ਨਵੀਂ ਦਿੱਲੀ : ਅਯੁੱਧਿਆ 'ਚ ਰਾਮ ਮੰਦਰ ਦਾ ਨੀਂਹ ਪੱਥਰ ਰਖਵਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਦਿੱਲੀ 'ਚ ਕੇ. ਪਾਰਾਸ਼ਰਣ ਦੇ ਘਰ 'ਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਟਰੱਸਟੀਆਂ ਦੀ ਬੈਠਕ ਹੋਈ ਹੈ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨੀਂਹ ਪੱਥਰ ਰਖਵਾਉਣ ਲਈ ਸਮਾਂ ਲੈਣ ਅਤੇ ਅੱਗੇ ਦੀ ਕਾਰਜ ਯੋਜਨਾ 'ਤੇ ਚਰਚਾ ਕੀਤੀ ਗਈ ਹੈ। ਬੈਠਕ 'ਚ ਫੈਸਲਾ ਲਿਆ ਗਿਆ ਕਿ ਚੰਪਤ ਰਾਏ, ਪੀ. ਐੱਮ. ਮੋਦੀ ਨੂੰ ਮਿਲਣਗੇ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਅਯੁੱਧਿਆ 'ਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਰਾਮ ਮੰਦਰ ਟਰੱਸਟ ਦਾ ਕੈਂਪ ਦਫ਼ਤਰ ਰਾਮ ਕਚਹਿਰੀ ਚਾਰ ਧਾਮ ਮੰਦਰ 'ਚ ਬਣਾਇਆ ਗਿਆ ਹੈ। ਸੰਸਾਰ ਹਿੰਦੂ ਪ੍ਰੀਸ਼ਦ ਦੇ ਕੇਂਦਰੀ ਮੰਤਰੀ ਰਾਜਿੰਦਰ ਸਿੰਘ ਪੰਕਜ ਨੇ ਰਾਮ ਮੰਦਰ  ਟਰੱਸਟ ਦੇ ਕੈਂਪ ਦਫ਼ਤਰ ਦਾ ਉਦਘਾਟਨ ਕੀਤਾ।
 


author

Inder Prajapati

Content Editor

Related News